06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

2027 ’ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਦੇਖ ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਕਰਨ ’ਤੇ ਲੱਗੀਆਂ- ਸੰਨੀ ਲੋਧੀਨੰਗਲ

ਕਿਲ੍ਹਾ ਲਾਲ ਸਿੰਘ, 4 ਸਤੰਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ 105 ਸਾਲ ਸਭ ਤੋਂ ਪੁਰਾਣੀ ਪਾਰਟੀ ਹੈ ਇਸ ਲਈ ਇਸ ਪਾਰਟੀ ਨੂੰ ਦਬਾਉਣ ਲਈ ਸਾਰੀਆਂ ਹੀ ਵਿਰੋਧੀ ਪਾਰਟੀਆਂ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਲੋਕ ਹਮੇਸ਼ਾਂ ਆਪਣੀ ਖੇਤਰੀ ਮਾਂ ਪਾਰਟੀ ਦਾ ਸਾਥ ਦਿੰਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੰਵਰ ਸੰਦੀਪ ਸਿੰਘ ਸੰਨੀ ਲੋਧੀਨੰਗਲ ਹਲਕਾ ਯੂਥ ਪ੍ਰਧਾਨ ਫ਼ਤਹਿਗੜ੍ਹ ਚੂੜੀਆਂ ਨੇ ਸਵਰਗਵਾਸੀ ਸ਼੍ਰੋਮਣੀ ਕਮੇਟੀ ਮੈਂਬਰ ਸੱਜਣ ਸਿੰਘ ਬੱਜੂ ਮਾਨ ਦੇ ਪੁੱਤਰ ਬਲਜਿੰਦਰ ਸਿੰਘ ਬੱਜੂ ਮਾਨ ਦੁਆਰਾ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਈ ਗਈ ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ ਚੂੜੀਆਂ ਦੇ ਵਰਕਰਾਂ ਦੀ ਭਾਰੀ ਇਕੱਤਰਤਾ ਦੌਰਾਨ ਕੀਤਾ।

ਲਕਸਿਤ 05-09-2026
ਕਿਲ੍ਹਾ ਲਾਲ ਸਿੰਘ, 4 ਸਤੰਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ 105 ਸਾਲ ਸਭ ਤੋਂ ਪੁਰਾਣੀ ਪਾਰਟੀ ਹੈ ਇਸ ਲਈ ਇਸ ਪਾਰਟੀ ਨੂੰ ਦਬਾਉਣ ਲਈ ਸਾਰੀਆਂ ਹੀ ਵਿਰੋਧੀ ਪਾਰਟੀਆਂ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਲੋਕ ਹਮੇਸ਼ਾਂ ਆਪਣੀ ਖੇਤਰੀ ਮਾਂ ਪਾਰਟੀ ਦਾ ਸਾਥ ਦਿੰਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੰਵਰ ਸੰਦੀਪ ਸਿੰਘ ਸੰਨੀ ਲੋਧੀਨੰਗਲ ਹਲਕਾ ਯੂਥ ਪ੍ਰਧਾਨ ਫ਼ਤਹਿਗੜ੍ਹ ਚੂੜੀਆਂ ਨੇ ਸਵਰਗਵਾਸੀ ਸ਼੍ਰੋਮਣੀ ਕਮੇਟੀ ਮੈਂਬਰ ਸੱਜਣ ਸਿੰਘ ਬੱਜੂ ਮਾਨ ਦੇ ਪੁੱਤਰ ਬਲਜਿੰਦਰ ਸਿੰਘ ਬੱਜੂ ਮਾਨ ਦੁਆਰਾ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਈ ਗਈ ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ ਚੂੜੀਆਂ ਦੇ ਵਰਕਰਾਂ ਦੀ ਭਾਰੀ ਇਕੱਤਰਤਾ ਦੌਰਾਨ ਕੀਤਾ। ਇਸ ਮੌਕੇ ਸੰਨੀ ਲੋਧੀ ਨੰਗਲ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਬਹੁਤ ਸਾਰੇ ਵਰਕਰ ਅਤੇ ਆਗੂ ਸਾਡੇ ਸੰਪਰਕ ਵਿਚ ਹਨ ਅਤੇ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨਗੇ। ਇਸ ਮੌਕੇ ਬਲਜਿੰਦਰ ਸਿੰਘ ਬੱਜੂ ਮਾਨ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਅਤੇ ਸਿੱਖਾਂ ਤੇ ਕਿਸਾਨਾਂ ਦੇ ਮਸਲੇ, ਮਜ਼ਦੂਰ, ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰਾਂ ਦੀ ਬਾਂਹ ਫੜਨ ਵਾਲੀ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਇਸ ਮੌਕੇ ਸਰਕਲ ਪ੍ਰਧਾਨ ਰਣਧੀਰ ਸਿੰਘ ਦਾਖਲਾ, ਹਲਕਾ ਪ੍ਰਧਾਨ ਐੱਸ.ਸੀ. ਵਿੰਗ ਸੁਖਜਿੰਦਰ ਸਿੰਘ ਪਾਰਸ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲੇਵਾਲ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਪੱਡਾ, ਸਤਬੀਰ ਸਿੰਘ ਮਿਰਜਾ ਜਾਨ, ਸਤਨਾਮ ਸਿੰਘ ਜੇ.ਈ. ਬੁਰਜ ਅਰਾਈਆ, ਸਾ. ਸਰਪੰਚ ਅਮਰਜੀਤ ਸਿੰਘ ਕੋਟਲੀ ਫਸੀ, ਸਰਪੰਚ ਗੁਰਵਿੰਦਰ ਸਿੰਘ ਘਾੜਕੀਆਂ, ਮਨਦੀਪ ਸਿੰਘ ਪੀ.ਏ., ਸਰਕਲ ਪ੍ਰਧਾਨ ਐੱਸ.ਸੀ. ਵਿੰਗ ਕਮਲ ਸ਼ਾਮਪੁਰਾ, ਗੁਰਵਿੰਦਰ ਸਿੰਘ ਖਹਿਰਾ, ਗੋਬਿੰਦ ਸਿੰਘ ਬੱਜੂ ਮਾਨ, ਨਵਰੋਜ ਸਿੰਘ ਬੱਜੂਮਾਨ, ਹਰਚਰਨ ਸਿੰਘ ਹਸਨਪੁਰਾ, ਮੇਜਰ ਸਿੰਘ ਹਸਨਪੁਰ, ਜੁਝਾਰ ਸਿੰਘ, ਬੁੱਧ ਸਿੰਘ ਸ਼ੰਕਰਪੁਰਾ, ਗਗਨ ਸਿੰਘ ਚਿਤ, ਦੇਸਾ ਸਿੰਘ ਭੁੱਲਰ, ਬਲਵਿੰਦਰ ਸਿੰਘ ਬੰਬ, ਮੈਨੇਜਰ ਦਵਿੰਦਰ ਸਿੰਘ ਲਾਲੀ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਨੌਜਵਾਨ ਕਾਬੂ ਅਗਲੀ ਖ਼ਬਰ ਡੀ.ਏ.ਵੀ. ਸੈਨਟੇਨਰੀ ਸਕੂਲ ਦੀ ਵਿਦਿਆਰਥਣ ਨੇ 30 ਮਿੰਟ ਤੱਕ ਆਸਣ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।