09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੋਟਰਸਾਈਕਲ ਸਵਾਰਾਂ ਨੇ ਚਾਕੂ ਦੀ ਨੋਕ ’ਤੇ ਪ੍ਰਵਾਸੀ ਤੋਂ ਮੋਬਾਈਲ ਖੋਹਿਆ

ਸੰਘੋਲ, 8 ਅਕਤੂਬਰ (ਪਰਮਵੀਰ ਧਨੋਆ)- ਅਗਿਆਤ ਮੋਟਰਸਾਈਕਲ ਸਵਾਰ 3 ਜਣਿਆਂ ਵਲੋਂ ਪਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਬਲੂ ਰਾਮ ਜੋ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਨਿਵਾਸੀ ਹੈ, ਆਪਣੇ ਸਾਥੀਆਂ ਨਾਲ ਪਿੰਡ ਸੈਦਪੁਰਾ ਕੋਲ ਲੇਬਰ ਦਾ ਕੰਮ ਖ਼ਤਮ ਹੋਣ ਮਗਰੋਂ ਬੈਠਾ ਮੋਬਾਈਲ ’ਤੇ ਗੱਲ ਕਰ ਰਿਹਾ ਸੀ, ਜਿਸ ਦੌਰਾਨ ਉੱਥੇ 3 ਮੋਟਰਸਾਈਕਲ ਸਵਾਰ ਪਹੁੰਚੇ, ਪਹਿਲਾਂ ਤਾਂ ਉਨ੍ਹਾਂ ਬੱਬਲੂ ਰਾਮ ਨਾਲ ਮੋਬਾਈਲ ਖੋਹਣ ਲਈ ਹੱਥੋਪਾਈ ਕੀਤੀ, ਜਦੋਂ ਕਾਬੂ ਨਾ ਆਇਆ ਤਾਂ ਇਕ ਨੇ ਗਰਦਨ ’ਤੇ ਚਾਕੂ ਰੱਖ ਕੇ ਉਸ ਨੂੰ ਧਮਕਾਇਆ ਅਤੇ ਮੋਬਾਈਲ ਖੋਹ ਕੇ ਪਿੰਡ ਨਿਊਆਂ ਮਾਜਰੀ ਵੱਲ ਨੂੰ ਮੌਕੇ ਤੋਂ ਫ਼ਰਾਰ ਹੋ ਗਏ।

ਪੀੜਤ ਬੱਬਲੂ ਰਾਮ। 09-10-2026
ਸੰਘੋਲ, 8 ਅਕਤੂਬਰ (ਪਰਮਵੀਰ ਧਨੋਆ)- ਅਗਿਆਤ ਮੋਟਰਸਾਈਕਲ ਸਵਾਰ 3 ਜਣਿਆਂ ਵਲੋਂ ਪਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਬਲੂ ਰਾਮ ਜੋ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਨਿਵਾਸੀ ਹੈ, ਆਪਣੇ ਸਾਥੀਆਂ ਨਾਲ ਪਿੰਡ ਸੈਦਪੁਰਾ ਕੋਲ ਲੇਬਰ ਦਾ ਕੰਮ ਖ਼ਤਮ ਹੋਣ ਮਗਰੋਂ ਬੈਠਾ ਮੋਬਾਈਲ ’ਤੇ ਗੱਲ ਕਰ ਰਿਹਾ ਸੀ, ਜਿਸ ਦੌਰਾਨ ਉੱਥੇ 3 ਮੋਟਰਸਾਈਕਲ ਸਵਾਰ ਪਹੁੰਚੇ, ਪਹਿਲਾਂ ਤਾਂ ਉਨ੍ਹਾਂ ਬੱਬਲੂ ਰਾਮ ਨਾਲ ਮੋਬਾਈਲ ਖੋਹਣ ਲਈ ਹੱਥੋਪਾਈ ਕੀਤੀ, ਜਦੋਂ ਕਾਬੂ ਨਾ ਆਇਆ ਤਾਂ ਇਕ ਨੇ ਗਰਦਨ ’ਤੇ ਚਾਕੂ ਰੱਖ ਕੇ ਉਸ ਨੂੰ ਧਮਕਾਇਆ ਅਤੇ ਮੋਬਾਈਲ ਖੋਹ ਕੇ ਪਿੰਡ ਨਿਊਆਂ ਮਾਜਰੀ ਵੱਲ ਨੂੰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੁਪਹਿਰ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਪੀੜਤ ਨੇ ਘਟਨਾਕ੍ਰਮ ਦੀ ਸੂਚਨਾ ਆਪਣੇ ਜਲਣਪੁਰ ਨਿਵਾਸੀ ਕਿਸਾਨ ਮਾਲਕਾਂ ਨੂੰ ਦਿੱਤੀ, ਜਿਸ ਮਗਰੋਂ ਸਬੰਧਿਤ ਥਾਣਾ ਪੁਲਿਸ ਨੂੰ ਜਾਣੂ ਕਰਵਾਇਆ ਗਿਆ। ਦੱਸਣਯੋਗ ਹੈ ਕਿ ਖੇਤਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੁਲਿਸ ਅਜਿਹੇ ਮਸਲਿਆਂ ਨੂੰ ਸੁਲਝਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ।
ਪਿਛਲੀ ਖ਼ਬਰ ਪਟਾਕਿਆਂ ਲਈ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ 12 ਤੋਂ 14 ਤੱਕ ਦੇ ਸਕਦੇ ਹਨ ਅਰਜ਼ੀਆਂ- ਡੀ. ਸੀ. ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।