18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜਦੋਂ ਹਿੰਦੂ ਆਗੂਆਂ ਨੂੰ ਬਾਹਰਲੇ ਮੁਲਕਾਂ ਦੇ ਦੌਰੇ ਲਈ ਕੋਰਟਾਂ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ, ਫਿਰ ਸਿੱਖ ਆਗੂਆਂ ਨੂੰ ਕਿਉਂ? : ਮਾਨ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫਰਾਂਸ ਦੌਰੇ ’ਤੇ ਮੋਦੀ ਹਕੂਮਤ ਵਲੋ ਮੰਦਭਾਵਨਾ ਅਧੀਨ ਪਾਈ ਜਾਣ ਵਾਲੀ ਰੁਕਾਵਟ ਅਤੇ ਫਿਰ ਉਨ੍ਹਾਂ ਵਲੋ ਹਾਈਕੋਰਟ ਵਿਚ ਪਹੁੰਚ ਕਰਕੇ ਇਸ ਦੀ ਇਜਾਜ਼ਤ ਲੈਣ ਦੇ ਵਿਤਕਰੇ ਭਰੇ ਅਮਲਾਂ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਵੀ ਕੋਈ ਸਿੱਖ ਕੌਮ ਨਾਲ ਸੰਬੰਧਿਤ ਆਗੂ ਨੇ ਬਾਹਰਲੇ ਮੁਲਕਾਂ ਦੇ ਦੌਰੇ ’ਤੇ ਜਾਣਾ ਹੁੰਦਾ ਹੈ, ਤਾਂ ਹੁਕਮਰਾਨ ਘਿਸੀਆਂ-ਪਿਟੀਆਂ ਦਲੀਲਾਂ ਰਾਹੀਂ ਕੋਈ ਨਾ ਕੋਈ ਮੰਦਭਾਵਨਾ ਅਧੀਨ ਰੁਕਾਵਟ ਪਾ ਕੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਣ ਤੋਂ ਰੋਕ ਦਿੰਦੇ ਹਨ। ਫਿਰ ਮਜਬੂਰਨ ਸਿੱਖ ਆਗੂਆਂ ਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਪਹੁੰਚ ਕਰਨੀ ਪੈਂਦੀ ਹੈ।

ਅਜੀਤ ਡੈਸਕ 18-10-2026
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫਰਾਂਸ ਦੌਰੇ ’ਤੇ ਮੋਦੀ ਹਕੂਮਤ ਵਲੋ ਮੰਦਭਾਵਨਾ ਅਧੀਨ ਪਾਈ ਜਾਣ ਵਾਲੀ ਰੁਕਾਵਟ ਅਤੇ ਫਿਰ ਉਨ੍ਹਾਂ ਵਲੋ ਹਾਈਕੋਰਟ ਵਿਚ ਪਹੁੰਚ ਕਰਕੇ ਇਸ ਦੀ ਇਜਾਜ਼ਤ ਲੈਣ ਦੇ ਵਿਤਕਰੇ ਭਰੇ ਅਮਲਾਂ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਵੀ ਕੋਈ ਸਿੱਖ ਕੌਮ ਨਾਲ ਸੰਬੰਧਿਤ ਆਗੂ ਨੇ ਬਾਹਰਲੇ ਮੁਲਕਾਂ ਦੇ ਦੌਰੇ ’ਤੇ ਜਾਣਾ ਹੁੰਦਾ ਹੈ, ਤਾਂ ਹੁਕਮਰਾਨ ਘਿਸੀਆਂ-ਪਿਟੀਆਂ ਦਲੀਲਾਂ ਰਾਹੀਂ ਕੋਈ ਨਾ ਕੋਈ ਮੰਦਭਾਵਨਾ ਅਧੀਨ ਰੁਕਾਵਟ ਪਾ ਕੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਣ ਤੋਂ ਰੋਕ ਦਿੰਦੇ ਹਨ। ਫਿਰ ਮਜਬੂਰਨ ਸਿੱਖ ਆਗੂਆਂ ਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਪਹੁੰਚ ਕਰਨੀ ਪੈਂਦੀ ਹੈ। ਉਨ੍ਹਾਂ ਹੁਕਮਰਾਨਾਂ ਨੂੰ ਸਵਾਲ ਕੀਤਾ ਕਿ ਜਦੋਂ ਹਿੰਦੂ ਆਗੂਆਂ ਨੂੰ ਬਾਹਰਲੇ ਮੁਲਕਾਂ ਵਿਚ ਜਾਣ ਲਈ ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਇਜਾਜ਼ਤ ਨਹੀਂ ਲੈਣੀ ਪੈਂਦੀ ਤਾਂ ਫਿਰ ਸਿੱਖ ਆਗੂਆਂ ਲਈ ਇਹ ਵਖਰੇਵੇਂ ਤੇ ਵਿਤਕਰੇ ਭਰੇ ਅਮਲ ਕਿਉਂ ਕੀਤੇ ਜਾ ਰਹੇ ਹਨ? ਸ. ਮਾਨ ਨੇ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਦੀਆਂ ਅਜਿਹੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਵੀ ਕੀਤੀ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਨਾਲ ਜੋੜਨ ਲਈ ਭਾਸ਼ਾ ਵਿਭਾਗ ਦੇ ਉਪਰਾਲੇ ਸ਼ਲਾਘਾਯੋਗ- ਐਸ. ਡੀ. ਐਮ. ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।