29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖ਼ੂਨਦਾਨ ਦੇ ਨਾਲ-ਨਾਲ ਅੰਗ ਦਾਨ ਕਰਨ ਦੇ ਮਾਨਵਤਾਵਾਦੀ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੀ ਲੋੜ- ਐਮ. ਐਲ. ਵਰਮਾ

ਬਸੀ ਪਠਾਣਾਂ, 28 ਸਤੰਬਰ (ਐਚ. ਐਸ.

ਅਜੀਤ ਡੈਸਕ 29-09-2026
ਬਸੀ ਪਠਾਣਾਂ, 28 ਸਤੰਬਰ (ਐਚ.ਐਸ.ਗੌਤਮ, ਰਾਜਿੰਦਰ ਸ਼ਰਮਾ)- ਸਾਨੂੰ ਖੂਨਦਾਨ ਕਰਨ ਦੇ ਨਾਲ-ਨਾਲ ਅੰਗ ਦਾਨ ਕਰਨ ਲਈ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਦਾ ਮਾਧਿਅਮ ਬਣ ਸਕਦਾ ਹੈ ਇਹ ਗੱਲ ਅੱਜ ਇੱਥੇ ਨਗਰ ਕੌਂਸਲ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਮ.ਐਲ ਵਰਮਾ ਨੇ ਆਖੇ। ਇਸ ਮੌਕੇ ਸੀਨੀਅਰ ਸਿਟੀਜ਼ਨਾਂ ਨੇ ਆਪਣੇ ਮੈਂਬਰ ਐਮ. ਐਲ. ਵਰਮਾ ਅਤੇ ਓਮ ਪ੍ਰਕਾਸ਼ ਤਾਂਗੜੀ ਦਾ ਜਨਮ ਦਿਵਸ ਕੇਕ ਕੱਟ ਕੇ ਮਨਾਇਆ। ਇਸ ਮੌਕੇ ਮਿਹਰ ਸਿੰਘ ਸਕੱਤਰ ਨੇ ਪਿਛਲੇ ਮਹੀਨੇ ਦੀ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਤੇ ਚਾਨਣਾ ਪਾਇਆ। ਮੀਟਿੰਗ ਵਿਚ ਕਰਮਜੀਤ ਸਿੰਘ, ਜੈ ਕ੍ਰਿਸ਼ਨ ਕਸ਼ਯਪ, ਹਰਨੇਕ ਸਿੰਘ, ਮਨਧੀਰ ਮੋਹਨ, ਦੀਵਾਨ ਗੁਪਤਾ, ਸੁਸ਼ੀਲ ਗੁਪਤਾ, ਪ੍ਰਸ਼ੋਤਮ ਬਾਂਸਲ, ਗੁਰਮੇਲ ਸਿੰਘ ਸਲ, ਭਰਭੂਰ ਸਿੰਘ, ਰਾਮਚੰਦਰ ਗੁਪਤਾ, ਹਰਨੇਕ ਸਿੰਘ, ਬਲਦੇਵ ਕ੍ਰਿਸ਼ਨ, ਵਿਨੋਦ ਸ਼ਰਮਾ ਤੇ ਪਵਨ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।