13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਰਕਾਰੀ ਗਲੀ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਨ ਤੇ ਇੱਟਾਂ ਖ਼ੁਰਦ-ਬੁਰਦ ਕਰਨ ਸੰਬੰਧੀ ਕਾਰਵਾਈ ਦੀ ਮੰਗ

ਖਮਾਣੋਂ, 12 ਅਕਤੂਬਰ (ਜੋਗਿੰਦਰ ਪਾਲ)- ਖਮਾਣੋਂ ਖ਼ੁਰਦ ਦੇ ਵਾਰਡ ਨੰ. 5 ਵਿਚ ਵਾਰਡ ਵਾਸੀਆਂ ਗੁਰਿੰਦਰ ਸਿੰਘ, ਚਰਨ ਸਿੰਘ, ਮਨਦੀਪ ਕੌਰ ਸਾਬਕਾ ਕੌਂਸਲਰ, ਨੰਬਰਦਾਰ ਬੱਲਮਜੀਤ ਸਿੰਘ ਪ੍ਰਿੰਸੀ, ਮਨਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਗੁਰਦੀਪ ਸਿੰਘ, ਮਨਜੀਤ ਕੌਰ ਅਤੇ ਕਰਮਜੀਤ ਸਿੰਘ ਆਦਿ ਨੇ ਸਰਕਾਰੀ ਗਲੀ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਨ ਅਤੇ ਗਲੀ ਵਿਚ ਲੱਗੀਆਂ ਇੱਟਾਂ ਤੇ ਹੋਰ ਸਮਗਰੀ ਖ਼ੁਰਦ-ਬੁਰਦ ਕਰਨ ਦੇ ਮਾਮਲੇ ਵਿਚ ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫ਼ਸਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਅਜੀਤ ਡੈਸਕ 13-10-2026
ਖਮਾਣੋਂ, 12 ਅਕਤੂਬਰ (ਜੋਗਿੰਦਰ ਪਾਲ)- ਖਮਾਣੋਂ ਖ਼ੁਰਦ ਦੇ ਵਾਰਡ ਨੰ. 5 ਵਿਚ ਵਾਰਡ ਵਾਸੀਆਂ ਗੁਰਿੰਦਰ ਸਿੰਘ, ਚਰਨ ਸਿੰਘ, ਮਨਦੀਪ ਕੌਰ ਸਾਬਕਾ ਕੌਂਸਲਰ, ਨੰਬਰਦਾਰ ਬੱਲਮਜੀਤ ਸਿੰਘ ਪ੍ਰਿੰਸੀ, ਮਨਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਗੁਰਦੀਪ ਸਿੰਘ, ਮਨਜੀਤ ਕੌਰ ਅਤੇ ਕਰਮਜੀਤ ਸਿੰਘ ਆਦਿ ਨੇ ਸਰਕਾਰੀ ਗਲੀ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਨ ਅਤੇ ਗਲੀ ਵਿਚ ਲੱਗੀਆਂ ਇੱਟਾਂ ਤੇ ਹੋਰ ਸਮਗਰੀ ਖ਼ੁਰਦ-ਬੁਰਦ ਕਰਨ ਦੇ ਮਾਮਲੇ ਵਿਚ ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫ਼ਸਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਕਾਰਜ ਸਾਧਕ ਅਫ਼ਸਰ ਨੂੰ ਭੇਜੀ ਸ਼ਿਕਾਇਤ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਦੇ ਨਾਲ ਲੱਗਦੀ ਲਗਪਗ 6 ਫੁੱਟ ਚੌੜੀ ਤੇ 30 ਫੁੱਟ ਲੰਬੀ ਸਰਕਾਰੀ ਗਲੀ ਕਾਫ਼ੀ ਸਮਾਂ ਪਹਿਲਾਂ ਬਣਾਈ ਗਈ ਸੀ, ਜਿਸ ਦੀ ਮੁਰੰਮਤ ਕਰਕੇ ਇਸ ਨੂੰ ਨਵਾਂ ਰੂਪ ਵੀ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਗਲੀ ਪੁਰਾਣੇ ਸਮੇਂ ਤੋਂ ਗੁਰਦੁਆਰਾ ਸਾਹਿਬ ਅਤੇ ਪੁਰਾਣੀ ਆਬਾਦੀ ਨੂੰ ਜਾਣ ਲਈ ਵਰਤੀ ਜਾਂਦੀ ਰਹੀ ਹੈ ਅਤੇ ਗਲੀ ਤੰਗ ਹੋਣ ਕਾਰਨ ਗੁਰਦੁਆਰਾ ਸਾਹਿਬ ਵਿਖੇ ਸਮਾਗਮਾਂ ਦੌਰਾਨ ਤੇ ਪੁਰਾਣੀ ਆਬਾਦੀ ਵਿਚ ਆਉਣ-ਜਾਣ ਵਾਲੇ ਲੋਕਾਂ ਵਲੋਂ ਆਪਣੇ ਵਾਹਨ ਆਰਜ਼ੀ ਤੌਰ ’ਤੇ ਇੱਥੇ ਖੜ੍ਹੇ ਕੀਤੇ ਜਾਂਦੇ ਹਨ। ਉਕਤ ਵਾਰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸੁਰਿੰਦਰ ਸਿੰਘ ਅਤੇ ਹੋਰਨਾਂ ਵਲੋਂ ਗਲੀ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ ਅਤੇ ਉੱਥੇ ਲੱਗੀਆਂ ਇੱਟਾਂ ਤੇ ਹੋਰ ਸਮਗਰੀ ਨੂੰ ਖ਼ੁਰਦ-ਬੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਾਰਜ ਸਾਧਕ ਅਫ਼ਸਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਗਲੀ ਤੋਂ ਕਥਿਤ ਨਾਜਾਇਜ਼ ਕਬਜ਼ਾ ਤੁਰੰਤ ਹਟਵਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਆਉਣ-ਜਾਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਨਾਲ ਵਾਰ ਵਾਰ ਉਨ੍ਹਾਂ ਦੇ ਮੋਬਾਈਲ ਨੰਬਰ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਬਜ਼ੁਰਗਾਂ ਦੀ ਸਿਹਤ, ਸੁਰੱਖਿਆ ਤੇ ਸਨਮਾਨ ਯਕੀਨੀ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ- ਰਾਏ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਵਧਦੇ ਹਮਲਿਆਂ ਤੇ ਪਸ਼ੂਆਂ ਕਾਰਨ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ– ਕੈਪ. ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।