‘ ਆਪ’ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ-ਵਿਧਾਇਕ ਗੈਰੀ ਬੜਿੰਗ
ਅਮਲੋਹ, 17 ਅਕਤੂਬਰ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਸ਼ਹਿਰ ਦੇ ਵਾਰਡ ਨੰਬਰ 7 ਵਿਖੇ ‘ਡੋਰ-ਟੂ-ਡੋਰ ਜਨ ਸੰਪਰਕ’ ਮੁਹਿੰਮ ਤਹਿਤ ਇਲਾਕਾ ਵਾਸੀਆਂ ਦੇ ਘਰ-ਘਰ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨਾਲ ਲੋਕਾਂ ਦੇ ਜੀਵਨ ਵਿਚ ਹਾਂ-ਪੱਖੀ ਬਦਲਾਅ ਆਏ ਹਨ।
ਅਮਲੋਹ ਦੇ ਵਾਰਡ ਨੰਬਰ 7 ਵਿਖੇ ‘ਡੋਰ-ਟੂ-ਡੋਰ ਜਨ ਸੰਪਰਕ’ ਮੁਹਿੰਮ ਤਹਿਤ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨਾਲ ਦਰਸ਼ਨ ਸਿੰਘ ਚੀਮਾ, ਬੰਟੀ ਅਮਲੋਹ, ਜਗਜੀਵਨ ਸਿੰਘ ਅਤੇ ਹੋਰ। ਤਸਵੀਰ: ਕੇਵਲ ਸਿੰਘ
18-10-2026