ਸਿਹਤ ਵਿਭਾਗ ਨੇ ਤਿਉਹਾਰਾਂ ਦੇ ਮੱਦੇਨਜ਼ਰ ਖਾਣ ਦੀਆਂ ਵਸਤਾਂ ਨਮੂਨੇ ਲਏ
ਖੇੜੀ ਨੌਧ ਸਿੰਘ, ਭੜੀ ਅਤੇ ਖਮਾਣੋਂ ’ਚ ਭਰੇ ਗਏ ਸੈਂਪਲ
ਸੰਘੋਲ, 19 ਅਕਤੂਬਰ (ਪਰਮਵੀਰ ਧਨੋਆ)- ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਣ ਪੀਣ ਦੀਆਂ ਵਸਤਾਂ ਵਿਚ ਹੋ ਰਹੀ ਮਿਲਾਵਟ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਭੜੀ, ਖੇੜੀ ਨੌਧ ਸਿੰਘ ਅਤੇ ਖਮਾਣੋਂ ਦੀਆਂ ਦੁਕਾਨਾਂ ਤੋਂ 3 ਸੈਂਪਲ ਲਏ ਗਏ ਹਨ।
ਸੰਘੋਲ, 19 ਅਕਤੂਬਰ (ਪਰਮਵੀਰ ਧਨੋਆ)- ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਣ ਪੀਣ ਦੀਆਂ ਵਸਤਾਂ ਵਿਚ ਹੋ ਰਹੀ ਮਿਲਾਵਟ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਭੜੀ, ਖੇੜੀ ਨੌਧ ਸਿੰਘ ਅਤੇ ਖਮਾਣੋਂ ਦੀਆਂ ਦੁਕਾਨਾਂ ਤੋਂ 3 ਸੈਂਪਲ ਲਏ ਗਏ ਹਨ। ਸੰਦੀਪ ਸਿੰਘ ਨੇ ਦੱਸਿਆ ਕਿ ਇਹ ਸੈਂਪਲਿੰਗ ਖਾਣ ਪੀਣ ਦੀਆਂ ਵਸਤਾਂ ਜਿਵੇਂ ਕਿ ਗੈਰ ਮਿਆਰੀ ਅਤੇ ਕੈਮੀਕਲ ਦੀ ਮਦਦ ਨਾਲ ਤਿਆਰ ਕੀਤੀ ਮਠਿਆਈ, ਬੇਕਰੀ, ਦੁੱਧ, ਦਹੀਂ, ਖੋਆ, ਮੱਖਣ ਅਤੇ ਘੀ ਆਦਿ ਦੀ ਘਟੀਆ ਮਿਆਰ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਅਗਲੇ 20 ਦਿਨਾਂ ਦੇ ਅੰਦਰ ਆ ਜਾਵੇਗੀ। ਜੇਕਰ ਕਿਸੇ ਵੀ ਸੈਂਪਲ ਦੀ ਰਿਪੋਰਟ ਫ਼ੇਲ੍ਹ ਪਾਈ ਜਾਂਦੀ ਹੈ ਤਾਂ ਉਸ ਦੁਕਾਨ ਦੇ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਕਰੇਤਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਵਲੋਂ ਬੀਤੇ ਸਮੇਂ ਜ਼ਿਲ੍ਹੇ ਅੰਦਰ 23 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 11 ਸੈਂਪਲ ਫੇਲ੍ਹ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਇਲਾਕੇ ਵਿਚ ਗੈਰ ਮਿਆਰੀ ਮਠਿਆਈ ਅਤੇ ਹੋਰ ਘਟੀਆ ਕਿਸਮ ਦੇ ਖਾਦ ਪਦਾਰਥਾਂ ਦੀ ਵਿੱਕਰੀ ਹੋਣ ਦੀਆਂ ਚਰਚਾਵਾਂ ਸਨ, ਜਿਸ ਤੋਂ ਬਾਅਦ ਵਿਭਾਗ ਹਰਕਤ ਵਿਚ ਆਇਆ ਹੈ।