18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੇ ਪੋਲਟਰੀ ਫਾਰਮਾਂ ਖ਼ਿਲਾਫ਼ ਐਕਸ਼ਨ ਮੋਡ ’ਚ ਮਾਰਕੀਟ ਕਮੇਟੀ

ਰਾਜਪੁਰਾ, 17 ਨਵੰਬਰ (ਰਣਜੀਤ ਸਿੰਘ)-ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕੇ ਵਿਚ ਦਰਜਣਾਂ ਹੀ ਪੋਲਟਰੀ ਫਾਰਮ ਹਨ ਪਰ ਉਹ ਮਾਰਕੀਟ ਕਮੇਟੀ ਦੀ ਬਣਦੀ ਫੀਸ ਅਦਾ ਨਹੀ ਕਰ ਰਹੇ ਹਨ। ਇਸ ਲਈ ਮਾਰਕੀਟ ਕਮੇਟੀ ਵੱਲੋ ਸੱਤ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿਤੇ ਹਨ।

ਅਜੀਤ ਡੈਸਕ 18-11-2026
ਰਾਜਪੁਰਾ, 17 ਨਵੰਬਰ (ਰਣਜੀਤ ਸਿੰਘ)-ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕੇ ਵਿਚ ਦਰਜਣਾਂ ਹੀ ਪੋਲਟਰੀ ਫਾਰਮ ਹਨ ਪਰ ਉਹ ਮਾਰਕੀਟ ਕਮੇਟੀ ਦੀ ਬਣਦੀ ਫੀਸ ਅਦਾ ਨਹੀ ਕਰ ਰਹੇ ਹਨ।ਇਸ ਲਈ ਮਾਰਕੀਟ ਕਮੇਟੀ ਵੱਲੋ ਸੱਤ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿਤੇ ਹਨ। ਇਨ੍ਹਾਂ ਨੋਟਿਸਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਮਾਰਕੀਟ ਫੀਸ ਅਦਾ ਨਾ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਧਮੋਲੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੀ ਹਦੂਦ ਅੰਦਰ 88 ਪਿੰਡ ਪੈਂਦੇ ਹਨ। ਇਨ੍ਹਾਂ ਪਿੰਡਾਂ ਵਿਚ ਦਰਜਣਾਂ ਹੀ ਪੋਲਟਰੀ ਫਾਰਮ ਹਨ। ਉਨ੍ਹਾਂ ਨੇ ਦੱਸਿਆ ਕਿ ਪੋਲਟਰੀ ਫਾਰਮਾਂ ਦੇ ਮਾਲਕ ਮੁਰਗੀਆਂ ਲਈ ਮੱਕੀ, ਕਣਕ, ਜ਼ੌਅ ਬਾਜਰਾ ਅਤੇ ਹੋਰ ਆਨਾਜ ਲੈਂਦੇ ਹਨ ਭਾਵੇਂ ਉਹ ਆਨਾਜ ਹਲਕੇ ਵਿਚੋਂ ਲੈਂਦੇ ਹਨ ਅਤੇ ਭਾਵੇਂ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਤੋ ਲੈ ਕੇ ਆਂਊਦੇ ਹਨ।ਇਸ ਆਨਾਜ ’ਤੇ ਮਾਰਕੀਟ ਦੀ ਫੀਸ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਪੋਲਟਰੀ ਫਾਰਮ ਦੇ ਮਾਲਕ ਵੱਲੋਂ ਕੋਈ ਵੀ ਫੀਸ ਨਹੀਂ ਭਰੀ ਜਾ ਰਹੀ।
ਪਿਛਲੀ ਖ਼ਬਰ ਸਰਕਾਰ ਗੰਨੇ ਦੇ ਭਾਅ ਦਾ ਐਲਾਨ ਕਰੇ ਤੇ ਖੰਡ ਮਿੱਲਾਂ ਚਲਾਉਣ ਲਈ ਸਮਾਂ ਵੀ ਨਿਸਚਿਤ ਕਰੇ-ਹਰਦੇਵ ਸਿੰਘ ਪਮੋਰ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਬਸੀ ਪਠਾਣਾਂ ’ਚ ਲਲਕਾਰ ਰੈਲੀ ਦੌਰਾਨ ਨਸ਼ਿਆਂ ਵਿਰੁੱਧ ਮਾਵਾਂ-ਧੀਆਂ ਦੀ ਫ਼ੌਜ ਖੜ੍ਹੀ ਕਰਨ ਦਾ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।