05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਾਊਦੀ ਅਰਬ ’ਚ ਝੂਠੇ ਡਰੱਗ ਤਸਕਰੀ ਕੇਸ ’ਚ ਫਸੇ ਸੁਜਾਨਪੁਰ ਨੇੜਲੇ ਪਿੰਡ ਫਿਰੋਜ਼ਪੁਰ ਕਲਾਂ ਨਿਵਾਸੀ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ ਜਾਵੇਗੀ-ਮਨਜੀਤ ਸਿੰਘ ਭੋਮਾ

ਸੁਜਾਨਪੁਰ, 4 ਸਤੰਬਰ (ਜਗਦੀਪ ਸਿੰਘ)-ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸਾਊਦੀ ਅਰਬ ’ਚ ਝੂਠੇ ਡਰੱਗ ਤਸੱਕਰੀ ਕੇਸ ’ਚ ਫ਼ਸੇ ਇਕ ਨੌਜਵਾਨ ਬਲਜਿੰਦਰ ਸਿੰਘ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਉਸ ਅੰਮ੍ਰਿਤਧਾਰੀ ਸਿੰਘ ਦੇ ਪਰਿਵਾਰ ਨਾਲ਼ ਉਨ੍ਹਾਂ ਦੇ ਜੱਦੀ ਪਿੰਡ ਫਿਰੋਜ਼ਪੁਰ ਕਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚ ਕੇ ਇਕ ਵਿਸ਼ੇਸ਼ ਮੁਲਾਕਾਤ ਕੀਤੀ ।

ਅਜੀਤ ਡੈਸਕ 05-09-2026
ਸੁਜਾਨਪੁਰ, 4 ਸਤੰਬਰ (ਜਗਦੀਪ ਸਿੰਘ)-ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸਾਊਦੀ ਅਰਬ ’ਚ ਝੂਠੇ ਡਰੱਗ ਤਸੱਕਰੀ ਕੇਸ ’ਚ ਫ਼ਸੇ ਇਕ ਨੌਜਵਾਨ ਬਲਜਿੰਦਰ ਸਿੰਘ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਉਸ ਅੰਮ੍ਰਿਤਧਾਰੀ ਸਿੰਘ ਦੇ ਪਰਿਵਾਰ ਨਾਲ਼ ਉਨ੍ਹਾਂ ਦੇ ਜੱਦੀ ਪਿੰਡ ਫਿਰੋਜ਼ਪੁਰ ਕਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚ ਕੇ ਇਕ ਵਿਸ਼ੇਸ਼ ਮੁਲਾਕਾਤ ਕੀਤੀ । ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਤੇ ਉਨ੍ਹਾਂ ਦੇ ਸਾਥੀ ਵੀ ਹਾਜ਼ਰ ਸਨ । ਇਹ ਮੁਲਾਕਾਤ ਕਰਵਾਉਣ ’ਚ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਨੇ ਅਹਿਮ ਭੂਮਿਕਾ ਨਿਭਾਈ । ਮੁਲਾਕਾਤ ਸਮੇਂ ਬਲਜਿੰਦਰ ਸਿੰਘ ਦੇ ਪਿਤਾ ਨੇ ਆਪਣੇ ਪੁੱਤ ਨੂੰ ਫਾਂਸੀ ਤੋਂ ਬਚਾਉਣ ਲਈ ਗੁਹਾਰ ਲਗਾਈ ਕਿ ਸਾਡੇ ਪੁੱਤ ਨੂੰ ਬਚਾਉਣ ਲਈ ਭਾਰਤ ਸਰਕਾਰ ਦੇ ਸਰਕਾਰੇ ਦਰਬਾਰੇ ਪਹੁੰਚ ਕਰਕੇ ਸਾਨੂੰ ਰਾਹਤ ਦਿਵਾਈ ਜਾਵੇ । ਉਨ੍ਹਾਂ ਕਿਹਾ ਕਿ ਅੱਜ ਤੱਕ ਅਸੀਂ ਵੱਡੇ-ਵੱਡੇ ਨੇਤਾਵਾਂ ਅੱਗੇ ਆਪਣੇ ਪੁੱਤਰ ਨੂੰ ਬਚਾਉਣ ਲਈ ਬੇਨਤੀ ਕੀਤੀ, ਪਰ ਸਾਡੀ ਕਿਸੇ ਨੇ ਬਾਂਹ ਨਹੀਂ ਫੜ੍ਹੀ । ਨਾ ਹੀ ਸਾਡੇ ਪਰਿਵਾਰ ਨਾਲ਼ ਕਿਸੇ ਨੇ ਮੁਲਾਕਾਤ ਕਰਕੇ ਦੁੱਖ਼ ਪ੍ਰਗਟ ਕੀਤਾ ਹੈ । ਭਾਈ ਭੋਮਾ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਪਰਿਵਾਰ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ਼ ਮੁਲਾਕਾਤ ਕਰਵਾਉਣਗੇ । ਅੱਗੇ ਕਾਲਕਾ ਸਾਹਿਬ ਭਾਰਤ ਸਰਕਾਰ ਦੇ ਮੰਤਰੀਆਂ ਨਾਲ਼ ਰਾਬਤਾ ਕਾਇਮ ਕਰਕੇ ਪਰਿਵਾਰ ਨੂੰ ਰਾਹਤ ਦਿਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ । ਇਸ ਮੌਕੇ ਪਰਿਵਾਰ ਦੀ ਟੈਲੀਫੋਨ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ਼ ਗੱਲਬਾਤ ਕਰਵਾਈ ਗਈ ਤਾਂ ਜੋ ਸਮਾਜ ਸੇਵੀ ਡੁਬਈ ਵਾਲੇ ਐਸ.ਪੀ. ਸਿੰਘ ਓਬਰਾਏ ਦੀਆਂ ਸੇਵਾਵਾਂ ਵੀ ਲਈਆਂ ਜਾਣ । ਦੁਨੀਆਂ ਭਰ ’ਚੋਂ ਕੋਈ ਵੀ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਆਪਣੀਆਂ ਸੇਵਾਵਾਂ ਦੇਣ ਲਈ ਉਸ ਦੇ ਪਿਤਾ ਜਸਵਿੰਦਰ ਸਿੰਘ ਨਾਲ ਪਿੰਡ ਫਿਰੋਜ਼ਪੁਰ ਕਲਾਂ ਵਿਖੇ ਸੰਪਰਕ ਕਰ ਸਕਦਾ ਹੈ । ਇਸ ਮੌਕੇ ਅਵਤਾਰ ਸਿੰਘ ਕੋਹਾਲ, ਯੁੱਧਵੀਰ ਸਿੰਘ ਪਠਾਨੀਆ, ਕਸ਼ਮੀਰ ਸਿੰਘ ਬਾਦਲ, ਸੁਖਦੇਵ ਸਿੰਘ ਦਿਉਲ ਅਤੇ ਬਲਦੇਵ ਸਿੰਘ ਜਿਆਣੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਰਿਫੌਰਮ ਯੂ.ਕੇ. ਵਲੋਂ ਕਿਰਪਾਨ ਸੰਬੰਧੀ ਕਾਨੂੰਨੀ ਛੋਟ ਖ਼ਤਮ ਕਰਨ ਦਾ ਵਾਅਦਾ ਅਗਲੀ ਖ਼ਬਰ ਤੰਗ ਬਾਜ਼ਾਰਾਂ ’ਚ ਮੋਟਰਸਾਈਕਲ ਗਸ਼ਤ ਸ਼ੁਰੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।