ਅਮਲੋਹ ਰੈਲੀ ਦੇ ਵੱਡੇ ਇਕੱਠ ਨੇ 2027 ਵਿੱਚ ‘ਆਪ’ ਦੀ ਜਿੱਤ ਦਾ ਮੁੱਢ ਬੰਨਿਆ-ਜੋਰਾ ਮਾਲੋਵਾਲ, ਹਰਿੰਦਰਜੀਤ ਮਾਲੋਵਾਲ
ਅਮਲੋਹ, 12 ਨਵੰਬਰ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿਚ ਬੀਤੇ ਦਿਨੀਂ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਲੋਕਾਂ ਦੇ ਵੱਡੇ ਇਕੱਠ ਨੇ ਪਾਰਟੀ ਦੀ ਲੋਕਪ੍ਰਿਯਤਾ ’ਤੇ ਮੋਹਰ ਲਗਾ ਦਿੱਤੀ ਹੈ। ਰੈਲੀ ਦੌਰਾਨ ਲੋਕਾਂ ਵਿਚ ਦਿਖਾਈ ਦਿੱਤਾ ਉਤਸ਼ਾਹ ਦੱਸ ਰਿਹਾ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਅਮਲੋਹ ਤੋਂ ਮੁੜ ‘ਆਪ’ ਦੀ ਵੱਡੀ ਜਿੱਤ ਹੋਵੇਗੀ ਅਤੇ ਵਿਰੋਧੀ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਜੋਰਾ ਸਿੰਘ ਮਾਲੋਵਾਲ, ਹਰਿੰਦਰਜੀਤ ਸਿੰਘ ਮਾਲੋਵਾਲ
13-11-2026