26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਹਲਕਾ ਘਨੌਰ ’ਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਸ਼ੇਖੂਪੁਰ ਮਜ਼ਬੂਤ ਚਿਹਰੇ ਵਜੋਂ ਉੱਭਰੇ

ਘਨੌਰ, 25 ਸਤੰਬਰ (ਸਰਦਾਰਾ ਸਿੰਘ ਲਾਛੜੂ)-ਵਿਧਾਨ ਸਭਾ ਹਲਕਾ ਘਨੌਰ ਦੀ ਸਿਆਸਤ ਵਿੱਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕੋਆਰਡੀਨੇਟਰ (ਇੰਚਾਰਜ) ਭੁਪਿੰਦਰ ਸਿੰਘ ਸ਼ੇਖੂਪੁਰ ਇਕ ਪ੍ਰਭਾਵਸ਼ਾਲੀ ਅਤੇ ਸਾਫ਼-ਸੁਥਰੇ ਅਕਸ ਵਾਲੇ ਆਗੂ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ। ਜ਼ਮੀਨੀ ਪੱਧਰ ਤੋਂ ਸਿਆਸਤ ਦੀ ਸ਼ੁਰੂਆਤ ਕਰਕੇ ਹਲਕੇ ਵਿਚ ਮਜ਼ਬੂਤ ਪਕੜ ਬਣਾਉਣ ਵਾਲੇ ਸ਼ੇਖੂਪੁਰ ਦੇ ਸਿਆਸੀ ਸਫ਼ਰ ਅਤੇ ਆਗਾਮੀ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕੇ ਅੰਦਰ ਨਵੇਂ ਸਿਆਸੀ ਸਮੀਕਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਅਜੀਤ ਡੈਸਕ 26-09-2026
ਘਨੌਰ, 25 ਸਤੰਬਰ (ਸਰਦਾਰਾ ਸਿੰਘ ਲਾਛੜੂ)-ਵਿਧਾਨ ਸਭਾ ਹਲਕਾ ਘਨੌਰ ਦੀ ਸਿਆਸਤ ਵਿੱਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕੋਆਰਡੀਨੇਟਰ (ਇੰਚਾਰਜ) ਭੁਪਿੰਦਰ ਸਿੰਘ ਸ਼ੇਖੂਪੁਰ ਇਕ ਪ੍ਰਭਾਵਸ਼ਾਲੀ ਅਤੇ ਸਾਫ਼-ਸੁਥਰੇ ਅਕਸ ਵਾਲੇ ਆਗੂ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ। ਜ਼ਮੀਨੀ ਪੱਧਰ ਤੋਂ ਸਿਆਸਤ ਦੀ ਸ਼ੁਰੂਆਤ ਕਰਕੇ ਹਲਕੇ ਵਿਚ ਮਜ਼ਬੂਤ ਪਕੜ ਬਣਾਉਣ ਵਾਲੇ ਸ਼ੇਖੂਪੁਰ ਦੇ ਸਿਆਸੀ ਸਫ਼ਰ ਅਤੇ ਆਗਾਮੀ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕੇ ਅੰਦਰ ਨਵੇਂ ਸਿਆਸੀ ਸਮੀਕਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪੰਚਾਇਤ ਤੋਂ ਸ਼ੁਰੂ ਹੋਇਆ ਬੇਦਾਗ਼ ਸਿਆਸੀ ਸਫ਼ਰ: ਪਿੰਡ ਸ਼ੇਖੂਪੁਰ ਦੇ ਜੰਪਲ ਭੁਪਿੰਦਰ ਸਿੰਘ ਸ਼ੇਖੂਪੁਰ ਨੇ ਆਪਣਾ ਸਿਆਸੀ ਸਫ਼ਰ ਸਾਲ 2008 ਵਿਚ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਉਪਰੰਤ ਸ਼ੁਰੂ ਕੀਤਾ ਸੀ। ਇਸ ਉਪਰੰਤ ਉਹ ਬਲਾਕ ਸੰਮਤੀ ਮੈਂਬਰ ਰਹੇ ਅਤੇ 2013 ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਗਏ। ਸਾਲ 2015 ਵਿੱਚ ਉਨ੍ਹਾਂ ਨੰਾ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ। ਜ਼ਮੀਨੀ ਪੱਧਰ ’ਤੇ ਲਗਾਤਾਰ ਲੋਕਾਂ ਨਾਲ ਰਾਬਤਾ ਰੱਖਣ ਸਦਕਾ 2023 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਹਲਕਾ ਘਨੌਰ ਦਾ ਇੰਚਾਰਜ ਥਾਪਿਆ ਗਿਆ ਸੀ। ਹਾਲਾਂਕਿ, ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਅਕਾਲੀ ਦਲ ਵਿੱਚ ਫੁੱਟ ਪਈ ਤਾਂ ਉਨ੍ਹਾਂ ਨੇ ‘ਅਕਾਲੀ ਦਲ ਸੁਧਾਰ ਲਹਿਰ’ ਦਾ ਰੁਖ਼ ਕੀਤਾ। ਉਨ੍ਹਾਂ ਦੇ ਨਿਮਰ ਸੁਭਾਅ, ਇਮਾਨਦਾਰੀ ਅਤੇ ਬੇਦਾਗ਼ ਅਕਸ ਨੂੰ ਦੇਖਦਿਆਂ ਹੁਣ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਹਲਕਾ ਘਨੌਰ ਦੀ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਕੋਆਰਡੀਨੇਟਰ ਥਾਪਿਆ ਗਿਆ ਹੈ। 2027 ਦੇ ਸੰਭਾਵੀ ਗਠਜੋੜ ਅਤੇ ਸਿਆਸੀ ਚਰਚਾਵਾਂ: ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਹੁਣ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਕਿਸ ਧਿਰ ਨਾਲ ਸਮਝੌਤਾ ਕਰਦਾ ਹੈ। ਹਲਕੇ ਵਿੱਚ ਚਰਚਾ ਹੈ ਕਿ ਜੇਕਰ ਪੁਨਰ ਸੁਰਜੀਤ ਧੜੇ ਦਾ ‘ਵਾਰਸ ਪੰਜਾਬ ਦੇ’ ਜਾਂ ਹੋਰ ਪੰਥਕ ਧਿਰਾਂ ਨਾਲ ਤਾਲਮੇਲ ਹੁੰਦਾ ਹੈ ਅਤੇ ਭੁਪਿੰਦਰ ਸਿੰਘ ਸ਼ੇਖੂਪੁਰ ਚੋਣ ਮੈਦਾਨ ਵਿੱਚ ਉਤਰਦੇ ਹਨ, ਤਾਂ ਇਹ ਮੁਕਾਬਲਾ ਬੇਹੱਦ ਰੌਚਕ ਅਤੇ ਤਿਕੋਣਾ ਹੋ ਸਕਦਾ ਹੈ। ਦੂਜੇ ਪਾਸੇ, ਸਿਆਸੀ ਗਲਿਆਰਿਆਂ ਵਿੱਚ ਇਹ ਕਨਸੋਆਂ ਵੀ ਹਨ ਕਿ ਜੇਕਰ ਸ਼ਰਤਾਂ ਦੇ ਆਧਾਰ ’ਤੇ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਮਝੌਤਾ ਬਣਦਾ ਹੈ ਅਤੇ ਘਨੌਰ ਦੀ ਸੀਟ ਪੁਨਰ ਸੁਰਜੀਤ ਦੇ ਹਿੱਸੇ ਆਉਂਦੀ ਹੈ, ਤਾਂ ਵੀ ਭੁਪਿੰਦਰ ਸਿੰਘ ਸ਼ੇਖੂਪੁਰ ਇੱਕ ਪ੍ਰਮੁੱਖ ਅਤੇ ਮਜ਼ਬੂਤ ਉਮੀਦਵਾਰ ਵਜੋਂ ਉੱਭਰਨਗੇ। “ਮੇਰੀ ਵਚਨਬੱਧਤਾ ਕੇਵਲ ਪੰਥ ਅਤੇ ਪੰਜਾਬ ਲਈ”: ਗਠਜੋੜ ਅਤੇ ਭਵਿੱਖੀ ਸਿਆਸੀ ਰਣਨੀਤੀਆਂ ਬਾਰੇ ਪੁੱਛੇ ਜਾਣ ’ਤੇ ਭੁਪਿੰਦਰ ਸਿੰਘ ਸ਼ੇਖੂਪੁਰ ਨੇ ਸਪੱਸ਼ਟ ਕੀਤਾ ਕਿ ਉਹ ਸਿਧਾਂਤਕ ਅਤੇ ਪੰਥਕ ਸਿਆਸਤ ਵਿੱਚ ਵਿਸ਼ਵਾਸ ਰੱਖਦੇ ਹਨ । ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੰਥ ਅਤੇ ਪੰਜਾਬ ਦੇ ਹੱਕਾਂ-ਹਿੱਤਾਂ ਦੀ ਗੱਲ ਕਰਦੇ ਰਹਿਣਗੇ ਅਤੇ ਲੋਕ ਸੇਵਾ ਨੂੰ ਪਹਿਲ ਦੇ ਕੇ ਹਲਕਾ ਘਨੌਰ ਦੇ ਵਿਕਾਸ ਅਤੇ ਲੋਕਾਂ ਦੇ ਮਾਣ-ਸਨਮਾਨ ਲਈ ਵਚਨਬੱਧ ਰਹਿਣਗੇ।
ਪਿਛਲੀ ਖ਼ਬਰ ਸੱਟਾ ਲਗਾਉਂਦਾ ਇਕ ਕਾਬੂ ਅਗਲੀ ਖ਼ਬਰ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।