29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡਿਵਾਈਡਰ ਨਾਲ ਟਕਰਾਇਆ ਰੇਤੇ ਨਾਲ ਭਰਿਆ ਟਰਾਲਾ

ਬਸੀ ਪਠਾਣਾਂ, 28 ਨਵੰਬਰ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ-ਮੋਰਿੰਡਾ-ਫ਼ਤਹਿਗੜ੍ਹ ਸਾਹਿਬ ਮੁੱਖ ਮਾਰਗ ’ਤੇ ਬਣਿਆ ਡਿਵਾਈਡਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਡਿਵਾਈਡਰ ਕਾਰਨ ਪਿਛਲੇ ਇਕ ਮਹੀਨੇ ਦੌਰਾਨ ਇਹ ਪੰਜਵਾਂ ਹਾਦਸਾ ਹੋਇਆ ਹੈ, ਹਾਦਸੇ ਦੌਰਾਨ ਵਾਹਨ ਚਾਲਕ ਨੂੰ ਜਿੱਥੇ ਗੰਭੀਰ ਸੱਟਾਂ ਲੱਗੀਆਂ ਉੱਥੇ ਹੀ ਵਾਹਨ ਦੇ ਮਾਲਕ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

ਅਜੀਤ ਡੈਸਕ 29-11-2026
ਬਸੀ ਪਠਾਣਾਂ, 28 ਨਵੰਬਰ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ-ਮੋਰਿੰਡਾ-ਫ਼ਤਹਿਗੜ੍ਹ ਸਾਹਿਬ ਮੁੱਖ ਮਾਰਗ ’ਤੇ ਬਣਿਆ ਡਿਵਾਈਡਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਡਿਵਾਈਡਰ ਕਾਰਨ ਪਿਛਲੇ ਇਕ ਮਹੀਨੇ ਦੌਰਾਨ ਇਹ ਪੰਜਵਾਂ ਹਾਦਸਾ ਹੋਇਆ ਹੈ, ਹਾਦਸੇ ਦੌਰਾਨ ਵਾਹਨ ਚਾਲਕ ਨੂੰ ਜਿੱਥੇ ਗੰਭੀਰ ਸੱਟਾਂ ਲੱਗੀਆਂ ਉੱਥੇ ਹੀ ਵਾਹਨ ਦੇ ਮਾਲਕ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਕ ਮਹੀਨੇ ’ਚ ਇਸ ਵਾਪਰੇ ਪੰਜਵੇਂ ਹਾਦਸੇ ਤੋਂ ਬਾਅਦ ਵੀ ਬਸੀ ਪਠਾਣਾਂ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਬੇਪ੍ਰਵਾਹ ਨਜ਼ਰ ਆ ਰਹੇ ਹਨ। ਬੀਤੀ ਰਾਤ ਮੇਨ ਬੱਸ ਸਟੈਂਡ ਤੇ ਇਕ ਵਾਰ ਫਿਰ ਸੜਕ ’ਤੇ ਬਣੇ ਡਿਵਾਈਡਰ ਕਾਰਨ ਰੇਤੇ ਨਾਲ ਭਰਿਆ ਇਕ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ’ਚ ਟਰਾਲਾ ਚਾਲਕ ਵਾਲ ਵਾਲ ਬਚ ਗਿਆ, ਪ੍ਰੰਤੂ ਵਾਹਨ ਦਾ ਭਾਰੀ ਨੁਕਸਾਨ ਹੋ ਗਿਆ। ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੇ ਕਿਹਾ ਕਿ ਇਹ ਡਿਵਾਈਡਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ, ਕਿਉਂਕਿ ਇਸ ਡਿਵਾਈਡਰ ’ਤੇ ਨਾ ਤਾਂ ਕੋਈ ਰਿਫ਼ਲੈਕਟਰ, ਸਿਗਨਲ ਲਾਈਟ ਅਤੇ ਸੜਕ ਤੇ ਉਚਿੱਤ ਰੌਸ਼ਨੀ ਦਾ ਪ੍ਰਬੰਧ ਨਾ ਹੋਣ ਕਰਕੇ ਇਹ ਹਾਦਸੇ ਵਾਪਰ ਰਹੇ ਹਨ, ਜਿਸ ਤੋਂ ਬਾਅਦ ਵੀ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਸ਼ਹਿਰ ਵਾਸੀਆਂ ਨੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਡਿਵਾਈਡਰ ’ਤੇ ਜਲਦੀ ਚਮਕਦਾਰ ਰਿਫ਼ਲੈਕਟਰ, ਚੇਤਾਵਨੀ ਬੋਰਡ, ਚਿੱਟਾ ਰੰਗ, ਸਿਗਨਲ ਲਾਈਟ, ਸੜਕ ’ਤੇ ਦੋਵਾਂ ਪਾਸੇ ਰੌਸ਼ਨੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਵਾਹਨ ਚਾਲਕਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਖਨਿਆਣ ਸਕੂਲ ਦੀ ਵਿਦਿਆਰਥਣ ਵਲੋਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ 8 ਦਸੰਬਰ ਦੀ ਮੋਗਾ ਰੈਲੀ ਵਿਚ ਹਲਕਾ ਅਮਲੋਹ ਤੋਂ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕਰਨਗੇ ਪਾਰਟੀ ਆਗੂ ਤੇ ਵਰਕਰ - ਰਾਜੂ ਖੰਨਾ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।