ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਮੁਲਾਜ਼ਮਾਂ ਸਮੇਤ ਹਰ ਵਰਗ ਘੁਟਣ ਮਹਿਸੂਸ ਕਰ ਰਿਹਾ- ਬਾਜਵਾ
ਧਾਰੀਵਾਲ, 10 ਸਤੰਬਰ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੀਆਂ ਹਲਕੇ ਅੰਦਰ ਰਾਜਨੀਤਿਕ ਸਰਗਰਮੀਆਂ ਤੇਜ਼ ਕੀਤੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ’ਤੇ ਦੌਰੇ ਕਰਨ ਉਪਰੰਤ ਰਣੀਆਂ ਧਾਰੀਵਾਲ ਸਥਿਤ ਆਪਣੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ’ ਚ ਨਰਿੰਦਰ ਕੁਮਾਰ ਕਾਲੇ ਸ਼ਾਹ, ਸੇਵਾਮੁਕਤ ਐੱਸ.
ਧਾਰੀਵਾਲ, 10 ਸਤੰਬਰ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੀਆਂ ਹਲਕੇ ਅੰਦਰ ਰਾਜਨੀਤਿਕ ਸਰਗਰਮੀਆਂ ਤੇਜ਼ ਕੀਤੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ’ਤੇ ਦੌਰੇ ਕਰਨ ਉਪਰੰਤ ਰਣੀਆਂ ਧਾਰੀਵਾਲ ਸਥਿਤ ਆਪਣੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ’ ਚ ਨਰਿੰਦਰ ਕੁਮਾਰ ਕਾਲੇ ਸ਼ਾਹ, ਸੇਵਾਮੁਕਤ ਐੱਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਕਾਂਗਰਸ ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਛੀਨਾ, ਜ਼ਿਲ੍ਹਾ ਮੀਤ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ, ਦਫ਼ਤਰੀ ਇੰਚਾਰਜ ਵਿਜੇ ਸੱਚਦੇਵਾ, ਨਰਿੰੰਦਰ ਸਿੰਘ ਸਾਬਾ ਘੁੰਮਣ, ਪ੍ਰਦੀਪ ਸਿੰਘ ਛੀਨਾ ਸਰਪੰਚ, ਸੱਤਪਾਲ ਭੋਜਰਾਜ, ਕਰਤਾਰ ਚੰਦ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਤੋਂ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰ ਦੁਖੀ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸਬਜ਼ਬਾਗ ਲੋਕਾਂ ਨੂੰ ਦਿਖਾਏ ਸਨ, ਉਹ ਪੂਰੇ ਨਹੀਂ ਹੋਏ, ਜਿਸ ਕਰਕੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਨਣਾ ਤਹਿ ਹੈ ਤੇ ਹੁਣ ਸਾਨੂੰ ਸਭ ਨੂੰ ਆਪੋ-ਆਪਣੀ ਜ਼ਿੰਮੇਵਾਰੀ ਨੂੰ ਬਾਖੂੁਬੀ ਨਿਭਾਉਣਾ ਚਾਹੀਦਾ ਹੈ ਤਾਂ ਕਿ ਹਰਕੇ ਵੋਟਰ ਤੱਕ ਪਹੁੰਚ ਕਰਕੇ ਕਾਂਗਰਸ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਜਾ ਸਕੇ।