11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੁਰੂ ਨਾਨਕ ਕਾਲਜ ਬਟਾਲਾ ਵਿਖੇ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ’ ਰਿਲੀਜ਼

ਬਟਾਲਾ, 10 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ਼ ਸਾਹਿਤਕ ਤੇ ਅਕਾਦਮਿਕ ਸਮਾਗਮ ਦੌਰਾਨ ਪੰਜਾਬੀ ਦੀ ਪ੍ਰਸਿੱਧ ਪਰਵਾਸੀ ਲੇਖਿਕਾ ਸੁਰਿੰਦਰ ਗੀਤ ਦੀ ਸਾਹਿਤਕ ਦੇਣ ਨੂੰ ਸਮਰਪਿਤ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ 4 7’ ਰਸਮੀ ਤੌਰ ’ਤੇ ਰਿਲੀਜ਼ ਕੀਤਾ ਗਿਆ।

ਅਜੀਤ ਡੈਸਕ 11-09-2026
ਬਟਾਲਾ, 10 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ਼ ਸਾਹਿਤਕ ਤੇ ਅਕਾਦਮਿਕ ਸਮਾਗਮ ਦੌਰਾਨ ਪੰਜਾਬੀ ਦੀ ਪ੍ਰਸਿੱਧ ਪਰਵਾਸੀ ਲੇਖਿਕਾ ਸੁਰਿੰਦਰ ਗੀਤ ਦੀ ਸਾਹਿਤਕ ਦੇਣ ਨੂੰ ਸਮਰਪਿਤ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ 4 7’ ਰਸਮੀ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ’ਚ ਸੁਰਿੰਦਰ ਗੀਤ ਦੀ ਰਚਨਾਤਮਕ ਭੂਮਿਕਾ, ਪ੍ਰਵਾਸੀ ਜੀਵਨ ਦੇ ਯਥਾਰਥ ਤੇ ਉਨ੍ਹਾਂ ਦੀਆਂ ਰਚਨਾਵਾਂ ਵਿਚ ਪ੍ਰਗਟ ਹੁੰਦੇ ਸਮਾਜਿਕ ਸਰੋਕਾਰਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਹੋਈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ, ਪ੍ਰੋ. ਨਵਤੇਜ ਕੌਰ, ਡਾ. ਮਨਦੀਪ ਕੌਰ, ਪ੍ਰੋ. ਅੰਮ੍ਰਿਤਪਾਲ ਸਿੰਘ ਤੇ ਡਾ. ਹਰਮੀਤ ਕੌਰ ਨੇ ਵਿਸ਼ੇਸ਼ ਅੰਕ ’ਚ ਪ੍ਰਕਾਸ਼ਿਤ ਖੋਜ-ਪੱਤਰਾਂ, ਮੁਲਾਕਾਤਾਂ ਤੇ ਆਲੋਚਨਾਤਮਕ ਲੇਖਾਂ ਦੇ ਹਵਾਲੇ ਨਾਲ ਸੁਰਿੰਦਰ ਗੀਤ ਦੀ ਰਚਨਾਕਾਰੀ ਦੇ ਵੱਖ-ਵੱਖ ਪੱਖਾਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਲੇਖਿਕਾ ਦੀਆਂ ਰਚਨਾਵਾਂ ਵਿਚ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਪ੍ਰਵਾਸੀ ਧਰਤੀ ਦੇ ਜੀਵਨ-ਅਨੁਭਵ ਦਾ ਸੁੰਦਰ ਸੁਮੇਲ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਉਨ੍ਹਾਂ ਦੀਆਂ ਕਹਾਣੀਆਂ ‘ਕੈਨੇਡਾ ਦੀ ਟਿਕਟ’, ‘ਧੀ ਦਾ ਕਰਜ਼’, ‘ਰੰਗਾਂ ਦੀ ਖੇਡ’ ਅਤੇ ‘ਤੋਹਫ਼ਾ’ ਅਤੇ ਕਵਿਤਾਵਾਂ ਦੀਆਂ ਕਿਤਾਬਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੇਖਿਕਾ ਨੇ ਰਿਸ਼ਤਿਆਂ ਦੀ ਜਟਿਲਤਾ, ਜਾਤ-ਪਾਤ, ਆਰਥਿਕ ਅਸਮਾਨਤਾ ਤੇ ਪ੍ਰਵਾਸ ਦੀ ਲਾਲਸਾ ਵਰਗੇ ਗੰਭੀਰ ਸਮਾਜਿਕ ਮਸਲਿਆਂ ਨੂੰ ਆਪਣੀਆਂ ਰਚਨਾਵਾਂ ਵਿਚ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਸਮਾਗਮ ਦੇ ਅੰਤ ’ਚ ਬੁਲਾਰਿਆਂ ਨੇ ਕਿਹਾ ਕਿ ‘ਸ਼ਬਦ’ ਮੈਗਜ਼ੀਨ ਦਾ ਇਹ ਵਿਸ਼ੇਸ਼ ਅੰਕ ਸੁਰਿੰਦਰ ਗੀਤ ਦੇ ਸਾਹਿਤ ਨੂੰ ਸਮਝਣ ਲਈ ਪਾਠਕਾਂ, ਸਾਹਿਤ-ਪ੍ਰੇਮੀਆਂ ਅਤੇ ਖੋਜਾਰਥੀਆਂ ਲਈ ਮਹੱਤਵਪੂਰਨ ਸਮੱਗਰੀ ਮੁਹੱਈਆ ਕਰਵਾਉਂਦਾ ਹੈ। ਇਸ ਮੌਕੇ ਸ: ਜਸਪਾਲ ਸਿੰਘ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਮਨਮੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਪਲਕਪ੍ਰੀਤ ਕੌਰ ਹਾਜ਼ਰ ਸਨ ।
ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀ ਚਿਰਾਗ ਸ਼ਰਮਾ ਦੀ ‘ਰਾਸ਼ਟਰੀ ਯੋਗਾ ਮੁਕਾਬਲੇ’ ਲਈ ਚੋਣ ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਮੀਟਿੰਗ * ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।