08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦਾ ਗੁਰਦਾਸਪੁਰ ਪਹੁੰਚਣ ’ਤੇ ਭਰਵਾਂ ਸਵਾਗਤ * ਸੈਲਰ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਲਿਆ ਗੰਭੀਰਤਾ ਨਾਲ

ਗੁਰਦਾਸਪੁਰ, 6 ਸਤੰਬਰ (ਅਸ਼ੋਕ ਸ਼ਰਮਾ)-ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦਾ ਗੁਰਦਾਸਪੁਰ ਪਹੁੰਚਣ ’ਤੇ ਗੁਰਦਾਸਪੁਰ ਸ਼ੈਲਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਰੀਵਾਲ ਖਿੱਚੀਆਂ ਨੇ ਆਪਣੀ ਸਮੂਹ ਟੀਮ ਸਮੇਤ ਉਨ੍ਹਾਂ ਦਾ ਭਰਵਾਂ ਸਵਾਗਤ ਕਰਕੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਉਨ੍ਹਾਂ ਗੁਰਦਾਸਪੁਰ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰਕੇ ਅਹਿਮ ਮੁਸ਼ਕਿਲਾਂ ’ਤੇ ਵਿਚਾਰ ਵਟਾਂਦਰਾ ਕੀਤਾ ।

ਅਜੀਤ ਡੈਸਕ 07-09-2026
ਗੁਰਦਾਸਪੁਰ, 6 ਸਤੰਬਰ (ਅਸ਼ੋਕ ਸ਼ਰਮਾ)-ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦਾ ਗੁਰਦਾਸਪੁਰ ਪਹੁੰਚਣ ’ਤੇ ਗੁਰਦਾਸਪੁਰ ਸ਼ੈਲਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਰੀਵਾਲ ਖਿੱਚੀਆਂ ਨੇ ਆਪਣੀ ਸਮੂਹ ਟੀਮ ਸਮੇਤ ਉਨ੍ਹਾਂ ਦਾ ਭਰਵਾਂ ਸਵਾਗਤ ਕਰਕੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਉਨ੍ਹਾਂ ਗੁਰਦਾਸਪੁਰ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰਕੇ ਅਹਿਮ ਮੁਸ਼ਕਿਲਾਂ ’ਤੇ ਵਿਚਾਰ ਵਟਾਂਦਰਾ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਝੋਨਾ ਤੇ ਚੌਲ ਲਗਵਾਉਣ ਵਾਸਤੇ ਕੋਈ ਵੀ ਸਥਾਈ ਜਗ੍ਹਾ ਨਹੀਂ ਹੈ । ਸ਼ੈਲਰ ਮਾਲਕ ਪਹਿਲਾਂ ਹੀ ਕਾਫੀ ਦੁਬਿਧਾ ਵਿਚ ਫਸੇ ਹੋਏ ਹਨ ਤੇ ਪਹਿਲੇ ਚੌਲ ਅਜੇ ਤੱਕ ਨਹੀਂ ਲੱਗ ਸਕੇ । ਹੁਣ ਦੁਬਾਰਾ ਪੈਡੀ ਦਾ ਸੀਜ਼ਨ ਸਿਰ ’ਤੇ ਆ ਗਿਆ ਹੈ, ਪਰ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਝੋਨੇ ਦੀ ਜ਼ਿਆਦਾਤਰ ਫਸਲ ਹਾਈਬ੍ਰਿਡ ਲੱਗੀ ਹੋਈ ਹੈ, ਜੋ ਮੰਡੀਆਂ ’ਚ ਅਗੇਤੇ ਆਉਣੀ ਵੀ ਸ਼ੁਰੂ ਹੋ ਗਈ ਹੈ । ਜਿੰਨ੍ਹਾ ਚਿਰ ਸ਼ੈਲਰ ਮਾਲਕਾਂ ਨੂੰ ਸਰਕਾਰ ਝੋਨਾ ਲਗਾਉਣ ਵਾਸਤੇ ਢੁੱਕਵੀਂ ਜਗ੍ਹਾ ਨਹੀਂ ਦਿੰਦੀ, ਉਨ੍ਹੀ ਦੇਰ ਸ਼ੈਲਰ ਮਾਲਕ ਸਰਕਾਰੀ ਝੋਨਾ ਲੈਣ ਤੋਂ ਵੀ ਗੁਰੇਜ ਕਰਨਗੇ । ਪੰਜਾਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਬਟਾਲਾ ਨੇ ਕਿਹਾ ਕਿ ਜਿੰਨ੍ਹਾ ਚਿਰ ਸ਼ੈਲਰ ਮਾਲਕਾਂ ਨੂੰ ਪੰਜਾਬ ਸਰਕਾਰ ਨਵੀਂਆਂ ਹਦਾਇਤਾਂ ਜਾਰੀ ਨਹੀਂ ਕਰਦੀ, ਉਦੋਂ ਤੱਕ ਸ਼ੈਲਰ ਮਾਲਕ ਪ੍ਰੇਸ਼ਾਨੀ ਵਿਚ ਹਨ । ਉਨ੍ਹਾਂ ਕਿਹਾ ਕਿ ਲੇਬਰ ’ਚ ਅਥਾਹ ਵਾਧੇ ਤੇ ਬਿਜਲੀ ਖਰਚੇ ਵੱਧਣ ਨਾਲ ਸ਼ੈਲਰ ਮਾਲਕ ਪਹਿਲਾਂ ਹੀ ਘਾਟੇ ਵਿਚ ਜਾ ਰਹੇ ਹਨ । ਸਰਕਾਰ ਨੂੰ ਇਸ ਪਾਸੇ ਗੰਭੀਰ ਹੋਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ’ਚ 240 ਚੌਲਾਂ ਦੀਆਂ ਬੈਗਨਾਂ ਨਹੀਂ ਲੱਗ ਸਕੀਆਂ । ਜਿੰਨ੍ਹਾ ਚਿਰ ਪੰਜਾਬ ਸਰਕਾਰ ਉਨ੍ਹਾਂ ਦੇ ਮਾਪਦੰਡਾਂ ਮੁਤਾਬਿਕ ਨਹੀਂ ਉਤਰਦੀ, ਉਨ੍ਹਾਂ ਨੂੰ ਸਰਕਾਰ ਵਲੋਂ ਖਰੀਦਿਆ ਝੋਨਾ ਨਾ ਝੁੱਕਣ ਦੀ ਨੌਬਤ ਆ ਗਈ ਤਾਂ ਇਸ ਦੀ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ । ਮੀਟਿੰਗ ’ਚ ਸ਼ੈਲਰ ਮਾਲਕਾਂ ’ਚ ਬਲਵਿੰਦਰ ਸਿੰਘ ਡੇਰਾ ਬਾਬਾ ਨਾਨਕ, ਜੰਗ ਬਹਾਦਰ ਸਿੰਘ ਗੁਰਦਾਸਪੁਰ, ਗੁਰਿੰਦਰ ਸਿੰਘ ਗੁਰਦਾਸਪੁਰ, ਯਾਦਵਿੰਦਰ ਸਿੰਘ, ਸਰਬਜੀਤ ਸਿੰਘ, ਅਮੋਲਕ ਸਿੰਘ, ਗੁਰਦੀਪ ਸਿੰਘ ਗੁਨੋਪੁਰ, ਬਿਕਰਮ ਸਿੰਘ, ਹੀਰਾ ਲਾਲ, ਮਲਕੀਅਤ ਸਿੰਘ ਕਾਹਨੂੰਵਾਨ, ਦਪਿੰਦਰ ਸਿੰਘ ਅਤੇ ਬਿਕਰਮਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਐਸ.ਸੀ. ਮੋਰਚਾ ਦੀ ਟੀਮ ਵਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਨੂੰ ਵਧਾਈ ਅਗਲੀ ਖ਼ਬਰ ਘਣੀਏ ਕੇ ਬਾਂਗਰ ਦੇ ਕੈਥੋਲਿਕ ਚਰਚ ’ਚ ਮਨਾਇਆ ਅਧਿਆਪਕ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।