11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਵਲੋਂ ਮੁੱਖ ਬਾਜ਼ਾਰ ’ਚੋਂ ਰੇਹੜੀ-ਫੜ੍ਹੀਆਂ ਹਟਾਈਆਂ

ਪਠਾਨਕੋਟ, 9 ਸਤੰਬਰ (ਸੁਮਿਤ)-ਮੁੱਖ ਬਾਜ਼ਾਰ ’ਚ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਵਲੋਂ ਸਖ਼ਤੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਬਾਜ਼ਾਰ ਵਿਚ ਲੱਗੀਆਂ ਰੇਹੜੀ-ਫੜ੍ਹੀਆਂ ਨੂੰ ਹਟਾਇਆ ਗਿਆ ।

ਮੇਨ ਬਾਜ਼ਾਰ ’ਚ ਰੇਹੜੀ ਫੜੀ ਹਟਾਉਣ ਦੀ ਮੁਹਿੰਮ ਦੌਰਾਨ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮ ਦੱਤ ਜਾਣਕਾਰੀ ਦਿੰਦੇ ਹੋਏ। ਤਸਵੀਰ: ਸੁਮਿਤ 10-09-2026
ਪਠਾਨਕੋਟ, 9 ਸਤੰਬਰ (ਸੁਮਿਤ)-ਮੁੱਖ ਬਾਜ਼ਾਰ ’ਚ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਵਲੋਂ ਸਖ਼ਤੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਬਾਜ਼ਾਰ ਵਿਚ ਲੱਗੀਆਂ ਰੇਹੜੀ-ਫੜ੍ਹੀਆਂ ਨੂੰ ਹਟਾਇਆ ਗਿਆ । ਇਸ ਕਾਰਵਾਈ ਦੌਰਾਨ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮ ਦੱਤ ਖੁਦ ਮੌਕੇ ’ਤੇ ਮੌਜੂਦ ਰਹੇ । ਪੁਲਿਸ ਵਲੋਂ ਦੱਸਿਆ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ’ਚ ਖਰੀਦਦਾਰੀ ਲਈ ਵੱਡੀ ਗਿਣਤੀ ’ਚ ਲੋਕ ਪਹੁੰਚਦੇ ਹਨ । ਅਜਿਹੇ ’ਚ ਸੜਕਾਂ ਤੇ ਮੁੱਖ ਰਸਤਿਆਂ ’ਤੇ ਰੇਹੜੀ-ਫੜ੍ਹੀਆਂ ਲੱਗਣ ਕਾਰਨ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਦੇ ਮੱਦੇਨਜ਼ਰ ਰੇਹੜੀ-ਫੜ੍ਹੀ ਵਾਲਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਾਤ 9:30 ਵਜੇ ਤੋਂ ਬਾਅਦ ਹੀ ਰੇਹੜੀ-ਫੜ੍ਹੀ ਲਗਾਈ ਜਾ ਸਕੇਗੀ । ਦਿਨ ਦੇ ਸਮੇਂ ਮੁੱਖ ਬਾਜ਼ਾਰ ਵਿਚ ਰੇਹੜੀ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ । ਟ੍ਰੈਫਿਕ ਪੁਲਿਸ ਨੇ ਰੇਹੜੀ-ਫੜ੍ਹੀ ਸੰਚਾਲਕਾਂ ਤੇ ਦੁਕਾਨਦਾਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰ ’ਚ ਆਵਾਜਾਈ ਸੁਚਾਰੂ ਰਹੇ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਪਿਛਲੀ ਖ਼ਬਰ ਅਧਿਆਪਕ ਸਾਡੇ ਸੱਚੇ ਮਾਰਗ ਦਰਸ਼ਕ ਤੇ ਪ੍ਰੇਰਣਾ ਸਰੋਤ-ਐਸ.ਕੇ. ਪੁੰਜ ਅਗਲੀ ਖ਼ਬਰ ਪ੍ਰੈਗਾਬਾਲੀਨ 75 ਮਿਲੀਗ੍ਰਾਮ ਤੋਂ ਵੱਧ ਦਵਾਈ ਦੀ ਸਟੋਰੇਜ ਤੇ ਵਿੱਕਰੀ ’ਤੇ ਪੂਰਨ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।