ਸੋਨ ਤਗਮਾ ਜਿੱਤ ਕੇ ਸਕੂਲ ਪਹੁੰਚੇ ਹਰਮਨਦੀਪ ਦਾ ਸ਼ਾਨਦਾਰ ਸਵਾਗਤ
ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਇਕਬਾਲਦੀਪ ਸੰਧੂ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਮਾਨਸਾ ਵਿਖੇ ਕਰਵਾਏ ਗਏ ਪਾਵਰਲਿਫਟਿੰਗ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਹਾਰ ਮਾਜਰਾ ਕਲਾਂ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਹਰਮਨਦੀਪ ਨੇ ਸੋਨ ਤਗਮਾ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਹਰਮਨਦੀਪ ਦਾ ਸਕੂਲ ਪਹੁੰਚਣ ਸਮੇਂ ਸਕੂਲ ਦੇ ਸਟਾਫ਼, ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਅਜੀਤ ਡੈਸਕ
17-10-2026