07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਾਬਾ ਤਰਨਜੀਤ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਸਮਾਗਮ 20 ਨੂੰ

ਧਿਆਨਪੁਰ, 6 ਸਤੰਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ 20 ਸਤੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧ ਮੁੱਖ ਸੇਵਾਦਾਰ ਬਾਬਾ ਦਮੋਦਰ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਦੱਸਿਆ ਕਿ ਬਾਬਾ ਅਮਰੀਕ ਸਿੰਘ ਕਾਰਸੇਵਾ ਨਿੱਕੇ ਘੁੰਮਣਾਂ ਵਾਲਿਆਂ ਦੇ ਸਪੁੱਤਰ ਬਾਬਾ ਤਰਨਦੀਪ ਸਿੰਘ ਨਿੱਕੇ ਘੁੰਮਣ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ’ਚ 19 ਸਤੰਬਰ ਰਾਤ ਨੂੰ ਰੈਣ ਸੁਬਾਈ ਕੀਰਤਨ ਹੋਣਗੇ ਤੇ 20 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਮਾਨ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਹਾਜ਼ਰੀ ਭਰਨਗੇ।

ਅਜੀਤ ਡੈਸਕ 07-09-2026
ਧਿਆਨਪੁਰ, 6 ਸਤੰਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ 20 ਸਤੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧ ਮੁੱਖ ਸੇਵਾਦਾਰ ਬਾਬਾ ਦਮੋਦਰ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਦੱਸਿਆ ਕਿ ਬਾਬਾ ਅਮਰੀਕ ਸਿੰਘ ਕਾਰਸੇਵਾ ਨਿੱਕੇ ਘੁੰਮਣਾਂ ਵਾਲਿਆਂ ਦੇ ਸਪੁੱਤਰ ਬਾਬਾ ਤਰਨਦੀਪ ਸਿੰਘ ਨਿੱਕੇ ਘੁੰਮਣ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ’ਚ 19 ਸਤੰਬਰ ਰਾਤ ਨੂੰ ਰੈਣ ਸੁਬਾਈ ਕੀਰਤਨ ਹੋਣਗੇ ਤੇ 20 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਮਾਨ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਹਾਜ਼ਰੀ ਭਰਨਗੇ। ਇਸ ਸਮੇਂ ਰਾਮ ਸਿੰਘ ਟਾਹਲੀ ਸਾਹਿਬ, ਜਗਵਿੰਦਰ ਸਿੰਘ ਸੋਨੂੰ, ਦਿਲਬਾਗ ਸਿੰਘ ਮੱਲਿਆਂਵਾਲ, ਡਾ. ਸਤਨਾਮ ਸਿੰਘ ਦਾਲਮ, ਦਲਜੀਤ ਸਿੰਘ ਦਾਲਮ, ਸਿਕੰਦਰ ਸਿੰਘ ਦਾਲਮ, ਨਿਰਮਲ ਸਿੰਘ ਨੰਗਲ, ਦਲਬੀਰ ਸਿੰਘ ਨੰਗਲ, ਪਰਮਜੀਤ ਸਿੰਘ ਨੰਗਲ, ਬਾਬਾ ਨਰਿੰਦਰ ਸਿੰਘ ਨੰਗਲ, ਗਿਆਨ ਸਿੰਘ ਪੰਨੂੰ, ਬਲਵਿੰਦਰ ਸਿੰਘ ਰਜਾਲਾਬਾਦ, ਸਰਪੰਚ ਧਰਮ ਸਿੰਘ, ਅਮਰੀਕ ਸਿੰਘ, ਪਾਲ ਸਿੰਘ, ਬਲਵਿੰਦਰ ਸਿੰਘ ਰੋੜ ਖਹਿਰਾ , ਗੁਰਦੀਪ ਸਿੰਘ ਖਾਨੋਵਾਲ, ਗੁਰਦੇਵ ਸਿੰਘ, ਬਾਬਾ ਸੋਹਣ ਸਿੰਘ ਦਾਲਮ, ਲਖਵਿੰਦਰ ਸਿੰਘ, ਆਤਮਾ ਸਿੰਘ ਰੋੜ ਖਹਿਰਾ, ਜਥੇਦਾਰ ਦੀਦਾਰ ਸਿੰਘ ਉਗਰੇਵਾਲ, ਮਿਲਖਾ ਸਿੰਘ ਦਰਜੀ, ਦਿਲਬਾਗ ਸਿੰਘ, ਦਿਆਲ ਸਿੰਘ ਰੋੜ ਖਹਿਰਾ, ਕੁਲਵੰਤ ਸਿੰਘ ਕੋਹਾਲੀ, ਜਸਵੰਤ ਸਿੰਘ ਕੁਹਾਲੀ, ਜਸਵੰਤ ਸਿੰਘ ਕੋਹਾਲੀ, ਜਸਵੰਤ ਸਿੰਘ ਦਾਦੂਵਾਲ , ਪਰਮਜੀਤ ਸਿੰਘ ਦਾਦੂਵਾਲ, ਨਿਸ਼ਾਨ ਸਿੰਘ ਮਾਲੇਗਿੱਲ, ਜਰਨੈਲ ਸਿੰਘ ਮੱਲਿਆਂਵਾਲ, ਸੁਖਦੇਵ ਸਿੰਘ ਦਾਲਮ, ਲਖਵੀਰ ਸਿੰਘ, ਗੁਰਦੀਪ ਸਿੰਘ ਨੰਗਲ, ਮਲੂਕ ਸਿੰਘ ਰਾਏਚੱਕ, ਨਿਰਮਲ ਸਿੰਘ ਉਮਰਵਾਲ, ਸੁੱਚਾ ਸਿੰਘ ਅਤੇ ਡਾ. ਤਜਿੰਦਰ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਅੱਜ ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ ਬਲਾਕ ਪੱਧਰੀ ਟੂਰਨਾਮੈਂਟ * ਜ਼ਿਲ੍ਹਾ ਪੱਧਰੀ ਮੁਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।