02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦੀਨਾਨਗਰ ’ ਚ ਹਲਕਾ ਇੰਚਾਰਜ ਬਦਲਣ ਦੀਆਂ ਚਰਚਾਵਾਂ ਪਿੱਛੇ ਵਿਰੋਧੀਆਂ ਦੀ ਰਣਨੀਤੀ ਜਾਂ ਸਿਆਸੀ ਜ਼ਮੀਨ

ਦੀਨਾਨਗਰ, 1 ਸਤੰਬਰ (ਸ਼ਾਮ ਸਿੰਘ ਘੁੰਮਣ)-ਕਹਿੰਦੇ ਹਨ ਕਿ ਸਿਆਸਤ ਦੇ ਸਮੁੰਦਰ ’ਚ ਜਦੋਂ ਸ਼ਾਂਤੀ ਹੋਵੇ ਤਾਂ ਸਮਝੋ ਤੂਫ਼ਾਨ ਆਉਣ ਵਾਲਾ ਹੈ। ਪਰ ਜਦੋਂ ਬਿਨ੍ਹਾਂ ਮੌਸਮ ਦੇ ਚਰਚਾਵਾਂ ਦੀ ਹਨੇਰੀ ਚੱਲੇ, ਤਾਂ ਸਮਝੋ ਵਿਰੋਧੀਆਂ ਦੇ ਖੇਮੇ ਵਿਚ ਖਲਬਲੀ ਮਚੀ ਹੋਈ ਹੈ।

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ । 02-09-2026
ਦੀਨਾਨਗਰ, 1 ਸਤੰਬਰ (ਸ਼ਾਮ ਸਿੰਘ ਘੁੰਮਣ)-ਕਹਿੰਦੇ ਹਨ ਕਿ ਸਿਆਸਤ ਦੇ ਸਮੁੰਦਰ ’ਚ ਜਦੋਂ ਸ਼ਾਂਤੀ ਹੋਵੇ ਤਾਂ ਸਮਝੋ ਤੂਫ਼ਾਨ ਆਉਣ ਵਾਲਾ ਹੈ। ਪਰ ਜਦੋਂ ਬਿਨ੍ਹਾਂ ਮੌਸਮ ਦੇ ਚਰਚਾਵਾਂ ਦੀ ਹਨੇਰੀ ਚੱਲੇ, ਤਾਂ ਸਮਝੋ ਵਿਰੋਧੀਆਂ ਦੇ ਖੇਮੇ ਵਿਚ ਖਲਬਲੀ ਮਚੀ ਹੋਈ ਹੈ। ਅਜਿਹਾ ਹੀ ਕੁਝ ਅੱਜ-ਕੱਲ੍ਹ ਸਰਹੱਦੀ ਹਲਕੇ ਦੀਨਾਨਗਰ ਦੇ ਸਿਆਸੀ ਅਖਾੜੇ ’ਚ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਦੇ ਪਿੰਡਾਂ ਦੇ ਚੌਕਾਂ, ਸ਼ਹਿਰ ਦੇ ਬਾਜ਼ਾਰਾਂ ਤੇ ਸੋਸ਼ਲ ਮੀਡੀਆ ਦੇ ਗਲਿਆਰਿਆਂ ’ਚ ਇਕੋ ਸਵਾਲ ਹਵਾ ਵਾਂਗ ਫੈਲਾਇਆ ਜਾ ਰਿਹਾ ਹੈ ਕਿ, ਕੀ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਬਦਲਣ ਵਾਲਾ ਹੈ। ਪਰ ਇਸ ਗੱਲ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਸੀਨੀਅਰ ਨੇਤਾ ਨੇ ਨਹੀਂ ਕੀਤੀ ਤੇ ਨਾ ਹੀ ਕੋਈ ਜ਼ਮੀਨੀ ਹਲਾਤ ਇਸ ਗੱਲ ਦੀ ਗਵਾਹੀ ਦੇ ਰਹੇ ਹਨ, ਜਿਸ ਤੋਂ ਸਾਫ ਹੈ ਕਿ ਇਹ ਸਿਰਫ ਇਕ ਭਰਮ ਜਾਲ ਫੈਲਾਇਆ ਜਾ ਰਿਹਾ ਹੈ। ਹਲਕੇ ਦੇ ਆਮ ਲੋਕ ਵੀ ਮੰਨ ਰਹੇ ਹਨ ਕਿ ਇਹ ਕੋਈ ਫੇਰਬਦਲ ਦੀ ਗੱਲ ਨਹੀਂ, ਬਲਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਵੱਧਦੀ ਲੋਕਪ੍ਰਿਯਤਾ ਤੋਂ ਘਬਰਾਈਆਂ ਵਿਰੋਧੀ ਧਿਰਾਂ ਦੀ ਇਕ ਸੋਚੀ ਸਮਝੀ ਸਿਆਸੀ ਚਾਲ ਤੇ ਆਪਣੀ ਖਿਸਕ ਰਹੀ ਜ਼ਮੀਨ ਨੂੰ ਬਚਾਉਣ ਦਾ ਅੰਦਰੂਨੀ ਖੌਫ਼ ਹੈ। ਦੀਨਾਨਗਰ ਦੀ ਰਾਜਨੀਤੀ ਦੀ ਸਮਝ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਚੋਣਾਂ ਨੇੜੇ ਆਉਣ ’ਤੇ ਕਿਸੇ ਵੀ ਹਲਕੇ ਜਾਂ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਅੰਦਰ ਫੇਰਬਦਲ ਦੀਆਂ ਗੱਲਾਂ ਸੁਭਾਵਿਕ ਹੁੰਦੀਆਂ ਹਨ। ਪਰ ਦੀਨਾਨਗਰ ’ਚ ਜਿਸ ਤਰੀਕੇ ਨਾਲ ਹਲਕਾ ਇੰਚਾਰਜ ਬਦਲਣ ਦੀਆਂ ਗੱਲਾਂ ਨੂੰ ਯੋਜਨਾਬੱਧ ਤਰੀਕੇ ਨਾਲ ਫੈਲਾਇਆ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਇਹ ਸੱਤਾਧਾਰੀ ਧਿਰ ਦੇ ਮੌਜੂਦਾ ਹਲਕਾ ਇੰਚਾਰਜ ਦੀ ਵਧਦੀ ਲੋਕਪ੍ਰਿਯਤਾ ਨੂੰ ਢਾਹ ਲਗਾਉਣ ਦੀ ਮਹਿਜ਼ ਇਕ ਕੋਸ਼ਿਸ਼ ਹੈ। ਦੀਨਾਨਗਰ ਹਲਕਾ ਲੰਬੇ ਸਮੇਂ ਤੋਂ ਕਾਂਗਰਸ ਦਾ ਗੜ੍ਹ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਵਿਚ ਬਦਲੇ ਸਿਆਸੀ ਸਮੀਕਰਨਾਂ ਨੇ ਇੱਥੋਂ ਦੇ ਪੁਰਾਣੇ ਸਿਆਸੀ ਕਿਲ੍ਹਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੌਜੂਦਾ ਹਲਕਾ ਇੰਚਾਰਜ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਲੋਕਾਂ ਨਾਲ ਸਿੱਧੇ ਰਾਬਤੇ ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ ਹੈ। ਇਸੇ ਕਾਰਨ ਵਿਰੋਧੀ ਧਿਰਾਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਹਾਈਕਮਾਂਡ ਮੌਜੂਦਾ ਹਲਕਾ ਇੰਚਾਰਜ ਤੋਂ ਖ਼ੁਸ਼ ਨਹੀਂ ਹੈ ਤਾਂ ਜੋ ਪਾਰਟੀ ਵਰਕਰਾਂ ਤੇ ਆਮ ਜਨਤਾ ਵਿਚ ਭੰਬਲਭੂਸਾ ਪੈਦਾ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕਿਟ ਕਮੇਟੀ ਦੀਨਾਨਗਰ ਦੇ ਚੇਅਰਮੈਨ ਜਸਬੀਰ ਸਿੰਘ ਕਠਿਆਲੀ, ਬਲਾਕ ਸੰਮਤੀ ਮੈਂਬਰ ਮਨਮੋਹਨ ਸਿੰਘ ਧਮਰਾਈ ਤੇ ਬਲਾਕ ਪ੍ਰਧਾਨ ਗੋਰਾ ਕੱਤੋਵਾਲ ਦਾ ਕਹਿਣਾ ਹੈ ਕਿ ਇਹ ਚਰਚਾਵਾਂ ਸਿਰਫ਼ ਵਿਰੋਧੀਆਂ ਦੇ ਦਿਮਾਗ ਦੀ ਉਪਜ ਹਨ। ਪਾਰਟੀ ਹਾਈਕਮਾਂਡ ਮੌਜੂਦਾ ਇੰਚਾਰਜ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਤੇ ਹਲਕੇ ’ਚ ਕਿਸੇ ਵੀ ਤਰ੍ਹਾਂ ਦੇ ਫੇਰਬਦਲ ਦੀ ਕੋਈ ਸੰਭਾਵਨਾ ਨਹੀਂ ਹੈ। ਆਮ ਆਦਮੀ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਚੋਣ ਹਾਰਨ ਤੋਂ ਬਾਅਦ ਆਗੂ ਹਲਕੇ ਵਿਚੋਂ ਗਾਇਬ ਹੋ ਜਾਂਦੇ ਹਨ। ਪਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਾਰ ਦੇ ਬਾਵਜੂਦ ਘਰ ਬੈਠਣ ਦੀ ਬਜਾਏ ਲਗਾਤਾਰ ਲੋਕਾਂ ’ਚ ਵਿਚਰਨ ਨੂੰ ਤਰਜ਼ੀਹ ਦਿੱਤੀ। ਬੀਤੇ ਸਾਢੇ 4 ਸਾਲਾਂ ਦੌਰਾਨ ਹਲਕੇ ਦੇ ਲੋਕਾਂ ਦੇ ਹਰ ਸੁੱਖ ਦੁੱਖ ਵਿਚ ਸ਼ਾਮਿਲ ਹੋਣ ਕਾਰਨ ਉਨ੍ਹਾਂ ਨੇ ਆਪਣੀ ਸਿਆਸੀ ਜ਼ਮੀਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਇਸ ਜ਼ਮੀਨੀ ਮਿਹਨਤ ਦੇ ਸਿਰ ’ਤੇ ਉਨ੍ਹਾਂ ਨੇ ਹਲਕੇ ਦੀ ਸਿਆਸਤ ਵਿਚ ਇਕ ਮਜ਼ਬੂਤ ਸਥਾਨ ਬਣਾ ਲਿਆ ਹੈ, ਜਿਸ ਨੂੰ ਚੁਣੌਤੀ ਦੇਣਾ ਹੁਣ ਵਿਰੋਧੀ ਪਾਰਟੀਆਂ ਲਈ ਸੌਖਾ ਨਹੀਂ ਹੋਵੇਗਾ।ਦੂਜੇ ਪਾਸੇ ਸਿਆਸੀ ਮਾਹਿਰਾਂ ਅਨੁਸਾਰ ਸ਼ਮਸ਼ੇਰ ਸਿੰਘ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਨੇ ਵੀ ਵੱਡਾ ਰੋਲ ਨਿਭਾਇਆ ਹੈ। ਮੁਫ਼ਤ ਘਰੇਲੂ ਬਿਜਲੀ ਤੇ ਔਰਤਾਂ ਲਈ ਸ਼ੁਰੂ ਕੀਤੀਆਂ ਵਿੱਤੀ ਸਹਾਇਤਾ ਯੋਜਨਾਵਾਂ ਨੇ ਵੀ ਹਲਕੇ ਦੇ ਗਰੀਬ ਅਤੇ ਮੱਧਵਰਗੀ ਵਰਗ ਵਿਚ ਆਮ ਆਦਮੀ ਪਾਰਟੀ ਦੇ ਪੱਖ ਵਿਚ ਮਾਹੌਲ ਸਿਰਜਿਆ ਹੈ। ਲੰਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਦੀਨਾਨਗਰ ਸ਼ਹਿਰ ’ਚ ਜੋ ਨਤੀਜੇ ਸਾਹਮਣੇ ਆਏ, ਉਨ੍ਹਾਂ ਨੇ ਵੀ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿਸ ਆਮ ਆਦਮੀ ਪਾਰਟੀ ਨੂੰ ਸ਼ਹਿਰੀ ਖੇਤਰ ’ਚ ਬਿਲਕੁਲ ਹਾਸ਼ੀਏ ’ਤੇ ਮੰਨਿਆ ਜਾ ਰਿਹਾ ਸੀ, ਉਹ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਵੋਟ ਫੀਸਦ ਦੇ ਮਾਮਲੇ ’ਚ ਕਾਂਗਰਸ ਪਾਰਟੀ ਦੇ ਬਿਲਕੁਲ ਬਰਾਬਰ ਜਾਂ ਖੜ੍ਹੀ ਹੋਈ ਤੇ ਕਾਂਗਰਸ ਦੇ ਇਸ ਰਵਾਇਤੀ ਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਇਸ ਸੰਨ੍ਹ ਨੇ ਵਿਰੋਧੀ ਖੇਮੇ ਨੂੰ ਨਵੀਂ ਰਣਨੀਤੀ ਘੜਨ ਲਈ ਮਜ਼ਬੂਰ ਕਰ ਦਿੱਤਾ ਹੈ। ਅਜਿਹੇ ’ਚ ਹੁਣ ਜਦੋਂ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ’ਤੇ ਹਨ ਤਾਂ ਹਲਕੇ ਅੰਦਰ ਆਮ ਆਦਮੀ ਪਾਰਟੀ ਵਲੋਂ ‘ਹਲਕਾ ਇੰਚਾਰਜ ਬਦਲਣ’ ਦੀਆਂ ਅਫ਼ਵਾਹਾਂ ਨੂੰ ਹਵਾ ਦਿੱਤੀ ਜਾ ਰਹੀ ਹੈ। ਸਿਆਸੀ ਮਾਹਿਰਾਂ ਅਨੁਸਾਰ ਵਿਰੋਧੀ ਪਾਰਟੀਆਂ ਕੋਲ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਜ਼ਮੀਨੀ ਪੱਕੜ ਦਾ ਮੁਕਾਬਲਾ ਕਰਨ ਲਈ ਕੋਈ ਵੱਡਾ ਸਥਾਨਕ ਮੁੱਦਾ ਨਾ ਹੋਣ ਕਾਰਨ ਅਜਿਹਾ ਪੈਂਤੜਾ ਅਪਣਾਇਆ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਬਦਲਣ ਦੀ ਜਿੰਨੀ ਉਤਸੁਕਤਾ ‘ਆਪ’ ਦੇ ਆਪਣੇ ਵਰਕਰਾਂ ’ਚ ਨ ਹੀਂ ਹੈ, ਉਸ ਤੋਂ ਕਿਤੇ ਵੱਧ ਚਾਅ ਵਿਰੋਧੀ ਧਿਰ, ਖ਼ਾਸਕਰ ਕਾਂਗਰਸ ਦੇ ਖੇਮੇ ’ਚ ਦੇਖਣ ਨੂੰ ਮਿਲ ਰਿਹਾ ਹੈ। ਵਿਰੋਧੀਆਂ ਵਲੋਂ ਆਏ ਦਿਨ ਕਿਸੇ ਨਵੇਂ ਚਿਹਰੇ ਨੂੰ ਸੰਭਾਵੀ ਉਮੀਦਵਾਰ ਜਾਂ ਇੰਚਾਰਜ ਵਜੋਂ ਪੇਸ਼ ਕਰਕੇ ਲੋਕਾਂ ਵਿਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਅਫ਼ਵਾਹਾਂ ਦੇ ਬਾਵਜੂਦ ਸ਼ਮਸ਼ੇਰ ਸਿੰਘ ਬੈਕਫੁੱਟ ’ਤੇ ਜਾਣ ਦੀ ਬਜਾਏ ਹਲਕੇ ਵਿਚ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਦਿਖਾਈ ਦੇ ਰਹੇ ਹਨ। ਪ੍ਰਸ਼ਾਸਨਿਕ ਅਤੇ ਸਰਕਾਰੀ ਪੱਧਰ ’ਤੇ ਉਨ੍ਹਾਂ ਦੀ ਪਕੜ ਘਟਣ ਦੀ ਬਜਾਏ ਹੋਰ ਪੀਢੀ ਹੋਈ ਹੈ। ਹਲਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਵਿਚ ਉਹ ਖ਼ੁਦ ਮੂਹਰੇ ਹੋ ਕੇ ਕੰਮ ਕਰ ਰਹੇ ਹਨ। ਸਿਆਸੀ ਹਲਕਿਆਂ ਵਿਚ ਇਹ ਸਾਫ਼ ਚਰਚਾ ਹੈ ਕਿ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਇਹ ਪ੍ਰਚਾਰ ਅਸਲ ਵਿਚ ਵਿਰੋਧੀਆਂ ਦੀ ਅੰਦਰੂਨੀ ਘਬਰਾਹਟ ਦਾ ਨਤੀਜਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਦੀਨਾਨਗਰ ਦੀ ਜਨਤਾ ਵਿਰੋਧੀਆਂ ਦੇ ਇਸ ਪ੍ਰਚਾਰ ਨੂੰ ਸਵੀਕਾਰ ਕਰਦੀ ਹੈ ਜਾਂ ਸ਼ਮਸ਼ੇਰ ਸਿੰਘ ਦੀ ਜ਼ਮੀਨੀ ਪਕੜ ਤੇ ‘ਆਪ’ ਸਰਕਾਰ ਦੀਆਂ ਨੀਤੀਆਂ ’ਤੇ ਮੁਹਰ ਲਗਾਉਂਦੀ ਹੈ।
ਪਿਛਲੀ ਖ਼ਬਰ ਸੇਖਵਾਂ ਸਟੇਡੀਅਮ ਵਿਖੇ ਸਰਪੰਚਾਂ ਤੇ ਕੌਂਸਲਰਾਂ ਦਰਮਿਆਨ ਹੋਇਆ ਕ੍ਰਿਕਟ ਮੁਕਾਬਲਾ ਅਗਲੀ ਖ਼ਬਰ ਕੱਲ੍ਹ ਸਕੂਲ ਕਾਲਜ ਬੱਸਾਂ ਦਾ ਚੱਕਾ ਰਹੇਗਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।