03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਨਪ੍ਰੀਤ ਸਿੰਘ ਦਿਓਲ ਇੰਸਪੈਕਟਰ ਤੋਂ ਪਦ ਉੱਨਤ ਹੋ ਕੇ ਬਣੇ ਡੀ . ਐੱਸ . ਪੀ .

ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਕੀਤੀਆਂ ਗਈਆਂ ਨਵੀਆਂ ਪਦ ਉੱਨਤੀਆਂ ਤਹਿਤ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੂੰ ਡੀ. ਐੱਸ.

ਅਜੀਤ ਡੈਸਕ 03-11-2026
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਕੀਤੀਆਂ ਗਈਆਂ ਨਵੀਆਂ ਪਦ ਉੱਨਤੀਆਂ ਤਹਿਤ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੂੰ ਡੀ. ਐੱਸ. ਪੀ. ਵਜੋਂ ਪਦ ਉੱਨਤ ਕੀਤਾ ਗਿਆ ਹੈ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਅੱਜ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਦੇ ਮੋਢਿਆਂ ’ਤੇ ਡੀ. ਐਸ. ਪੀ. ਦੀ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸਟਾਰ ਲਗਾਏ ਗਏ। ਇਸ ਕਾਰਨ ਉਨ੍ਹਾਂ ਦੇ ਜਾਣਕਾਰਾਂ ਤੇ ਸ਼ੁੱਭਚਿੰਤਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਮਨਪ੍ਰੀਤ ਸਿੰਘ ਦਿਓਲ ਆਪਣੇ ਪੁਲਿਸ ਸੇਵਾ ਕਾਲ ਦੌਰਾਨ ਥਾਣਾ ਫ਼ਤਹਿਗੜ੍ਹ ਸਾਹਿਬ, ਬਡਾਲੀ ਆਲਾ ਸਿੰਘ, ਮੰਡੀ ਗੋਬਿੰਦਗੜ੍ਹ ਸਮੇਤ ਵੱਖ-ਵੱਖ ਪੁਲਿਸ ਥਾਣਿਆਂ ਵਿਚ ਐੱਸ. ਐੱਚ. ਓ. ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਵੱਖ-ਵੱਖ ਥਾਣਿਆਂ ਵਿਚ ਤਾਇਨਾਤੀ ਦੌਰਾਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਤਨਦੇਹੀ ਨਾਲ ਜ਼ਿੰਮੇਵਾਰੀਆਂ ਨਿਭਾਈਆਂ ਤੇ ਹੁਣ ਇੰਸਪੈਕਟਰ ਤੋਂ ਡੀ. ਐੱਸ. ਪੀ. ਵਜੋਂ ਤਰੱਕੀ ਮਿਲਣ ਨਾਲ ਉਨ੍ਹਾਂ ਦੇ ਸੇਵਾ ਸਫ਼ਰ ਵਿਚ ਇਕ ਹੋਰ ਮਹੱਤਵਪੂਰਨ ਪੜਾਅ ਜੁੜ ਗਿਆ ਹੈ। ਉਨ੍ਹਾਂ ਦੀ ਇਸ ਪਦ ਉੱਨਤੀ ’ਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ, ਸਾਥੀ ਪੁਲਿਸ ਅਧਿਕਾਰੀਆਂ ਤੇ ਸ਼ੁੱਭਚਿੰਤਕਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ।
ਪਿਛਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦੀ ਦੂਜੀ ਜਨਰਲ ਬਾਡੀ ਮੀਟਿੰਗ ਕਸੌਲੀ ’ਚ ਹੋਈ ਅਗਲੀ ਖ਼ਬਰ ਨਗਰ ਨਿਗਮ ਵਿਖੇ ਕਰਮਚਾਰੀ ਦਲ ਨੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।