ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਨੇ ‘ਵਿਸ਼ਵ ਜੰਗਲੀ ਜੀਵ ਹਫ਼ਤਾ’ ਮਨਾਇਆ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਦੀ ਜ਼ੂਆਲੋਜੀਕਲ ਸੁਸਾਇਟੀ ਵਲੋਂ ਵਿਦਿਆਰਥੀਆਂ ਵਿਚ ਜੰਗਲੀ ਜੀਵ ਸੰਭਾਲ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕਨੈਕਟਿੰਗ ਹੈਬਿਟੈਟ ਅਤੇ ਥਰਾਇਵਿੰਗ ਵਾਈਲਡ ਲਾਈਫ ਵਿਸ਼ੇ ਤਹਿਤ ‘ਵਿਸ਼ਵ ਜੰਗਲੀ ਜੀਵ ਹਫ਼ਤਾ’ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ‘ਕਨੈਕਟਰਜ਼ ਆਫ਼ ਦ ਵਾਈਲਡ, ਅਨਸੀਨ ਗਾਰਡੀਅਨਜ਼ ਆਫ਼ ਦ ਹੈਬੀਟੈਟ’ ਵਿਸ਼ੇ ’ਤੇ ਪੋਸਟਰ ਪ੍ਰਦਰਸ਼ਨੀ ਅਤੇ ‘ਦ ਈਕੋ ਐਸਕੇਪ, ਦ ਵਾਈਲਡ ਟਰੇਸ’ ਸਿਰਲੇਖ ਹੇਠ ‘ਟ੍ਰੈਜ਼ਰ ਹੰਟ’ ਦਾ ਆਯੋਜਨ ਕੀਤਾ ਗਿਆ।
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਦੀ ਜ਼ੂਆਲੋਜੀਕਲ ਸੁਸਾਇਟੀ ਵਲੋਂ ਵਿਦਿਆਰਥੀਆਂ ਵਿਚ ਜੰਗਲੀ ਜੀਵ ਸੰਭਾਲ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕਨੈਕਟਿੰਗ ਹੈਬਿਟੈਟ ਅਤੇ ਥਰਾਇਵਿੰਗ ਵਾਈਲਡ ਲਾਈਫ ਵਿਸ਼ੇ ਤਹਿਤ ‘ਵਿਸ਼ਵ ਜੰਗਲੀ ਜੀਵ ਹਫ਼ਤਾ’ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ‘ਕਨੈਕਟਰਜ਼ ਆਫ਼ ਦ ਵਾਈਲਡ, ਅਨਸੀਨ ਗਾਰਡੀਅਨਜ਼ ਆਫ਼ ਦ ਹੈਬੀਟੈਟ’ ਵਿਸ਼ੇ ’ਤੇ ਪੋਸਟਰ ਪ੍ਰਦਰਸ਼ਨੀ ਅਤੇ ‘ਦ ਈਕੋ ਐਸਕੇਪ, ਦ ਵਾਈਲਡ ਟਰੇਸ’ ਸਿਰਲੇਖ ਹੇਠ ‘ਟ੍ਰੈਜ਼ਰ ਹੰਟ’ ਦਾ ਆਯੋਜਨ ਕੀਤਾ ਗਿਆ। ਪੋਸਟਰ ਪ੍ਰਦਰਸ਼ਨੀ ਦੀ ਸ਼੍ਰੇਣੀ ‘ਥਰੇਟਨਡ ਐਨੀਮਲਸ’ ਵਿਚ ਹਿਤਾਸ਼ੂ ਨੇ ਪਹਿਲਾ, ਜਸਕਰਮਜੀਤ ਸਿੰਘ ਨੇ ਦੂਸਰਾ ਅਤੇ ਸਯਾਨੂ ਮਹਿਲਾ ਤੇ ਬਬਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ‘ਵਨਡਰਸ ਆਫ਼ ਦ ਐਨੀਮਲ ਵਰਲਡ’ ਦੀ ਸ਼੍ਰੇਣੀ ਵਿਚ ਗੁਰਸਿਮਰਨ ਕੌਰ ਨੇ ਪਹਿਲਾ, ਸਮਰਪ੍ਰੀਤ ਕੌਰ ਨੇ ਦੂਸਰਾ ਅਤੇ ਰਵਨੀਤ, ਮਾਧਵੀ ਅਤੇ ਪਵਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਹਰਮਨ ਕੌਰ, ਸੁਮਨਪ੍ਰੀਤ ਕੌਰ, ਸਨੇਹਾ ਰਾਜਪੂਤ ਅਤੇ ਨਵਜੋਤ ਕੌਰ ਦੀ ਟੀਮ ਨੇ ‘ਟ੍ਰੈਜ਼ਰ ਹੰਟ’ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਨੂੰ ਕੁਦਰਤ ਦੀ ਮਹੱਤਤਾ ਨੂੰ ਸਮਝਦਿਆਂ ਪਸ਼ੂ-ਪੰਛੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਕਿਉਂਕਿ ਕੁਦਰਤ ਅਤੇ ਜੀਵ-ਜੰਤੂਆਂ ਦੀ ਹੋਂਦ ਨਾਲ ਹੀ ਮਨੁੱਖੀ ਜੀਵਨ ਦੀ ਹੋਂਦ ਜੁੜੀ ਹੋਈ ਹੈ। ਜ਼ੂਆਲੋਜੀ ਵਿਭਾਗ ਦੇ ਮੁਖੀ ਪ੍ਰੋ. ਪਰਦੀਪ ਕੌਰ ਸੰਧੂ ਨੇ ਜੰਗਲੀ ਜੀਵ ਸੰਭਾਲ ਵਿਚ ਵਿਹਾਰਕ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਸਮਾਗਮ ਸੁਸਾਇਟੀ ਦੇ ਕੋਆਰਡੀਨੇਟਰ ਪ੍ਰੋ. ਪਰਵੀਨ ਅਤੇ ਸਹਿ-ਕੋਆਰਡੀਨੇਟਰ ਡਾ. ਰੁਚਿਕਾ ਦੀ ਅਗਵਾਈ, ਫੈਕਲਟੀ ਮੈਂਬਰਾਂ ਡਾ. ਨੈਨਾ ਖੁੱਲਰ ਤੇ ਡਾ. ਹਰਸਿਮਰਨਜੀਤ ਸਿੰਘ ਦੇ ਸਹਿਯੋਗ ਅਤੇ ਜ਼ੂਲੋਜੀਕਲ ਸੁਸਾਇਟੀ ਦੇ ਵਿਦਿਆਰਥੀ ਅਹੁਦੇਦਾਰਾਂ ਦੀ ਸਰਗਰਮ ਸ਼ਮੂਲੀਅਤ ਨਾਲ ਆਯੋਜਿਤ ਕੀਤਾ ਗਿਆ।