12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਾਂਝਾ ਮਸੀਹ ਸੰਮੇਲਨ ਦਾ ਮਕਸਦ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣਾ ਹੈ- ਬਾਊ ਮੁਨੱਵਰ ਮਸੀਹ

ਧਾਰੀਵਾਲ, 11 ਸਤੰਬਰ (ਸਵਰਨ ਸਿੰਘ)-ਸਥਾਨਕ ਸੇਂਟ ਥੌਮਸ ਹਾਈ ਸਕੂਲ ਧਾਰੀਵਾਲ ਵਿਖੇ ਸਾਂਝਾ ਮਸੀਹ ਸੰਮੇਲਨ ਨੂੰ ਲੈ ਕੇ ਪ੍ਰਿੰਸੀਪਲ ਸੁਨੀਲ ਦੇ ਪ੍ਰਬੰਧਾਂ ਹੇਠ ਬੁੱਧੀਜੀਵਆਂ, ਧਾਰਮਿਕ ਆਗੂਆਂ ਤੇ ਰਾਜਨੀਤਕ ਨੁਮਾਇੰਦਿਆਂ ਦੀ ਮੀਟਿੰਗ ਕਰਵਾਈ ਗਈ, ਜਿਸ ’ਚ ਸਾ. ਚੇਅਰਮੈਨ ਪੰਜਾਬ ਬਾਊ ਮੁਨੱਵਰ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 12-09-2026
ਧਾਰੀਵਾਲ, 11 ਸਤੰਬਰ (ਸਵਰਨ ਸਿੰਘ)-ਸਥਾਨਕ ਸੇਂਟ ਥੌਮਸ ਹਾਈ ਸਕੂਲ ਧਾਰੀਵਾਲ ਵਿਖੇ ਸਾਂਝਾ ਮਸੀਹ ਸੰਮੇਲਨ ਨੂੰ ਲੈ ਕੇ ਪ੍ਰਿੰਸੀਪਲ ਸੁਨੀਲ ਦੇ ਪ੍ਰਬੰਧਾਂ ਹੇਠ ਬੁੱਧੀਜੀਵਆਂ, ਧਾਰਮਿਕ ਆਗੂਆਂ ਤੇ ਰਾਜਨੀਤਕ ਨੁਮਾਇੰਦਿਆਂ ਦੀ ਮੀਟਿੰਗ ਕਰਵਾਈ ਗਈ, ਜਿਸ ’ਚ ਸਾ. ਚੇਅਰਮੈਨ ਪੰਜਾਬ ਬਾਊ ਮੁਨੱਵਰ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਆਗਾਮੀ ਸਾਂਝਾ ਮਸੀਹ ਸੰਮੇਲਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸੀ, ਜੋ ਕਿ 28 ਸਤੰਬਰ ਤੋਂ 1 ਅਕਤੂਬਰ ਤੱਕ ਬਿਧੀਪੁਰ (ਧਾਰੀਵਾਲ) ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਬਾਊ ਮੁਨੱਵਰ ਮਸੀਹ ਨੇ ਸਮੂਹ ਇਸਾਈ ਭਾਈਚਾਰੇ ਅਤੇ ਹੋਰ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਇਸ ਸੰਮੇਲਨ ਵਿਚ ਪਹੁੰਚ ਕੇ ਪ੍ਰਭੂ ਯਿਸੂ ਦੇ ਨਾਮ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਰਕਤ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਸਾਰੇ ਹੀ ਧਰਮ ਆਪਸ ਵਿਚ ਪਿਆਰ ਨਾਲ ਰਹਿ ਕੇ ਜੋੜਨ ਦਾ ਸੰਦੇਸ਼ ਦਿੰਦੇ ਹੋਏ। ਉਨ੍ਹਾਂ ਕਿਹਾ ਕਿ ਸਾਂਝਾ ਮਸੀਹ ਸੰਮੇਲਨ ਦਾ ਮਕਸਦ ਹੀ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣਾ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾ ਕੇ ਧਾਰਮਿਕਤਾ ਵਾਲੇ ਪਾਸੇ ਲਗਾਉਣਾ ਹੈ। ਇਸ ਮੌਕੇ ਪ੍ਰਿੰਸੀਪਲ ਸੁਨੀਲ, ਸੇਵਾਮੁਕਤ ਪ੍ਰਿੰ. ਸੁਸੀਲ ਜੋਸਫ, ਕੁਲਦੀਪ ਮਸੀਹ ਸੋਨੂੰ ਸੰਘਰ, ਵਿਲਿਅਮ ਹੀਰੋ, ਅਸ਼ੋਕ ਗਿੱਲ, ਵਿਲਿਅਮ ਵਿੱਲੀ, ਪਾਸਟਰ ਮੇਜਰ, ਸੰਜੀਵ ਸਹੋਤਰਾ ਸਰਪੰਚ ਮੰਗਲ ਸੈਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦਾ ਬੀ.ਸੀ.ਏ. ਸਮੈਸਟਰ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵਿਆਹ ਦੀ 40ਵੀਂ ਵਰ੍ਹੇਗੰਢ ਵੱਖਰੇ ਢੰਗ ਮਨਾ ਕੇ ਚਰਨਜੀਤ ਕੌਰ ਬਾਗ਼ੀ ਨੇ ਦਿੱਤਾ ਮਾਨਵਤਾ ਪੱਖੀ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।