07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਾਮ ਲੀਲ੍ਹਾ ਦੇ ਸੰਬੰਧ ’ਚ ਪੂਜਾ ਪਾਠ ਤੇ ਝੰਡਾ ਪੂਜਨ ਕਰਵਾਇਆ

ਧਾਰਕਲਾਂ, 6 ਸਤੰਬਰ (ਨਰੇਸ਼ ਪਠਾਨੀਆ)-ਸ੍ਰੀ ਰਾਮ ਨਾਟਕ ਕਲੱਬ ਦੁਨੇਰਾ ਵਲੋਂ ਰਾਮ ਲੀਲ੍ਹਾ ਦੇ ਸ਼ੁੱਭ ਆਰੰਭ ਦੇ ਸਬੰਧ ਵਿਚ ਸ਼ਿਵ ਮੰਦਿਰ ਦੁਨੇਰਾ ਵਿਖੇ ਪੂਜਾ ਪਾਠ ਅਤੇ ਝੰਡਾ ਪੂਜਨ ਕਰਵਾਇਆ ਗਿਆ । ਇਸ ਮੌਕੇ ਸ੍ਰੀ ਰਾਮ ਨਾਟਕ ਕਲੱਬ ਦੇ ਕਲਾਕਾਰਾਂ ਨੇ ਕਲੱਬ ਦੇ ਪ੍ਰਧਾਨ ਦਰਸ਼ਨ ਸ਼ਰਮਾ ਤੇ ਰਜਤ ਮਹਾਜਨ ਦੀ ਅਗਵਾਈ ਹੇਠ ਪੂਜਾ ਪਾਠ ਕਰਨ ਤੋਂ ਬਾਅਦ ਰਾਮ ਲੀਲ੍ਹਾ ਦੇ ਸਫਲ ਆਯੋਜਨ ਦੀ ਕਾਮਨਾ ਤੇ ਅਰਦਾਸ ਕੀਤੀ ।

ਅਜੀਤ ਡੈਸਕ 07-09-2026
ਧਾਰਕਲਾਂ, 6 ਸਤੰਬਰ (ਨਰੇਸ਼ ਪਠਾਨੀਆ)-ਸ੍ਰੀ ਰਾਮ ਨਾਟਕ ਕਲੱਬ ਦੁਨੇਰਾ ਵਲੋਂ ਰਾਮ ਲੀਲ੍ਹਾ ਦੇ ਸ਼ੁੱਭ ਆਰੰਭ ਦੇ ਸਬੰਧ ਵਿਚ ਸ਼ਿਵ ਮੰਦਿਰ ਦੁਨੇਰਾ ਵਿਖੇ ਪੂਜਾ ਪਾਠ ਅਤੇ ਝੰਡਾ ਪੂਜਨ ਕਰਵਾਇਆ ਗਿਆ । ਇਸ ਮੌਕੇ ਸ੍ਰੀ ਰਾਮ ਨਾਟਕ ਕਲੱਬ ਦੇ ਕਲਾਕਾਰਾਂ ਨੇ ਕਲੱਬ ਦੇ ਪ੍ਰਧਾਨ ਦਰਸ਼ਨ ਸ਼ਰਮਾ ਤੇ ਰਜਤ ਮਹਾਜਨ ਦੀ ਅਗਵਾਈ ਹੇਠ ਪੂਜਾ ਪਾਠ ਕਰਨ ਤੋਂ ਬਾਅਦ ਰਾਮ ਲੀਲ੍ਹਾ ਦੇ ਸਫਲ ਆਯੋਜਨ ਦੀ ਕਾਮਨਾ ਤੇ ਅਰਦਾਸ ਕੀਤੀ । ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਲੱਬ ਵਲੋਂ 13 ਸਤੰਬਰ ਨੂੰ 12 ਸਾਲ ਤੱਕ ਦੇ ਬੱਚਿਆਂ ਵਾਸਤੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾਵੇਗਾ। ਦੌੜ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਆਉਣ ਵਾਲੇ ਬੱਚੇ ਨੂੰ 3100 ਰੁਪਏ ਦੀ ਰਾਸ਼ੀ, ਦੂਜੇ ਸਥਾਨ ’ਤੇ ਆਉਣ ਵਾਲੇ ਬੱਚੇ ਨੂੰ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਦੌੜ ਮੁਕਾਬਲਾ ਰਾਮਾ ਨਾਟਕ ਕਲੱਬ ਦੇ ਮੈਂਬਰ ਸਵਰਗੀਆ ਰਾਜੇਸ਼ ਸ਼ਰਮਾ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ । ਜਿਨ੍ਹਾਂ ਦਾ ਸਵਰਗਵਾਸ ਇਸੇ ਮਹੀਨੇ 2 ਸਤੰਬਰ ਨੂੰ ਹੋਇਆ ਹੈ । ਇਸ ਮੌਕੇ ਅਰਵਿੰਦ ਮਹਾਜਨ, ਮਹਾਸ਼ ਧੀਮਾਨ, ਆਸ਼ੂ ਸ਼ਰਮਾ, ਰਘੂ ਧੀਮਾਨ, ਬਿੰਨੀ ਧੀਮਾਨ, ਅਨਿਲ ਸੂਦਨ, ਵਰੂਨ ਸ਼ਰਮਾ, ਚੰਦਨ ਮਹਾਜਨ ਅਤੇ ਹੈਰੀ ਸ਼ਰਮਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਰਾਜਪੁਰਾ ਵਿਖੇ ਡਾ . ਰਾਧਾਕ੍ਰਿਸ਼ਨ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਡਾ. ਰਾਧਾ ਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕਰ ਮਨਾਇਆ ਅਧਿਆਪਕ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।