23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਡਾ. ਰਣਜੀਤ ਕੌਰ ਗੁਰੂ ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ

ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)- ਸ਼੍ਰੋਮਣੀ ਅਕਾਲੀ ਦਲ ਬਸੀ ਪਠਾਣਾਂ ਤੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਧਰਮ ਪਤਨੀ ਮਹਿਲਾ ਵਿੰਗ ਦੀ ਆਗੂ ਡਾ. ਰਣਜੀਤ ਕੌਰ ਗੁਰੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ।

ਅਜੀਤ ਡੈਸਕ 23-10-2026
ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)- ਸ਼੍ਰੋਮਣੀ ਅਕਾਲੀ ਦਲ ਬਸੀ ਪਠਾਣਾਂ ਤੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਧਰਮ ਪਤਨੀ ਮਹਿਲਾ ਵਿੰਗ ਦੀ ਆਗੂ ਡਾ. ਰਣਜੀਤ ਕੌਰ ਗੁਰੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਸੰਬੰਧੀ ਡਾ. ਰਣਜੀਤ ਕੌਰ ਗੁਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨਾਨੋਵਾਲ ਤੇ ਖਮਾਣੋਂ ਸਮੇਤ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਲੋਕ ਪੱਖੀ ਨੀਤੀਆਂ ਸੰਬੰਧੀ ਜਾਣੂ ਕਰਵਾਇਆ ਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇਕ ਅਜਿਹੀ ਪਾਰਟੀ ਹੈ, ਜੋ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਹੀ ਤਤਪਰ ਰਹੀ ਹੈ। ਇਸ ਉਪਰੰਤ ਮਹਿਲਾ ਵਰਕਰ ਬੀਬੀ ਨਵਦੀਪ ਕੌਰ ਤੇ ਗੁਰਦੇਵ ਸਿੰਘ ਖਮਾਣੋਂ ਖ਼ੁਰਦ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਜਿੱਥੇ ਅਕਾਲੀ ਵਰਕਰਾਂ ਨੇ ਪਾਰਟੀ ਸੰਬੰਧੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵਿਚਾਰ ਚਰਚਾ ਕੀਤੀ। ਇਸ ਮੌਕੇ ਗੁਰਮੀਤ ਸਿੰਘ ਨਾਨੋਵਾਲ, ਕੁਲਵਿੰਦਰ ਸਿੰਘ ਬਿਲਾਸਪੁਰ, ਡਾ. ਜਗਦੀਪ ਸਿੰਘ ਰਾਣਾ ਮੈਂਬਰ ਪੀ.ਏ.ਸੀ., ਨਿਰਮਲ ਸਿੰਘ ਗੁਰੂ, ਭੁਪਿੰਦਰ ਕੌਰ ਗੁਰੂ, ਕਰਮਜੀਤ ਕੌਰ ਹਲਕਾ ਪ੍ਰਧਾਨ ਐਸ.ਸੀ ਵਿੰਗ, ਫ਼ਕੀਰ ਚੰਦ ਹਲਕਾ ਪ੍ਰਧਾਨ ਐੱਸ.ਸੀ ਵਿੰਗ, ਰਾਜਵੰਤ ਸਿੰਘ ਰਾਜੂ, ਜਸਵੀਰ ਸਿੰਘ ਜੱਸਾ ਭੜੀ, ਸੁਦਾਗਰ ਸਿੰਘ ਭੁੱਟਾ, ਬਲਵਿੰਦਰ ਸਿੰਘ ਕੰਗ ਤੇ ਨਵਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਕੰਮਾਂ ’ਤੇ ਆਪਣੇ ਬੋਰਡ ਲਗਵਾਉਣਾ ਹੋਛੀ ਰਾਜਨੀਤੀ- ਭੁੱਟਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ ਪੰਜਾਬ ਵਿਧਾਨ ਸਭਾ ਦਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।