01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ‘ਚ ਪਟਿਆਲੇ ਦੇ ਸੂਰਜ ਤੇ ਅਭੀਜੀਤ ਕੁਮਾਰ ਨੇ ਜਿੱਤੇ ਸੋਨ ਤਗਮੇ

ਪਟਿਆਲਾ, 31 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.

ਅਜੀਤ ਡੈਸਕ 01-11-2026
ਪਟਿਆਲਾ, 31 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ, ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕਿਆਂ ਦੇ ਕਰਾਟੇ ਮੁਕਾਬਲੇ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ। ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰਿੰਸੀਪਲ ਜਸਪਾਲ ਸਿੰਘ ਰਾਜ ਪੁਰਸਕਾਰੀ ਤੇ ਅਬਜਰਵਰ ਨਿਖਲ ਹੰਸ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਨਿਖਿਲ ਹੰਸ ਨੇ ਦੱਸਿਆ ਕਿ ਇਹ ਟੂਰਨਾਮੈਂਟ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਤੇ ਪ੍ਰਿੰਸੀਪਲ ਰਕਸ਼ਾ ਵਰਮਾ ਵਲੋਂ ਵੀ ਟੂਰਨਾਮੈਂਟ ਨੂੰ ਕਰਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕਰਾਟੇ ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿਚ -35 ਕਿਲੋ ਭਾਰ ਵਿਚ ਧਨਪ੍ਰੀਤ ਸਿੰਘ ਨੇ ਸੋਨ ਤਗਮਾ, ਸ਼ਰਨਜੀਤ ਸਿੰਘ ਨੇ ਚਾਂਦੀ, ਗੌਰਵ ਨੇ ਕਾਂਸਾ, -40 ਕਿਲੋ ਭਾਰ ਵਿਚ ਸੂਰਜ ਨੇ ਸੋਨ, ਛਵੀਕਾਂਤ ਸ਼ਰਮਾ ਨੇ ਚਾਂਦੀ, ਹਿਤੇਸ਼ ਮਹਾਜਨ ਨੇ ਕਾਂਸੇ, -45 ਕਿਲੋ ਭਾਰ ਵਿਚ ਕੁੰਵਰਪ੍ਰਤਾਪ ਸਿੰਘ ਨੇ ਸੋਨ, ਸਹਿਜ ਸਿੰਘ ਨੇ ਚਾਂਦੀ, ਸੰਦੇਸ਼ ਕੁਮਾਰ ਨੇ ਕਾਂਸੇ, -50 ਕਿਲੋ ਭਾਰ ਵਿਚ ਅਭੀਜੀਤ ਕੁਮਾਰ ਨੇ ਸੋਨ, ਵਿਰਾਟ ਭੱਟ ਨੇ ਚਾਂਦੀ, ਆਸ ਮੁਹੰਮਦ ਨੇ ਕਾਂਸੇ, -66 ਕਿਲੋ ਭਾਰ ਵਿਚ ਰਿਧਿਤ ਗਰਗ ਨੇ ਸੋਨ, ਚੰਦੇਸ਼ਵਰ ਨੇ ਚਾਂਦੀ, ਅਭੀਜੀਤ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਮੌਕੇ ’ਤੇ ਅਬਜਰਵਰ ਰਾਜੇਸ਼ ਸ਼ਰਮਾ, ਕਨਵੀਨਰ ਰਾਜੇਸ਼ ਕੁਮਾਰ, ਸ਼ਸੀ ਮਾਨ, ਬਲਵਿੰਦਰ ਸਿੰਘ ਜੱਸਲ, ਡਾ. ਆਸਾ ਸਿੰਘ, ਸਤਵਿੰਦਰ ਸਿੰਘ ਤਾਇਕਵਾਂਡੋ ਕੋਚ, ਚਮਕੌਰ ਸਿੰਘ, ਸ਼ੰਕਰ ਨੇਗੀ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ, ਬਿੰਪਨ ਚੰਦ, ਰਾਕੇਸ਼ ਕੁਮਾਰ, ਸੁਰਿੰਦਰ ਪਾਲ ਸਿੰਘ ਐਸ.ਪੀ., ਰਾਕੇਸ਼ ਕੁਮਾਰ, ਹਰਜੀਤ ਸਿੰਘ, ਹਰਦੀਪ ਸਿੰਘ, ਮੋਹਿਤ ਕੁਮਾਰ, ਬੁੱਧਰਾਮ ਤੇ ਅਮਨਦੀਪ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆਂ- ਬਲਿਹਾਰ ਸਿੰਘ ਸ਼ਮਸਪੁਰ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਨੇ ਅਕੌਤ ਪਿੰਡ ’ਚ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਘਰਾਂ ਦੇ ਦਸਤਾਵੇਜ਼ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।