24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਮਜ਼ਬੂਤੀ, ਖੁਸ਼ਹਾਲੀ ਅਤੇ ਸਥਿਰਤਾ ਲਈ ਅਹਿਮ ਕਦਮ-ਗੁਰੂ ਪੰਜਾਬ ਦੇ ਹਿਤਾਂ ਲਈ ਤਜਰਬੇਕਾਰ ਅਤੇ ਮਜ਼ਬੂਤ ਸਿਆਸੀ ਸਾਂਝ ਸਮੇਂ ਦੀ ਲੋੜ-ਰਿਆ

ਬਸੀ ਪਠਾਣਾਂ, 24 ਨਵੰਬਰ (ਰਾਜਿੰਦਰ ਸ਼ਰਮਾ)-ਪੰਜਾਬ ਨੂੰ ਅੱਜ ਅਜਿਹੀ ਮਜ਼ਬੂਤ ਸਿਆਸੀ ਸੋਚ ਅਤੇ ਸਾਂਝ ਦੀ ਲੋੜ ਹੈ, ਜੋ ਸੂਬੇ ਨੂੰ ਵਿਕਾਸ, ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਤਰੱਕੀ ਦੇ ਰਾਹ ’ਤੇ ਅੱਗੇ ਲੈ ਕੇ ਜਾ ਸਕੇ ਅਤੇ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਮਜ਼ਬੂਤੀ, ਖੁਸ਼ਹਾਲੀ ਤੇ ਸਥਿਰਤਾ ਲਈ ਅਹਿਮ ਕਦਮ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਭਾਜਪਾ ਆਗੂਆਂ ਨਾਲ ਬਸੀ ਪਠਾਣਾਂ ਦੇ ਬਾਜ਼ਾਰਾਂ ’ਚ ਵਰਕਰਾਂ ਵਲੋਂ ਰੱਖੇ ਲੱਡੂ ਵੰਡਣ ਦੇ ਪ੍ਰੋਗਰਾਮ ਦੌਰਾਨ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਅਜੀਤ ਡੈਸਕ 25-11-2026
ਬਸੀ ਪਠਾਣਾਂ, 24 ਨਵੰਬਰ (ਰਾਜਿੰਦਰ ਸ਼ਰਮਾ)-ਪੰਜਾਬ ਨੂੰ ਅੱਜ ਅਜਿਹੀ ਮਜ਼ਬੂਤ ਸਿਆਸੀ ਸੋਚ ਅਤੇ ਸਾਂਝ ਦੀ ਲੋੜ ਹੈ, ਜੋ ਸੂਬੇ ਨੂੰ ਵਿਕਾਸ, ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਤਰੱਕੀ ਦੇ ਰਾਹ ’ਤੇ ਅੱਗੇ ਲੈ ਕੇ ਜਾ ਸਕੇ ਅਤੇ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਮਜ਼ਬੂਤੀ, ਖੁਸ਼ਹਾਲੀ ਤੇ ਸਥਿਰਤਾ ਲਈ ਅਹਿਮ ਕਦਮ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਭਾਜਪਾ ਆਗੂਆਂ ਨਾਲ ਬਸੀ ਪਠਾਣਾਂ ਦੇ ਬਾਜ਼ਾਰਾਂ ’ਚ ਵਰਕਰਾਂ ਵਲੋਂ ਰੱਖੇ ਲੱਡੂ ਵੰਡਣ ਦੇ ਪ੍ਰੋਗਰਾਮ ਦੌਰਾਨ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਬੇਰੁਜ਼ਗਾਰੀ ਨਸ਼ਿਆਂ, ਆਰਥਿਕ ਚੁਣੌਤੀਆਂ ਅਤੇ ਵਿਕਾਸ ਦੀਆਂ ਰੁਕਾਵਟਾਂ ਤੋਂ ਬਾਹਰ ਕੱਢਣ ਲਈ ਠੋਸ ਨੀਤੀਆਂ, ਤਜਰਬੇਕਾਰ ਲੀਡਰਸ਼ਿਪ ਅਤੇ ਸਾਂਝੇ ਯਤਨਾਂ ਦੀ ਲੋੜ ਹੈ ਅਤੇ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਸਿਆਸਤ ਵਿਚ ਇੱਕ ਨਵੀਂ ਉਮੀਦ ਅਤੇ ਮਜ਼ਬੂਤ ਵਿਕਲਪ ਵਜੋਂ ਉੱਭਰੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕਾਨੂੰਨੀ ਵਿੰੰਗ ਦੇ ਕੌਮੀ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਹਿਤਾਂ ਨੂੰ ਮੁੱਖ ਰੱਖ ਕੇ ਸਿਆਸੀ ਤਾਕਤਾਂ ਇਕੱਠੀਆਂ ਹੁੰਦੀਆਂ ਹਨ ਤਾਂ ਇਸ ਦਾ ਲਾਭ ਆਮ ਲੋਕਾਂ, ਨੌਜਵਾਨਾਂ, ਕਿਸਾਨਾਂ ਅਤੇ ਵਪਾਰਕ ਵਰਗ ਨੂੰ ਮਿਲਦਾ ਹੈ। ਅਕਾਲੀ ਆਗੂ ਐਡਵੋਕੇਟ ਯੁਗਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਿਆਸਤ ਸਿਰਫ਼ ਚੋਣਾਂ ਜਿੱਤਣ ਦਾ ਸਾਧਨ ਨਹੀਂ,ਸਗੋਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਅਤੇ ਸੂਬੇ ਦੀ ਤਰੱਕੀ ਲਈ ਜ਼ਿੰਮੇਵਾਰੀ ਨਿਭਾਉਣ ਦਾ ਮਾਧਿਅਮ ਹੈ। ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਲਈ ਤਜਰਬੇਕਾਰ ਅਤੇ ਮਜ਼ਬੂਤ ਸਿਆਸੀ ਸਾਂਝ ਸਮੇਂ ਦੀ ਲੋੜ ਹੈ। ਇਸ ਮੌਕੇ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਅਤੇ ਮੰਡਲ ਪ੍ਰਧਾਨ ਓਮ ਗੌਤਮ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਅਜਿਹੀ ਸਿਆਸੀ ਸੋਚ ਦਾ ਸਵਾਗਤ ਕਰਦੇ ਹਨ, ਜੋ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਸੂਬੇ ਤੇ ਲੋਕਾਂ ਦੇ ਹਿਤਾਂ ਦੀ ਗੱਲ ਕਰਕੇ ਪੰਜਾਬ ਦੀ ਬਿਹਤਰੀ, ਸੂਬੇ ਦੀ ਖੁਸ਼ਹਾਲੀ ਅਤੇ ਲੋਕਾਂ ਦੇ ਚੰਗੇ ਭਵਿੱਖ ਲਈ ਹਰ ਉਸ ਸਾਂਝ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਜੋ ਪੰਜਾਬ ਨੂੰ ਮਜ਼ਬੂਤ ਕਰਨ ਦਾ ਮਕਸਦ ਰੱਖਦੀ ਹੋਵੇ। ਇਸ ਮੌਕੇ ਅਕਾਲੀ ਆਗੂ ਐਡਵੋਕੇਟ ਯੁਗਵਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਠੇਕੇਦਾਰ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਰਾਜੀਵ ਮਲਹੋਤਰਾ, ਰਮਨ ਗੁਪਤਾ, ਮਲਕੀਤ ਸਿੰਘ ਮਠਾੜੂ, ਮਨਪ੍ਰੀਤ ਸਿੰਘ ਹੈਪੀ, ਮਾਰੂਤ ਮਲਹੋਤਰਾ, ਪਵਨ ਬਾਂਸਲ ਬਿੱਟਾ, ਸੋਹਨ ਲਾਲ ਮੈਨਰੋ, ਸੰਦੀਪ ਸਿੰਗਲਾ, ਹਰੀਸ਼ ਥਰੇਜਾ, ਬੱਬਾ, ਨਰਿੰਦਰ ਗੁਪਤਾ, ਹਰਮੇਸ਼ ਸ਼ਰਮਾ, ਨਰਵੀਰ ਧੀਮਾਨ, ਮਾਸਟਰ ਪ੍ਰਕਾਸ਼ ਸਿੰਘ, ਤਰੁਣ ਸੇਠੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੋਵੇਂ ਹੀ ਪਾਰਟੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਚਮਕੌਰ ਦੀ ਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਚਮਕੌਰ ਸਾਹਿਬ ਤੋਂ ਸਜਾਏ ਚੇਤਨਾ ਮਾਰਚ ਦੀ ਗੁਰਦੁਆਰਾ ਸ੍ਰੀ ਫ਼ਤਹਿਗ... ਅਗਲੀ ਖ਼ਬਰ ਰਾਣਾ ਹਸਪਤਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।