25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਵਿੱਤਰ ਧਾਰਮਿਕ ਅਸਥਾਨ ਸਾਨੂੰ ਨਵੀਂ ਊਰਜਾ ਅਤੇ ਲੋਕ ਸੇਵਾ ਲਈ ਪ੍ਰੇਰਨਾ ਦਿੰਦੇ ਹਨ-ਰਾਜਪਾਲ

ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਿਕ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਮੰਦਰ ਵਿਖੇ ਸਾਲਾਨਾ ਸਮਾਗਮ ਮੌਕੇ ਨਤਮਸਤਕ ਹੋਏ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ’ਤੇ ਦੂਜੀ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਅਜੀਤ ਡੈਸਕ 25-10-2026
ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਿਕ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਮੰਦਰ ਵਿਖੇ ਸਾਲਾਨਾ ਸਮਾਗਮ ਮੌਕੇ ਨਤਮਸਤਕ ਹੋਏ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ’ਤੇ ਦੂਜੀ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਅਜਿਹੇ ਪਵਿੱਤਰ ਧਾਰਮਿਕ ਅਸਥਾਨ ਸਾਡੇ ਲਈ ਪਾਵਰ ਹਾਊਸ ਦੀ ਤਰ੍ਹਾਂ ਕੰਮ ਕਰਦੇ ਹਨ, ਜਿੱਥੋਂ ਸਾਨੂੰ ਆਤਮਿਕ ਸ਼ਕਤੀ ਅਤੇ ਨਵੀਂ ਊਰਜਾ ਮਿਲਦੀ ਹੈ। ਰਾਜਪਾਲ ਕਟਾਰੀਆ ਨੇ ਕਿਹਾ ਕਿ ਇੱਥੋਂ ਨਵੀਂ ਊਰਜਾ ਪ੍ਰਾਪਤ ਕਰਕੇ ਅਸੀਂ ਮੁੜ ਆਪਣੇ ਕੰਮਾਂ ਵਿਚ ਜੁਟਦੇ ਹਾਂ ਅਤੇ ਲੋਕਾਂ ਦਾ ਪਿਆਰ ਤੇ ਸਹਿਯੋਗ ਵੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਧਾਰਮਿਕ ਸਥਾਨਾਂ ’ਤੇ ਆਉਣ ਨਾਲ ਮਨੁੱਖ ਦਾ ਜੀਵਨ ਪ੍ਰਮਾਤਮਾ ਪ੍ਰਤੀ ਸਮਰਪਿਤ ਹੋਣ ਦੇ ਨਾਲ-ਨਾਲ ਲੋਕ ਸੇਵਾ ਦੀ ਭਾਵਨਾ ਨਾਲ ਵੀ ਜੁੜਿਆ ਰਹਿੰਦਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ ਕਰੁਣ ਗੁਪਤਾ, ਐਸ.ਪੀ.ਜਸਪ੍ਰੀਤ ਸਿੰਘ, ਡੀ.ਐਸ.ਪੀ ਕੁਲਬੀਰ ਸਿੰਘ, ਡੀ.ਐਸ.ਪੀ ਰਾਜੇਸ਼ ਕੁਮਾਰ ਮਲਹੋਤਰਾ, ਪ੍ਰਧਾਨ ਸੁਨੀਲ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਪਿਊਸ਼ ਜੈਨ, ਮੀਤ ਪ੍ਰਧਾਨ ਪ੍ਰਦੀਪ ਕੁਮਾਰ ਜੈਨ, ਜਨਰਲ ਸਕੱਤਰ ਨਵਲ ਕੁਮਾਰ ਜੈਨ, ਸਕੱਤਰ ਨਵੀਨ ਕੁਮਾਰ ਜੈਨ, ਕੈਸ਼ੀਅਰ ਅਸ਼ਵਨੀ ਕੁਮਾਰ ਜੈਨ, ਸਹਾਇਕ ਕੈਸ਼ੀਅਰ, ਨਵਨੀਤ ਜੈਨ ਤੋਂ ਇਲਾਵਾ ਹੋਰ ਅਹੁਦੇਦਾਰ ਤੇ ਸ਼ਰਧਾਲੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇ 14 ਸਾਲਾਂ ਵਿਚ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਕਿਹੜੇ ਮਸਲੇ ਹੱਲ ਕੀਤੇ?-ਟਿਵਾਣਾ ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਅਤੇ ਕਾਨੂੰਨ ਵਿਵਸਥਾ ਸੁਧਾਰਨ ਲਈ ਅਕਾਲੀ ਦਲ (ਬ) ਨੂੰ ਮਜ਼ਬੂਤ ਕਰਨਾ ਜ਼ਰੂਰੀ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।