ਆਮ ਆਦਮੀ ਪਾਰਟੀ ਦੀ ਪੰਜਾਬ ’ਚ ਫਿਰ ਤੋਂ ਸਰਕਾਰ ਬਣੇਗੀ- ਸ਼ਰਮਾ, ਆਲੋਵਾਲ
ਧਾਰੀਵਾਲ, 4 ਸਿਤੰਬਰ (ਸਵਰਨ ਸਿੰਘ )-ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ‘ਆਪ’ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਸਭਾ ਇੰਚਾਰਜ ਰਜੀਵ ਸ਼ਰਮਾ ਚੇਅਰਮੈਨ, ਜ਼ਿਲ੍ਹਾ ਮੀਡੀਆ ਇੰਚਾਰਜ ਤੇ ਚੇਅਰਮੈਨ ਮੁਖਦੇਵ ਸਿੰਘ ਆਲੋਵਾਲ, ਚੇਅਰਮੈਨ ਸੋਨਾ ਬਾਜਵਾ, ਚੇਅ. ਗਗਨਦੀਪ ਸਿੰਘ ਗੁਰਦਾਸਪੁਰ ਮਾਰਕਿਟ ਕਮੇਟੀ ਤੇ ਪਠਾਣਕੋਟ ਤੋਂ ਸਮੀਰ ਸ਼ਾਰਦਾ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ ਮੌਜ਼ੂਦ ਰਹੇ।
ਧਾਰੀਵਾਲ, 4 ਸਿਤੰਬਰ (ਸਵਰਨ ਸਿੰਘ )-ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ‘ਆਪ’ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਸਭਾ ਇੰਚਾਰਜ ਰਜੀਵ ਸ਼ਰਮਾ ਚੇਅਰਮੈਨ, ਜ਼ਿਲ੍ਹਾ ਮੀਡੀਆ ਇੰਚਾਰਜ ਤੇ ਚੇਅਰਮੈਨ ਮੁਖਦੇਵ ਸਿੰਘ ਆਲੋਵਾਲ, ਚੇਅਰਮੈਨ ਸੋਨਾ ਬਾਜਵਾ, ਚੇਅ. ਗਗਨਦੀਪ ਸਿੰਘ ਗੁਰਦਾਸਪੁਰ ਮਾਰਕਿਟ ਕਮੇਟੀ ਤੇ ਪਠਾਣਕੋਟ ਤੋਂ ਸਮੀਰ ਸ਼ਾਰਦਾ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ ਮੌਜ਼ੂਦ ਰਹੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨ, ਗਰੀਬ ਤੇ ਕਿਸਾਨ ਹਰ ਵਰਗ ਦੇ ਵਿਚ ਚੰਗੀ ਛਾਪ ਛੱਡ ਰਹੀ ਹੈ। ਇਸ ਤੋਂ ਇਲਾਵਾ ਭੈਣਾਂ ਦੇ ਪੈਸੇ ਪਾਉਣਾ, ਬਿਜਲੀ ਦੇ ਬਿੱਲ ਮੁਆਫ਼ ਆਦਿ ਕਰਕੇ ਪੰਜਾਬ ਅੰਦਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤਹਿ ਹੈ ।