06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁਮਾਣ ’ਚ ਅਧਿਆਪਕ ਦਿਵਸ ਮਨਾਇਆ

ਘੁਮਾਣ, 5 ਸਤੰਬਰ (ਭੁਪਿੰਦਰ ਸਿੰਘ ਬੰਮਰਾਹ)-ਸੈਂਟਰਲ ਪਬਲਿਕ ਸਕੂਲ ਵਿਚ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਦਿਨ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਵਿਦਿਆਰਥੀਆਂ ਨੇ ਇਕ ਦਿਨ ਲਈ ਖੁਦ ਅਧਿਆਪਕਾਂ ਦੀ ਭੂਮਿਕਾ ਨਿਭਾਈ।

ਅਜੀਤ ਡੈਸਕ 06-09-2026
ਘੁਮਾਣ, 5 ਸਤੰਬਰ (ਭੁਪਿੰਦਰ ਸਿੰਘ ਬੰਮਰਾਹ)-ਸੈਂਟਰਲ ਪਬਲਿਕ ਸਕੂਲ ਵਿਚ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਦਿਨ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਵਿਦਿਆਰਥੀਆਂ ਨੇ ਇਕ ਦਿਨ ਲਈ ਖੁਦ ਅਧਿਆਪਕਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਅਧਿਆਪਕ ਬਣਨ ਦੀ ਜ਼ਿੰਮੇਵਾਰੀ ਨੂੰ ਨੇੜਿਓਂ ਮਹਿਸੂਸ ਕੀਤਾ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਅਧਿਆਪਕ ਦੀ ਭੂਮਿਕਾ ਕਿੰਨੀ ਜ਼ਿੰਮੇਵਾਰੀ, ਸਬਰ ਅਤੇ ਸਮਰਪਣ ਦੀ ਮੰਗ ਕਰਦੀ ਹੈ। ਕਾਲਜ਼ ਪ੍ਰਿੰਸੀਪਲ ਨਵਜੋਤ ਕੌਰ ਪੰਨੂੰ, ਸਕੂਲ ਪ੍ਰਿੰਸੀਪਲ ਸ. ਗਗਨਦੀਪ ਸਿੰਘ ਅਤੇ ਵਾਈਸ ਪ੍ਰਿੰਸੀਪਲ ਅਰੁਣ ਕੁਮਾਰ ਸ਼ਰਮਾ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਬੱਚੇ ਦੇ ਚਰਿੱਤਰ, ਸੋਚ ਅਤੇ ਭਵਿੱਖ ਦੀ ਨੀਂਹ ਵੀ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਦੱਸਿਆ ਕਿ ਇਕ ਚੰਗਾ ਅਧਿਆਪਕ ਸਿਰਫ਼ ਪਾਠ ਨਹੀਂ ਪੜ੍ਹਾਉਂਦਾ, ਉਹ ਸੁਪਨਿਆਂ ਨੂੰ ਉੱਡਣ ਲਈ ਪੰਖ ਦਿੰਦਾ ਹੈ। ਸਮੁੱਚਾ ਸਮਾਗਮ ਖੁਸ਼ੀ, ਸਤਿਕਾਰ ਅਤੇ ਪਿਆਰ ਨਾਲ ਯਾਦਗਾਰ ਹੋ ਨਿਬੜਿਆ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਦਿੱਤੇ ਪ੍ਰਸੰਸਾ ਪੱਤਰ ਅਗਲੀ ਖ਼ਬਰ ਅਧਿਆਪਕ ਦਿਵਸ ਮੌਕੇ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਚ ਸ਼ਾਨਦਾਰ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।