10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਲੈਫਟੀਨੈਂਟ ਬਣੇ ਸਰਕਾਰੀ ਅਧਿਆਪਕ ਦੇ ਪੁੱਤਰ ਦਾ ਭਰਵਾਂ ਸਵਾਗਤ

ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਗੁਰਦਾਸਪੁਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਿੰਦੀ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਵਰਿੰਦਰ ਕੁਮਾਰ ਵਾਸੀ ਗੁਰਦਾਸਪੁਰ ਦੇ ਪੁੱਤਰ ਮੁਕੁਲ ਮਨੀ ਨੇ ਭਾਰਤੀ ਫੌਜ ’ਚ ਲੈਫਟੀਨੈਂਟ ਬਣ ਕੇ ਗੁਰਦਾਸਪੁਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਤੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ। ਲੈਫਟੀਨੈਂਟ ਬਣਨ ਤੋਂ ਬਾਅਦ ਗੁਰਦਾਸਪੁਰ ਪਹੁੰਚਣ ’ਤੇ ਮੁਕੁਲ ਮਨੀ ਦਾ ਉਸ ਦੇ ਪਰਿਵਾਰ, ਇਲਾਕਾ ਨਿਵਾਸੀਆਂ ਤੇ ਅਧਿਆਪਕ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਅਜੀਤ ਡੈਸਕ 10-09-2026
ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਗੁਰਦਾਸਪੁਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਿੰਦੀ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਵਰਿੰਦਰ ਕੁਮਾਰ ਵਾਸੀ ਗੁਰਦਾਸਪੁਰ ਦੇ ਪੁੱਤਰ ਮੁਕੁਲ ਮਨੀ ਨੇ ਭਾਰਤੀ ਫੌਜ ’ਚ ਲੈਫਟੀਨੈਂਟ ਬਣ ਕੇ ਗੁਰਦਾਸਪੁਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਤੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ। ਲੈਫਟੀਨੈਂਟ ਬਣਨ ਤੋਂ ਬਾਅਦ ਗੁਰਦਾਸਪੁਰ ਪਹੁੰਚਣ ’ਤੇ ਮੁਕੁਲ ਮਨੀ ਦਾ ਉਸ ਦੇ ਪਰਿਵਾਰ, ਇਲਾਕਾ ਨਿਵਾਸੀਆਂ ਤੇ ਅਧਿਆਪਕ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਮੁਕੁਲ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਮੁਕੁਲ ਨੇ ਜੋ ਵੀ ਮੁਕਾਮ ਹਾਸਲ ਕੀਤਾ ਹੈ, ਉਸ ਨੇ ਆਪਣੀ ਮਿਹਨਤ ਦੇ ਬਦੌਲਤ ਕੀਤਾ ਹੈ। ਉਹ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਅੱਵਲ ਰਿਹਾ ਹੈ। ਇਸ ਮੌਕੇ ਮੁਕੁਲ ਨੇ ਕਿਹਾ ਕਿ ਉਸ ਦੀ ਸਫਲਤਾ ਪਿੱਛੇ ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ, ਜਿਨਾਂ ਨੇ ਹਰ ਮੁਕਾਮ ’ਤੇ ਉਸ ਨੂੰ ਸਹਿਯੋਗ ਕੀਤਾ।
ਪਿਛਲੀ ਖ਼ਬਰ ਚੋਰਾਂ ਨੇ 4 ਦੁਕਾਨਾਂ ਤੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਕਮਲਜੀਤ ਚਾਵਲਾ ਵਲੋਂ ਇਸਤਰੀ ਵਿੰਗ ਨੂੰ ਮਜਬੂਤ ਕਰਨ ਲਈ ਕੀਤੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।