ਮਾਸਟਰ ਬਲਜੀਤ ਸਿੰਘ ਬੁੱਗਾ ਕਲਾਂ ਨੇ ਖਿਡਾਰੀਆਂ ਤੇ ਲੋੜਵੰਦ ਵਿਦਿਆਰਥੀਆਂ ਨੂੰ ਸਪੋਰਟਸ ਬੂਟ ਵੰਡੇ
ਅਮਲੋਹ, 30 ਅਕਤੂਬਰ (ਕੇਵਲ ਸਿੰਘ)- ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਸਟਰ ਬਲਜੀਤ ਸਿੰਘ ਬੁੱਗਾ ਕਲਾਂ ਵਲੋਂ ਪਿੰਡ ਰਾਏਪੁਰ ਚੌਬਦਾਰਾਂ ਦੇ ਵਾਲੀਬਾਲ ਖਿਡਾਰੀਆਂ ਨੂੰ ਸਪੋਰਟਸ ਬੂਟ ਵੰਡੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿਚ 120 ਲੋੜਵੰਦ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵੀ ਖੇਡਾਂ ਲਈ ਸਪੋਰਟਸ ਬੂਟ ਦਿੱਤੇ ਗਏ।
ਅਜੀਤ ਡੈਸਕ
31-10-2026