09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੋਲੈਂਡ ਵਿਖੇ ਹੋਏ ਟੇਬਲ ਸੌਕਰ ਮੁਕਾਬਲੇ ’ਚ ਭਾਰਤੀ ਖਿਡਾਰੀਆਂ ਨੇ ਮਾਰੀਆਂ ਮੱਲਾਂ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਬਲਜਿੰਦਰ ਸਿੰਘ)- ਬੀਤੇ ਦਿਨੀਂ ਪੋਲੈਂਡ ਦੇ ਚੈਸਨ ਸ਼ਹਿਰ ਵਿਖੇ ਹੋਈ ਟੇਬਲ ਸ਼ੌਕਰ ਵਿਸ਼ਵ ਪ੍ਰਤੀਯੋਗਤਾ ਵਿਚ ਭਾਰਤ ਦੀ ਮੇਜ਼ਬਾਨੀ ਕਰਦੇ ਹੋਏ ਟੇਬਲ ਸ਼ੌਕਰ ਐਸੋਸੀਏਸ਼ਨ ਆਫ਼ ਇੰਡੀਆ ਦੇ 6 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿਚ ਅਸ਼ੋਕ ਕੁਮਾਰ ਪ੍ਰਧਾਨ ਤੇ ਕੋਚ ਨਰਿੰਦਰ ਸਿੰਘ (ਕਪਤਾਨ) ਹੈਰੀ ਸਿੰਘ, ਅਨਵੀਰ ਸਿੰਘ, ਅਸ਼ਮੀਤ ਸਿੰਘ ਤੇ ਗੁਰਨੂਰ ਕੌਰ ਸ਼ਾਮਿਲ ਸਨ।

ਅਜੀਤ ਡੈਸਕ 09-10-2026
ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਬਲਜਿੰਦਰ ਸਿੰਘ)- ਬੀਤੇ ਦਿਨੀਂ ਪੋਲੈਂਡ ਦੇ ਚੈਸਨ ਸ਼ਹਿਰ ਵਿਖੇ ਹੋਈ ਟੇਬਲ ਸ਼ੌਕਰ ਵਿਸ਼ਵ ਪ੍ਰਤੀਯੋਗਤਾ ਵਿਚ ਭਾਰਤ ਦੀ ਮੇਜ਼ਬਾਨੀ ਕਰਦੇ ਹੋਏ ਟੇਬਲ ਸ਼ੌਕਰ ਐਸੋਸੀਏਸ਼ਨ ਆਫ਼ ਇੰਡੀਆ ਦੇ 6 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿਚ ਅਸ਼ੋਕ ਕੁਮਾਰ ਪ੍ਰਧਾਨ ਤੇ ਕੋਚ ਨਰਿੰਦਰ ਸਿੰਘ (ਕਪਤਾਨ) ਹੈਰੀ ਸਿੰਘ, ਅਨਵੀਰ ਸਿੰਘ, ਅਸ਼ਮੀਤ ਸਿੰਘ ਤੇ ਗੁਰਨੂਰ ਕੌਰ ਸ਼ਾਮਿਲ ਸਨ। ਟੇਬਲ ਸ਼ੌਕਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਭਾਰਤ ਤੋਂ ਇਲਾਵਾ ਆਸਟਰੀਆ, ਬੈਲਜੀਅਮ, ਸਲਵੇਕੀਆ, ਇੰਗਲੈਂਡ, ਨਿਤਰਲੈਂਡ, ਸਵੀਜ਼ਰਲੈਂਡ, ਅਮਰੀਕਾ, ਟੂਨੇਸ਼ੀਆ, ਜਰਮਨੀ, ਇਟਲੀ, ਫਰਾਂਸ, ਬਲਗੇਰੀਆ ਤੋਂ 350 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਦੇ ਅੰਡਰ-19 ਮੁਕਾਬਲੇ ਵਿਚ ਡਬਲਜ਼ ਮੁਕਾਬਲੇ ਵਿਚ ਅਸਮੀਤ ਸਿੰਘ ਤੇ ਜੋਰਜ ਲੁਇਸ ਆਸਟਰੀਆ ਨੇ ਤੀਜਾ ਸਥਾਨ ਹਾਸਿਲ ਕੀਤਾ। ਉਥੇ ਹੀ ਗੁਰਨੂਰ ਕੌਰ ਨੇ ਅੰਡਰ-13 ਦੇ ਮੁਕਾਬਲਿਆਂ ਵਿਚ ਡਬਲਜ਼ ਵਿਚ ਆਨਿਆ ਦਰਾਗ ਇੰਗਲੈਂਡ ਨਾਲ ਮਿਲ ਕੇ ਦੂਜਾ ਸਥਾਨ ਹਾਸਿਲ ਤੇ ਅੰਡਰ-13 ਸਿੰਗਲ ਵਿਚ ਤੀਜਾ ਸਥਾਨ ਹਾਸਲ ਕੀਤਾ। ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਟੇਬਲ ਸ਼ੌਕਰ ਐਸੋਸੀਏਸ਼ਨ ਨਵੰਬਰ ਵਿਚ ਅੰਤਰਰਾਸ਼ਟਰੀ ਟੇਬਲ ਸ਼ੌਕਰ ਦੇ ਮੁਕਾਬਲੇ ਕਰਵਾ ਰਹੀ ਹੈ। ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਟੇਬਲ ਸ਼ੌਕਰ ਮੁਕਾਬਲੇ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਉਹ ਖੇਡਾਂ ਵਿਚ ਹਿੱਸਾ ਲੈ ਕੇ ਨਸ਼ਿਆਂ ਵਰਗੇ ਕੋਹੜ ਤੋਂ ਦੂਰ ਰਹਿ ਸਕਣ। ਉਨ੍ਹਾਂ ਦੱਸਿਆ ਕਿ ਗੁਰਨੂਰ ਕੌਰ ਉਮਰ 11 ਸਾਲ, ਜੋ ਕਿ ਜਰਮਨ ਵਿਖੇ ਅਕਤੂਬਰ ਵਿਚ ਹੋਣ ਵਾਲੀ ਲਿਓਨ ਹਾਰਟ ਟੇਬਲ ਸ਼ੌਕਰ ਵਿਸ਼ਵ ਪ੍ਰਤੀਯੋਗਤਾ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਕਸਬਾ ਡੇਹਲੋਂ (ਹਲਕਾ ਗਿੱਲ) ਵਿਖੇ 13 ਨੂੰ ਪੁੱਜਣਗੇ-ਸਿੰਮਕ ਅਗਲੀ ਖ਼ਬਰ ਜਥੇਦਾਰ ਰਤਨ ਸਿੰਘ ਰਾਮਗੜ੍ਹ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾ ਜਨਰਲ ਕੌਂਸਲ ਕਮੇਟੀ ਦੇ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।