05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਹੁਰਾ ਪਰਿਵਾਰ ਵਲੋਂ ਤੰਗ ਕਰਨ ਕਾਰਨ ਮੰਗੇਤਰ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ

ਸਮਾਣਾ, 4 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਹਰਿਆਣਾ ਦੇ ਕੈਥਲ ਜ਼ਿਲ੍ਹੇ ’ਚ ਵਿਆਹੀ ਜਾਣ ਵਾਲੀ ਇਕ ਲੜਕੀ ਨੇ ਉਸ ਦੇ ਹੋਣ ਵਾਲੇ ਸਹੁਰਾ ਪਰਿਵਾਰ ਵਲੋਂ ਕਥਿਤ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸਮਾਣਾ ਨੇੜਿਉਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਭਾਖੜਾ ਨਹਿਰ ’ਚੋਂ ਲੜਕੀ ਦੀ ਲਾਸ਼ ਮਿਲਣ ’ਤੇ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਲੜਕੀ ਦੇ ਹੋਣ ਵਾਲੇ ਪਤੀ, ਸੱਸ ਤੇ ਜੇਠ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੈਨਾ ਦੀ ਪੁਰਾਣੀ ਤਸਵੀਰ 05-10-2026
ਸਮਾਣਾ, 4 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਹਰਿਆਣਾ ਦੇ ਕੈਥਲ ਜ਼ਿਲ੍ਹੇ ’ਚ ਵਿਆਹੀ ਜਾਣ ਵਾਲੀ ਇਕ ਲੜਕੀ ਨੇ ਉਸ ਦੇ ਹੋਣ ਵਾਲੇ ਸਹੁਰਾ ਪਰਿਵਾਰ ਵਲੋਂ ਕਥਿਤ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸਮਾਣਾ ਨੇੜਿਉਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਭਾਖੜਾ ਨਹਿਰ ’ਚੋਂ ਲੜਕੀ ਦੀ ਲਾਸ਼ ਮਿਲਣ ’ਤੇ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਲੜਕੀ ਦੇ ਹੋਣ ਵਾਲੇ ਪਤੀ, ਸੱਸ ਤੇ ਜੇਠ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਦਿਲਸ਼ਾਦ ਖ਼ਾਨ ਪੁੱਤਰ ਜੱਗਾ ਖ਼ਾਨ ਵਾਸੀ ਦੁਲੜ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ ਭੈਣ ਜੈਨਾ (29) ਦਾ ਰਿਸ਼ਤਾ ਕਰੀਬ 7 ਮਹੀਨੇ ਪਹਿਲਾਂ ਅਸਮੁਦੀਨ ਖ਼ਾਨ ਉਰਫ਼ ਨੱਨੂ ਪੁੱਤਰ ਸਤਵੀਰ ਖ਼ਾਨ ਵਾਸੀ ਕਲੈਤ ਜ਼ਿਲ੍ਹਾ ਕੈਥਲ (ਹਰਿਆਣਾ) ਨਾਲ ਹੋਇਆ ਸੀ। ਜੈਨਾ ਰਿਕਵਰੀ ਇੰਡੀਆ ਪੀ. ਬੀ. ਟੀ. ਲਿਮਟਿਡ ਸਮਾਣਾ ਵਿਖੇ ਨੌਕਰੀ ਕਰਦੀ ਸੀ ਤੇ ਵਿਆਹ ਵਿਚ ਕੁੱਝ ਦਿਨ ਹੀ ਬਾਕੀ ਸਨ। ਦਿਲਸ਼ਾਦ ਖ਼ਾਨ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦਾ ਮੰਗੇਤਰ ਮੋਬਾਈਲ ਫ਼ੋਨ ’ ਤੇ ਲਗਾਤਾਰ ਟਾਰਚਰ ਕਰਦਾ ਸੀ ਤੇ ਗ਼ਲਤ ਬੋਲਦਾ ਸੀ। ਉਹ ਉਸ ਨੂੰ ਕਹਿੰਦਾ ਸੀ ਕਿ ਉਹ ਆਪਣੇ ਭਰਾ ਦਿਲਸ਼ਾਦ ਖ਼ਾਨ ਅਤੇ ਮਾਮੇ ਨੂੰ ਛੱਡ ਕੇ ਉਸ ਨਾਲ ਹੀ ਰਹੇ। ਬੀਤੀ 30 ਸਤੰਬਰ ਨੂੰ ਲਗਭਗ ਦੁਪਹਿਰ ਢਾਈ ਵਜੇ ਜੈਨਾ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦਾ ਮੰਗੇਤਰ ਉਸ ਨੂੰ ਬਹੁਤ ਤੰਗ ਕਰ ਰਿਹਾ ਹੈ ਅਤੇ ਉਹ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਵੇਗੀ। ਉਸ ਨੇ ਜੈਨਾ ਨੂੰ ਘਰ ਬੈਠ ਕੇ ਗੱਲ ਕਰਨ ਲਈ ਕਿਹਾ ਤੇ ਭਾਖੜਾ ਨਹਿਰ ਵਿਚ ਛਾਲ ਨਾ ਮਾਰਨ ਲਈ ਸਮਝਾਇਆ ਪਰ ਉਹ ਨਹੀਂ ਮੰਨੀ ਤੇ ਜੈਨਾ ਨੇ ਉਸ ਦੇ ਮੰਗੇਤਰ ਅਸਮੁਦੀਨ ਖ਼ਾਨ, ਸੱਸ ਮੁਕੇਸ਼ ਬੇਗ਼ਮ ਪਤਨੀ ਸਤਵੀਰ ਖ਼ਾਨ ਅਤੇ ਜੇਠ ਗੁਲਸ਼ਨ ਖ਼ਾਨ ਵਲੋਂ ਕਥਿਤ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਅਤੇ ਫ਼ੋਨ ’ਤੇ ਟਾਰਚਰ ਕਰਨ ਕਰਕੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। 2 ਅਕਤੂਬਰ ਨੂੰ ਗੋਤਾਖ਼ੋਰ ਨੇ ਦਿਲਸ਼ਾਦ ਖ਼ਾਨ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਦੀ ਲਾਸ਼ ਰਾਣੀਆਂ (ਹਰਿਆਣਾ) ਤੋਂ ਭਾਖੜਾ ਨਹਿਰ ’ਚੋਂ ਕੱਢ ਕੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਸਮਾਣਾ ਪੁਲਿਸ ਨੇ ਉਕਤ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਬੀਰ ਸਿੰਘ ਨੂੰ ਸੌਂਪੀ ਗਈ ਹੈ।
ਪਿਛਲੀ ਖ਼ਬਰ ਕਿਹਾ, 2027 ਵਿਚ ਸੂਬੇ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਪੀੜਤ ਦੀ ਆਵਾਜ਼ ਸੁਣੀ ਜਾਵੇਗੀ- ਜਤਿੰਦਰ ਸਿੰਘ ਸ਼ੰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।