05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਦਾਸਪੁਰ ਬਾਰ ਚੋਣਾਂ ’ਚ ਪ੍ਰਧਾਨਗੀ ਲਈ ਹੈਰੀ ਤੇ ਠਾਕੁਰ ਵਿਚਕਾਰ ਸਖ਼ਤ ਮੁਕਾਬਲਾ

ਗੁਰਦਾਸਪੁਰ, 4 ਸਤੰਬਰ (ਚੱਕਰਾਜਾ/ਅਸ਼ੋਕ ਸ਼ਰਮਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਬਿਨ੍ਹਾਂ ਮੁਕਾਬਲਾ ਚੁਣੇ ਗਏ ਉਮੀਦਵਾਰਾਂ ਉਪਰੰਤ ਬਾਕੀ ਰਹਿੰਦੇ ਉਮੀਦਵਾਰਾਂ ’ਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਵਾਰ ਦੀਆਂ ਚੋਣਾਂ ’ਚ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੇ 2 ਅਹਿਮ ਅਹੁਦਿਆਂ ’ਤੇ ਸਿੱਧਾ ਮੁਕਾਬਲਾ ਵੇਖਣ ਨੂੰ ਮਿਲੇਗਾ।

ਅਜੀਤ ਡੈਸਕ 05-09-2026
ਗੁਰਦਾਸਪੁਰ, 4 ਸਤੰਬਰ (ਚੱਕਰਾਜਾ/ਅਸ਼ੋਕ ਸ਼ਰਮਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਬਿਨ੍ਹਾਂ ਮੁਕਾਬਲਾ ਚੁਣੇ ਗਏ ਉਮੀਦਵਾਰਾਂ ਉਪਰੰਤ ਬਾਕੀ ਰਹਿੰਦੇ ਉਮੀਦਵਾਰਾਂ ’ਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਵਾਰ ਦੀਆਂ ਚੋਣਾਂ ’ਚ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੇ 2 ਅਹਿਮ ਅਹੁਦਿਆਂ ’ਤੇ ਸਿੱਧਾ ਮੁਕਾਬਲਾ ਵੇਖਣ ਨੂੰ ਮਿਲੇਗਾ। ਜਦਕਿ ਬਾਕੀ ਅਹੁਦਿਆਂ ਲਈ ਉਮੀਦਵਾਰ ਪਹਿਲਾਂ ਹੀ ਬਿਨ੍ਹਾਂ ਮੁਕਾਬਲੇ ਚੁਣੇ ਜਾ ਚੁੱਕੇ ਹਨ। ਦੂਸਰੇ ਪਾਸੇ ਪੰਜ ਸੀਨੀਅਰ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਦੀ ਚੋਣ ਲਈ ਬਾਰ ਦੇ ਇਤਿਹਾਸ ’ਚ ਪਹਿਲੀ ਵਾਰ ਚੋਣ ਹੋਣ ਜਾ ਰਹੀ ਹੈ। 5 ਅਹੁਦੇਦਾਰਾਂ ਦੀ ਇਸ ਚੋਣ ਵਿਚ ਇਸ ਵਾਰ ਸੀਨੀਅਰ ਕਾਰਜਕਾਰੀ ਮੈਂਬਰਾਂ ਦੇ ਅਹੁਦੇ ਲਈ 7 ਮੈਂਬਰਾਂ ਦੇ ਸਾਹਮਣੇ ਆਉਣ ਕਾਰਨ ਇਹ ਬਹੁਤ ਦਿਲਚਸਪ ਬਣ ਚੁੱਕਾ ਹੈ। ਇਸ ਚੋਣ ਲਈ ਐਡਵੋਕੇਟ ਸੁਮੰਤ ਤਿਵਾੜੀ, ਐਡਵੋਕੇਟ ਗੁਰਮੁਖ ਨਿਹਾਲ ਸਿੰਘ, ਐਡਵੋਕੇਟ ਕੇ.ਕੇ ਮੱਲ੍ਹੀ, ਐਡਵੋਕੇਟ ਅਰਜਨ ਸਿੰਘ, ਐਡਵੋਕੇਟ ਬਿਸ਼ਵਜੀਤ ਉੱਪਲ, ਐਡਵੋਕੇਟ ਰੰਜਨ ਚੌਹਾਨ ਤੇ ਐਡਵੋਕੇਟ ਆਕਾਸ਼ ਮਹਾਜਨ ਦੇ ਨਾਂਅ ਸ਼ਾਮਿਲ ਹਨ। ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਸਿਰਫ ਨਿਰਧਾਰਿਤ ਗਿਣਤੀ ਤੱਕ ਦੇ ਉਮੀਦਵਾਰਾਂ ਦੇ ਸਾਮਹਣੇ ਆਉਣ ਕਾਰਨ ਇਹ ਚੋਣ ਬਿਨ੍ਹਾਂ ਮੁਕਾਬਲਾ ਹੁੰਦੀ ਰਹੀ ਹੈ। ਪ੍ਰਧਾਨਗੀ ਦੇ ਅਹੁਦੇ ਵਾਸਤੇ ਐਡਵੋਕੇਟ ਨਰੇਸ਼ ਸਿੰਘ ਠਾਕੁਰ ਤੇ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਆਹਮੋ-ਸਾਹਮਣੇ ਹਨ। ਦੋਵੇਂ ਉਮੀਦਵਾਰ ਵਕੀਲ ਭਾਈਚਾਰੇ ਵਿਚ ਆਪਣੀ ਚੰਗੀ ਪਹਿਚਾਣ ਰੱਖਦੇ ਹਨ, ਜਿਸ ਕਾਰਨ ਇਹ ਮੁਕਾਬਲਾ ਕਾਂਟੇਦਾਰ ਬਣਨ ਦੀ ਸੰਭਾਵਨਾ ਬਣ ਚੁੱਕੀ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਮੁਨੀਸ਼ ਕੁਮਾਰ ਤੇ ਐਡਵੋਕੇਟ ਜਗਦੀਪ ਸਿੰਘ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਦੋਵੇਂ ਉਮੀਦਵਾਰਾਂ ਦੇ ਹੱਕ ਵਿਚ ਵਕੀਲਾਂ ਦੇ ਵੱਖ-ਵੱਖ ਧੜਿਆਂ ਦੀ ਹਮਾਇਤ ਦੱਸੀ ਜਾ ਰਹੀ ਹੈ। ਬਿਨਾਂ ਮੁਕਾਬਲੇ ਚੁਣੇ ਉਮੀਦਵਾਰਾਂ ਵਿਚ ਮਹਿਲਾ ਮੀਤ ਪ੍ਰਧਾਨ ਲਈ ਐਡਵੋਕੇਟ ਮੀਨੂ ਅੱਤਰੀ, ਸਕੱਤਰ ਲਈ ਐਡਵੋਕੇਟ ਜਸਕਰਨ ਸਿੰਘ ਅਤੇ ਮਹਿਲਾ ਲਈ ਰਾਖਵੇਂ ਸਾਂਝੇ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਸੁਖਦੀਪ ਕੌਰ ਸ਼ਾਮਿਲ ਹਨ। ਇਸ ਤੋਂ ਇਲਾਵਾ ਮਹਿਲਾ ਲਈ ਰਖਾਵਾਂ ਪੰਜ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਲਈ ਐਡਵੋਕੇਟ ਕਾਜਲ ਭਗਤ, ਐਡਵੋਕੇਟ ਸਨੇਹ ਲਤਾ, ਐਡਵੋਕੇਟ ਕਾਜਲ ਭਰਿਆਲ, ਐਡਵੋਕੇਟ ਪ੍ਰਿਆ ਤੇ ਐਡਵੋਕੇਟ ਰਮਨਦੀਪ ਕੌਰ ਬਿਨਾਂ ਮੁਕਾਬਲੇ ਚੁਣੇ ਗਏ ਹਨ। ਪੰਜ ਜੂਨੀਅਰ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਲਈ ਐਡਵੋਕੇਟ ਏਕਜੋਤ ਸਿੰਘ ਬਾਜਵਾ, ਐਡਵੋਕੇਟ ਐੱਚ. ਵਿਕਾਸ, ਐਡਵੋਕੇਟ ਰਿਸ਼ਭ ਸ਼ਰਮਾ, ਐਡਵੋਕੇਟ ਮੋਹਿਤ ਅਤੇ ਐਡਵੋਕੇਟ ਅਨਮੋਲ ਦੇ ਨਾਮ ਦਰਜ ਹਨ। ਐਡਵੋਕੇਟ ਗੁਰਦਿਆਲ ਸਿੰਘ ਭੁੱਲਰ, ਰਿਟਰਨਿੰਗ ਅਫਸਰ, ਡੀ.ਬੀ.ਏ ਗੁਰਦਾਸਪੁਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਐਡਵੋਕੇਟ ਵਰੁਣ ਗੋਸਾਈਂ ਤੇ ਐਡਵੋਕੇਟ ਬਿਕਰਮਜੀਤ ਸਿੰਘ ਖਹਿਰਾ ਨੇ ਕਿਹਾ ਕਿ ਚੋਣ ਪੂਰੇ ਨਿਰਪਖਤਾ ਅਤੇ ਪਾਰਦਰਸ਼ੀ ਢੰਗ ਨਾਲ ਕਾਰਵਾਈ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਵਕੀਲ ਵੋਟਰ ਆਪਣੇ ਵੋਟ ਹੱਕ ਦਾ ਵੱਧ ਤੋ ਵੱਧ ਇਸਤੇਮਾਲ ਕਰਨ ।
ਪਿਛਲੀ ਖ਼ਬਰ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ’ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਮੀਟਿੰਗਾਂ ਦਾ ਸਿਲਸਿਲ... ਅਗਲੀ ਖ਼ਬਰ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।