10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪਾਵਰਕਾਮ ਨੇ ਮੋਟੇ ਬਿੱਲ ਭੇਜ ਕੇ ਲੋਕਾਂ ਦੇ ਉਡਾਏ ਫਿਊਜ਼-ਲਾਡੀ

ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਚੇਅਰਮੈਨ ਪਾਵਰਕਾਮ ਪਟਿਆਲਾ ਵਲੋਂ ਪਿਛਲੇ 4-5 ਮਹੀਨਿਆਂ ਤੋਂ ਖਪਤਕਾਰਾਂ ਦਾ ਡਾਟਾ ਫੀਡ ਕਰਨ ਲਈ ਟੀਮਾਂ ਲਗਾਈਆਂ ਹਨ। ਜਿਸ ਕਰਕੇ ਲੋਕਾਂ ਦੀ ਰੀਡਿੰਗ ਨਾ ਲੈਣ ਕਰਕੇ ਉਨ੍ਹਾਂ ਨੂੰ ਬਿੱਲ ਨਹੀਂ ਸੀ ਆ ਰਹੇ।

ਅਜੀਤ ਡੈਸਕ 10-09-2026
ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਚੇਅਰਮੈਨ ਪਾਵਰਕਾਮ ਪਟਿਆਲਾ ਵਲੋਂ ਪਿਛਲੇ 4-5 ਮਹੀਨਿਆਂ ਤੋਂ ਖਪਤਕਾਰਾਂ ਦਾ ਡਾਟਾ ਫੀਡ ਕਰਨ ਲਈ ਟੀਮਾਂ ਲਗਾਈਆਂ ਹਨ। ਜਿਸ ਕਰਕੇ ਲੋਕਾਂ ਦੀ ਰੀਡਿੰਗ ਨਾ ਲੈਣ ਕਰਕੇ ਉਨ੍ਹਾਂ ਨੂੰ ਬਿੱਲ ਨਹੀਂ ਸੀ ਆ ਰਹੇ। ਇਸ ਸਬੰਧੀ ਪੰਜਾਬ ਪੱਧਰ ’ਤੇ ਲੋਕਾਂ ਵਲੋਂ ਸਰਕਾਰ ਤੇ ਚੇਅਰਮੈਨ ਪਾਵਰਕਾਮ ਖ਼ਿਲਾਫ ਵਿਰੋਧ ਵੀ ਕੀਤਾ ਸੀ। ਪਰ ਚੇਅਰਮੈਨ ਵਲੋਂ ਇਹ ਕਹਿ ਕਿ ਖਹਿੜਾ ਛੁਡਾ ਲਿਆ ਕਿ ਮੀਟਰ ਰੀਡਰ ਹੜਤਾਲ ’ਤੇ ਹਨ। ਲੋਕਾਂ ਦੀ ਸਰਦੀਆਂ ਤੋਂ ਲੈ ਕੇ ਗਰਮੀਆਂ ਬੀਤ ਜਾਣ ’ਤੇ ਰੀਡਿੰਗ ਕਾਫੀ ਜਮਾਂ ਹੋ ਗਈ। ਹੁਣ ਕੁਝ ਦਿਨ ਪਹਿਲਾਂ ਪੁਰਾਣਾ ਸ਼ਾਲਾ ਸਬ ਡਵੀਜਨ ਦੇ ਕੁਝ ਪਿੰਡਾਂ ਦੀ ਰੀਡਿੰਗ ਲਈ ਗਈ ਤੇ ਲੋਕਾਂ ਦੇ ਚਾਰ ਸਾਲ ਦੇ ਮੁਆਫ ਹੋਏ ਬਿੱਲ ਵੀ ਇਸ ਵਾਰ ਇਕ ਬਿੱਲ ਵਿਚ ਹੀ ਹਜ਼ਾਰਾਂ ਰੁਪਏ ਵਿਚ ਆ ਗਏ। ਜਿਸ ਕਾਰਨ ਖਪਤਕਾਰਾਂ ਅੰਦਰ ਪੰਜਾਬ ਸਰਕਾਰ, ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਭਾਰੀ ਰੋਸ ਹੈ। ਲਾਡੀ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਫਿਰ ਬਿੱਲ ਨਿਕਲਣੇ ਬੰਦ ਹੋ ਗਏ। ਜਦ ਮੀਟਰ ਰੀਡਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਡਾਟਾ ਕੰਪਲੀਟ ਨਹੀਂ ਹੋਇਆ, ਜਿਸ ਕਾਰਨ ਪ੍ਰੇਸ਼ਾਨੀ ਆ ਰਹੀ ਹੈ। ਜਦ ਡਾਟਾ ਫੀਡ ਹੋ ਜਾਵੇਗਾ, ਅਸੀਂ ਰੀਡਿੰਗ ਲੈ ਕੇ ਬਿੱਲ ਕੱਢਣੇ ਸ਼ੁਰੂ ਕਰ ਦੇਵਾਂਗੇ। ਸ. ਲਾਡੀ ਨੇ ਚੇਅਰਮੈਨ ਪਾਵਰਕਾਮ, ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਤੋਂ ਜੋਰਦਾਰ ਮੰਗ ਕੀਤੀ ਕਿ 2 ਦਿਨਾਂ ਦੇ ਅੰਦਰ ਡਾਟਾ ਫੀਡ ਕਰਕੇ ਖਪਤਕਾਰਾਂ ਦੇ ਬਿੱਲ ਕਢਵਾਏ ਜਾਣ, ਜਿਸ ਨਾਲ ਖਪਤਕਾਰਾਂ ਨੂੰ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਫ਼ੌਜ ਵਿਚ ਭਰਤੀ ਕਰਵਾਉਣ ’ਤੇ ਮਾਰੀ 15 ਲੱਖ 20 ਹਜ਼ਾਰ ਦੀ ਠੱਗੀ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਹੀਦ ਬੀਬੀ ਸੁੰਦਰੀ ਦੀ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।