05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਧਾਰਮਿਕ ਗਿਆਨ ਨਾਲ ਬੱਚਿਆਂ ਨੂੰ ਸੰਸਕਾਰਾਂ ਨਾਲ ਜੋੜਨਾ ਸਮੇਂ ਦੀ ਲੋੜ-ਕਰਮ ਚੰਦ ਬੱਤਰਾ

ਬਸੀ ਪਠਾਣਾਂ, 4 ਅਕਤੂਬਰ (ਰਾਜਿੰਦਰ ਸ਼ਰਮਾ,ਐਚ. ਐਸ.

ਸੰਸਕਾਰ ਜਾਗਰਤੀ ਸੁਸਾਇਟੀ ਵਲੋਂ ਪ੍ਰਾਚੀਨ ਸ੍ਰੀ ਰਾਮ ਮੰਦਰ ਵਿਖੇ 9ਵੀਂ ਧਾਰਮਿਕ ਪ੍ਰਤੀਯੋਗਤਾ’ਚ ਬੱਚੇ ਭਾਗ ਲੈਂਦੇ ਹੋਏ। ਤਸਵੀਰ :ਰਾਜਿੰਦਰ ਸ਼ਰਮਾ 05-10-2026
ਬਸੀ ਪਠਾਣਾਂ, 4 ਅਕਤੂਬਰ (ਰਾਜਿੰਦਰ ਸ਼ਰਮਾ,ਐਚ.ਐਸ.ਗੌਤਮ)- ਸੰਸਕਾਰ ਜਾਗਰਤੀ ਸੁਸਾਇਟੀ ਵਲੋਂ ਪ੍ਰਾਚੀਨ ਸ੍ਰੀ ਰਾਮ ਮੰਦਰ ਵਿਖੇ 9ਵੇਂ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ’ਚ ਵੱਖ-ਵੱਖ ਉਮਰ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਵਿਸ਼ਿਆਂ ਨਾਲ ਸਬੰਧਿਤ ਪ੍ਰਸ਼ਨ-ਉੱਤਰ ਦੇ ਲਿਖਤੀ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਪ੍ਰਤੀਯੋਗਤਾ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਕਾਂਗਰਸ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਲਾਲ ਵਧਵਾ ਤੇ ਪ੍ਰਾਚੀਨ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਕਰਮ ਚੰਦ ਬੱਤਰਾ ਨੇ ਦੱਸਿਆ ਕਿ ਇਸ ਵਾਰ ਪ੍ਰਤੀਯੋਗਤਾ ਵਿਚ ਕੁੱਲ 53 ਬੱਚਿਆਂ ਨੇ ਭਾਗ ਲਿਆ ਤੇ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਧਾਰਮਿਕ ਗਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਵਿਚ ਆਪਣੇ ਧਰਮ, ਗੁਰੂਆਂ ਤੇ ਦੇਵੀ-ਦੇਵਤਿਆਂ ਦੀ ਜਾਣਕਾਰੀ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਵੱਖ-ਵੱਖ ਧਾਰਮਿਕ ਸ਼੍ਰੇਣੀਆਂ ਅਨੁਸਾਰ ਪ੍ਰਸ਼ਨ-ਉੱਤਰ ਦੇ ਲਿਖਤੀ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਬੱਚਿਆਂ ਨੇ ਆਪਣੀ ਧਾਰਮਿਕ ਜਾਣਕਾਰੀ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਰਾਮ ਕ੍ਰਿਸ਼ਨ ਨੇ ਕਿਹਾ ਕਿ ਧਾਰਮਿਕ ਗਿਆਨ ਬੱਚਿਆਂ ਵਿਚ ਚੰਗੇ ਆਚਰਨ, ਸੇਵਾ, ਸਤਿਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਮਝ ਪੈਦਾ ਕਰਨ ਵਿਚ ਸਹਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਭਵਿੱਖ ਵਿੱਚ ਵੀ ਬੱਚਿਆਂ ਨੂੰ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਵਾਲੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਸੰਸਥਾ ਦੇ ਖ਼ਜ਼ਾਨਚੀ ਸੰਦੀਪ ਕੁਮਾਰ, ਹਰਦੀਪ ਸ਼ਰਮਾ, ਰਕੇਸ਼ ਟੂਲਾਨੀ, ਸ਼ਿਵ ਕਾਵੜ ਸੇਵਾ ਦੇ ਪ੍ਰਧਾਨ ਹੰਸ ਰਾਜ ਬਿਰਾਨੀ, ਸ਼ਿਵ ਸੈਨਾ ਪ੍ਰਧਾਨ ਲਲਿਤ ਸ਼ਰਮਾ, ਵਿਨੇ ਗੁਪਤਾ, ਪੰਡਿਤ ਸੇਵਕ ਰਾਮ, ਹਰਮਿੰਦਰ ਦਲਾਲ, ਐਡਵੋਕੇਟ ਗੌਰਵ ਗੋਇਲ, ਰਾਜਕੁਮਾਰ ਪਾਹੂਜਾ, ਅਮਿਤ ਗੋਇਲ, ਡਾ. ਦੀਵਾਨ ਧੀਰ, ਓਮ ਪ੍ਰਕਾਸ਼ ਗੌਤਮ, ਅਸ਼ੋਕ ਗੌਤਮ, ਮਨੋਜ ਮਲਹੋਤਰਾ, ਅਰਮਾਨ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਾਜਾਇਜ਼ ਪਿਸਤੌਲ ਸਮੇਤ ਇੱਕ ਨੌਜਵਾਨ ਕਾਬੂ ਅਗਲੀ ਖ਼ਬਰ ਮਾਰਕਫੈੱਡ ਤੇ ਇਫਕੋ ਵਲੋਂ ਸਹਿਕਾਰੀ ਸਭਾ ਨਬੀਪੁਰ ਨੂੰ ਡੀ.ਏ.ਪੀ ਤੇ ਯੂਰੀਆ ਦੀ ਸਪਲਾਈ ਨਾ ਦੇਣ ਕਾਰਨ ਮੈਂਬਰਾਂ ਨੇ ਪ੍ਰਗਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।