02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ’ਚ ਬੈਚ ਸੈਰੇਮਨੀ ’ਚ ਬੱਚਿਆਂ ਨੂੰ ਸੌਂਪੀ ਜ਼ਿੰਮੇਵਾਰੀ

ਕਲਾਨੌਰ, 1 ਸਤੰਬਰ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ’ਚ ਸਥਿਤ ਸਿੱਖਿਆ ਦੇ ਖੇਤਰ ਦੇ ਚਾਨਣ ਮੁਨਾਰੇ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪਿ੍ੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾ ਦੀਆਂ ਹਦਾਇਤਾਂ ਤੇ ਕੋਆਰਡੀਨੇਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਅਧਿਆਪਕਾਂ ਦੇ ਸਹਿਯੋਗ ਨਾਲ ਬੈਚ ਸੈਰੇਮਨੀ ਕੀਤੀ ਗਈ, ਜਿਸ ’ਚ ਸਕੂਲ ਦੇ ਦਸਵੀਂ, ਗਿਆਰਵੀਂ ਤੇ ਬਾਰਵੀਂ ਜਮਾਤ ਦੇ ਬੱਚਿਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ ਤੇ ਚੇਅਰਮੈਨ ਲਖਬੀਰ ਸਿੰਘ ਸੋਢੀ ਨੇ ਦੱਸਿਆ ਕਿ ਬੈਚ ਸੈਰੇਮਨੀ ਇਕ ਅਹਿਮ ਜ਼ਿੰਮੇਵਾਰੀ ਦਾ ਕਾਰਜ ਹੈ, ਜਿਸ ਲਈ ਬੱਚਿਆਂ ’ਚ ਪੂਰਾ ਉਤਸ਼ਾਹ ਹੈ ਤੇ ਇਸ ਨਾਲ ਵਿਦਿਆਰਥੀਆਂ ’ਚ ਨਵਾਂ ਜੋਸ਼ ਪੈਦਾ ਹੋਵੇਗਾ।

ਅਜੀਤ ਡੈਸਕ 02-09-2026
ਕਲਾਨੌਰ, 1 ਸਤੰਬਰ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ’ਚ ਸਥਿਤ ਸਿੱਖਿਆ ਦੇ ਖੇਤਰ ਦੇ ਚਾਨਣ ਮੁਨਾਰੇ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪਿ੍ੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾ ਦੀਆਂ ਹਦਾਇਤਾਂ ਤੇ ਕੋਆਰਡੀਨੇਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਅਧਿਆਪਕਾਂ ਦੇ ਸਹਿਯੋਗ ਨਾਲ ਬੈਚ ਸੈਰੇਮਨੀ ਕੀਤੀ ਗਈ, ਜਿਸ ’ਚ ਸਕੂਲ ਦੇ ਦਸਵੀਂ, ਗਿਆਰਵੀਂ ਤੇ ਬਾਰਵੀਂ ਜਮਾਤ ਦੇ ਬੱਚਿਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ ਤੇ ਚੇਅਰਮੈਨ ਲਖਬੀਰ ਸਿੰਘ ਸੋਢੀ ਨੇ ਦੱਸਿਆ ਕਿ ਬੈਚ ਸੈਰੇਮਨੀ ਇਕ ਅਹਿਮ ਜ਼ਿੰਮੇਵਾਰੀ ਦਾ ਕਾਰਜ ਹੈ, ਜਿਸ ਲਈ ਬੱਚਿਆਂ ’ਚ ਪੂਰਾ ਉਤਸ਼ਾਹ ਹੈ ਤੇ ਇਸ ਨਾਲ ਵਿਦਿਆਰਥੀਆਂ ’ਚ ਨਵਾਂ ਜੋਸ਼ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ ਤਾਂ ਜੋ ਬੱਚੇ ਇਸ ਕਾਰਜ ਦੀ ਸਫਲਤਾ ਲਈ ਪਰਪੱਕ ਹੋ ਸਕਣ। ਇਸ ਦੌਰਾਨ ਸਕੂਲ ਦੇ ਵੱਖ-ਵੱਖ ਹਾਊਸ ਦੇ ਬੱਚਿਆਂ ਨੂੰ ਕੈਪਟਨ, ਉਪ ਕੈਪਟਨ ਸਮੇਤ ਹੋਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਜਗਦੀਪ ਸਿੰਘ, ਅਮਨਦੀਪ ਸਿੰਘ, ਰਿੰਪੀ, ਹਰਪ੍ਰੀਤ ਕੌਰ, ਰੇਖਾ, ਪੂਜਾ, ਨਿਸ਼ਾਨ ਸਿੰਘ, ਰਾਜਨ, ਮਨਪ੍ਰੀਤ ਕੌਰ ਸਮੇਤ ਹੋਰ ਅਧਿਆਪਕਾਂ ਦਾ ਵੀ ਵਿਸ਼ੇਸ ਯੋਗਦਾਨ ਰਿਹਾ।
ਪਿਛਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਗਰੂਰ ਦੇ ਸੰਘਰਸ਼ ’ਚ ਨੰਬਰਦਾਰ ਯੂਨੀਅਨ ਸ਼ਾਮਿਲ ਹੋਵਗੀ- ਨੰਬਰਦਾਰ ਜਾਂਗਲਾ ਅਗਲੀ ਖ਼ਬਰ ਸੇਖਵਾਂ ਸਟੇਡੀਅਮ ਵਿਖੇ ਸਰਪੰਚਾਂ ਤੇ ਕੌਂਸਲਰਾਂ ਦਰਮਿਆਨ ਹੋਇਆ ਕ੍ਰਿਕਟ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।