ਖਮਾਣੋਂ ’ ਚ ਨੌਜਵਾਨ ਨਾਲ ਪ੍ਰਵਾਸੀ ਮਜ਼ਦੂਰਾਂ ਵਲੋਂ ਕੇਸਾਂ ਤੇ ਪਗੜੀ ਦੀ ਕੀਤੀ ਬੇਅਦਬੀ ਦੀ ਵੀਡੀਓ ਬਣੀ ਚਰਚਾ ਦਾ ਵਿਸ਼ਾ
ਖਮਾਣੋਂ, 3 ਨਵੰਬਰ (ਮਨਮੋਹਨ ਸਿੰਘ ਕਲੇਰ)-ਸੋਸ਼ਲ ਮੀਡੀਆ ਦੇ ਵੱਖ-ਵੱਖ ਫਾਰਮੈਟ ਤੇ ਅੱਜ ਸਵੇਰ ਤੋਂ ਜਾਰੀ ਵੀਡੀਓ ਕਲਿੱਪ ਰਾਹੀਂ, ਜਿਸ ਵਿਚ ਕੁਝ ਪਰਵਾਸੀ ਮਜ਼ਦੂਰ ਮਰਦ ਅਤੇ ਔਰਤਾਂ ਇੱਕ ਪੰਜਾਬੀ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਕੁੱਟ ਮਾਰ ਕਰਦੇ ਦਿਖਾਈ ਦੇ ਰਹੇ ਹਨ। ਘਟਨਾ ਉਪਰੰਤ ਉਕਤ ਪੀੜਤ ਨੌਜਵਾਨ ਨੂੰ ਇਨਸਾਫ਼ ਦੇਣ ਲਈ ਜ਼ਿਲੇ੍ਹ ਨਾਲ ਸੰਬੰਧਿਤ ਕੁਝ ਨਿਹੰਗ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪਹਿਲ ਕਦਮੀ ਕਰਦਿਆਂ ਸਥਾਨਕ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ।
ਖਮਾਣੋਂ, 3 ਨਵੰਬਰ (ਮਨਮੋਹਨ ਸਿੰਘ ਕਲੇਰ)-ਸੋਸ਼ਲ ਮੀਡੀਆ ਦੇ ਵੱਖ-ਵੱਖ ਫਾਰਮੈਟ ਤੇ ਅੱਜ ਸਵੇਰ ਤੋਂ ਜਾਰੀ ਵੀਡੀਓ ਕਲਿੱਪ ਰਾਹੀਂ, ਜਿਸ ਵਿਚ ਕੁਝ ਪਰਵਾਸੀ ਮਜ਼ਦੂਰ ਮਰਦ ਅਤੇ ਔਰਤਾਂ ਇੱਕ ਪੰਜਾਬੀ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਕੁੱਟ ਮਾਰ ਕਰਦੇ ਦਿਖਾਈ ਦੇ ਰਹੇ ਹਨ। ਘਟਨਾ ਉਪਰੰਤ ਉਕਤ ਪੀੜਤ ਨੌਜਵਾਨ ਨੂੰ ਇਨਸਾਫ਼ ਦੇਣ ਲਈ ਜ਼ਿਲੇ੍ਹ ਨਾਲ ਸੰਬੰਧਿਤ ਕੁਝ ਨਿਹੰਗ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪਹਿਲ ਕਦਮੀ ਕਰਦਿਆਂ ਸਥਾਨਕ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ। ਜਾਣਕਾਰੀ ਮੁਤਾਬਿਕ ਇਹ ਮਾਮਲਾ ਖਮਾਣੋਂ ਦੇ ਕਿਸੇ ਵਾਰਡ ਨਾਲ ਸੰਬੰਧਿਤ ਨੌਜਵਾਨਾਂ ਦਾ ਹੈ, ਜੋ ਕਿ ਖਮਾਣੋਂ ਦੇ ਇਕ ਪਿੰਡ ਦੇ ਰੋਡ ਵਿਖੇ ਸਥਿਤ ਕਿਸੇ ਦੀ ਮੋਟਰ ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਕੋਲ ਉਹ ਫ਼ੋਨ ਦੇ ਸੰਬੰਧ ਵਿਚ ਕੋਈ ਪੁੱਛ ਪੜਤਾਲ ਕਰਨ ਗਿਆ ਸੀ ਕਿ ਇੰਨੇ ਵਿਚ ਮਾਮਲਾ ਗਰਮ ਹੋ ਗਿਆ ਤੇ ਇਕੱਠੇ ਹੋਏ ਪ੍ਰਵਾਸੀ ਮਜ਼ਦੂਰਾਂ ਤੇ ਔਰਤਾਂ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਦੁਆਰਾ ਉਕਤ ਨੌਜਵਾਨ ਦੀ ਪਗੜੀ ਉਛਾਲ ਦੇ ਕੇਸਾਂ ਤੋਂ ਫੜ ਕੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਜਦੋਂ ਇਹ ਵੀਡੀਓ ਕਿਸੇ ਵਿਅਕਤੀ ਵਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਤਾਂ ਉਕਤ ਘਟਨਾ ਦੇ ਸਬੰਧ ਵਿਚ ਪਹਿਲ ਕਦਮੀ ਕਰਦਿਆਂ ਨਿਹੰਗ ਜਥੇਬੰਦੀਆਂ ਨੇ ਇਸ ਮਾਮਲੇ ਲਈ ਸਥਾਨਕ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਇਆ। ਉੱਧਰ ਦੂਜੇ ਪਾਸੇ ਮਾਮਲੇ ਵਿਚ ਕੁੱਟਮਾਰ ਕਰਦੇ ਦਿਸਦੇ ਪ੍ਰਵਾਸੀ ਮਜ਼ਦੂਰ ਮੌਕੇ ਤੋਂ ਖਿਸਕ ਗਏ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਾਮਲਾ ਪੁਲਿਸ ਤੱਕ ਪਹੁੰਚਣ ਤੇ ਪੁਲਿਸ ਵਲੋਂ ਇਸ ਸਬੰਧੀ ਜਾਂਚ ਜਾਰੀ ਹੈ। ਅਜਿਹਾ ਪੁਲਿਸ ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ।