ਫੌਰੈਸਟ ਹਿੱਲ ਵਰਲਡ ਸਕੂਲ ਵਲੋਂ ਅਕਾਦਮਿਕ ਸੈਸ਼ਨ 2027-28 ਲਈ ਦਾਖ਼ਲਿਆਂ ਦਾ ਐਲਾਨ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਜਲਬੇੜਾ ਵਿਖੇ ਇਲਾਕਿਆਂ ਦੇ ਬੱਚਿਆਂ ਨੂੰ ਆਧੁਨਿਕ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਫੌਰੈਸਟ ਹਿੱਲ ਵਰਲਡ ਸਕੂਲ ਵਲੋਂ ਅਕਾਦਮਿਕ ਸੈਸ਼ਨ 2027-28 ਲਈ ਦਾਖ਼ਲਿਆਂ ਦਾ ਐਲਾਨ ਕੀਤਾ ਗਿਆ ਹੈ। ਫੌਰੈਸਟ ਹਿੱਲ ਵਰਲਡ ਸਕੂਲ ਦੇ ਚੇਅਰਮੈਨ ਦਵਿੰਦਰ ਸੰਧੂ ਨੇ ਇਸ ਦੀ ਵਿੱਦਿਅਕ ਵਿਰਾਸਤ ਅਤੇ ਵਿਦਿਆਰਥੀਆਂ ਨੂੰ ਆਪਸ ਵਿਚ ਜੁੜਨ ਵਿਸ਼ਵ ਲਈ ਤਿਆਰ ਕਰਨ ਦੀ ਵਚਨਬੱਧਤਾ ’ਤੇ ਚਾਨਣਾ ਪਾਇਆ।
ਅਜੀਤ ਡੈਸਕ
27-10-2026