24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰੈਵੇਨਿਊ ਪਟਵਾਰ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਰਾਜਪੁਰਾ, 23 ਸਤੰਬਰ (ਰਣਜੀਤ ਸਿੰਘ)- ਇਥੋਂ ਦੀ ਮਿੰਨੀ ਸਕੱਤਰੇਤ ਵਿਖੇ ਦੀ ਰੈਵੇਨਿਊ ਪਟਵਾਰ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।

ਅਜੀਤ ਡੈਸਕ 24-09-2026
ਰਾਜਪੁਰਾ, 23 ਸਤੰਬਰ (ਰਣਜੀਤ ਸਿੰਘ)- ਇਥੋਂ ਦੀ ਮਿੰਨੀ ਸਕੱਤਰੇਤ ਵਿਖੇ ਦੀ ਰੈਵੇਨਿਊ ਪਟਵਾਰ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਕਾਨੂੰਨਗੋ ਯੂਨੀਅਨ ਗੁਰਮੁੱਖ ਸਿੰਘ ਖੈਰਪੁਰੀ ਅਤੇ ਤਹਿਸੀਲ ਪ੍ਰਧਾਨ ਹਰਪਾਲ ਸਿੰਘ ਤੇ ਹੋਰਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੀਆਂ ਲਾਰੇਬਾਜੀਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਰੋਸ ਧਰਨਾ ਦਿੱਤਾ ।ਆਗੂਆਂ ਨੇ ਕਿਹਾ ਕਿ ਪਟਵਾਰੀਆਂ ’ਤੇ ਕੰਮ ਦਾ ਬੋਝ ਬਹੁਤ ਜਿਆਦਾ ਹੈ। ਇਸ ਕਾਰਨ ਆਮ ਜਨਤਾ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਵਿਭਾਗ ਵਿਚ ਨਵੀਂ ਭਰਤੀ ਕੀਤੀ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਟੈਕਨੀਕਲ ਗ੍ਰੇਡ ਦਿੱਤਾ ਜਾਵੇ ਅਤੇ ਟਾਇਮ ਸਕੇਲ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਪਟਵਾਰੀਆਂ ਨੂੰ ਮਿਲਣ ਵਾਲੇ ਭੱਤੇ ਮਹਿੰਗਾਈ ਅਨੁਸਾਰ ਵਧਾਏ ਜਾਣ ਅਤੇ ਪਟਵਾਰਖਾਨਿਆਂ ਵਿਚ ਫਰਨੀਚਰ ,ਪਾਣੀ, ਇੰਟਰਨੈਟ ,ਅਤੇ ਬੁਨਿਆਦੀ ਸਹੂਲਤਾਂ ਮੁਹੱਈਆਂ ਕੀਤੀਆਂ ਜਾਣ।ਪਟਵਾਰੀਆਂ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦਾ ਕੋਈ ਵੀ ਰੂਪ ਹੋ ਸਕਦਾ ਹੈ ਜਿਸ ਦੀ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ ਕਾਨੰਨਗੋ, ਗੁਰਜੀਤ ਸਿੰਘ ਪਟਵਾਰੀ, ਸੁਮਿਤਪਾਲ ਸਿੰਘ, ਧਰਮਪਾਲ ਸਿੰਘ, ਭਗਵੰਤ ਸਿੰਘ, ਕਮਲਜੀਤ ਕੌਰ, ਨਿਧੀ ਸਲੂਜਾ, ਕਮਲੇਸ਼ ਰਾਣੀ, ਇਸ਼ਪਿੰਦਰ ਸਿੰਘ, ਵਿਸ਼ਾਲ ਪਰੋਚਾ, ਅਸ਼ੋਕ ਗੁਪਤਾ, ਗੁਰਪ੍ਰੀਤ ਸਿਘ, ਰਾਜਦੀਪ ਸਿੰਘ, ਹਰਲੀਨ ਕੌਰ, ਹਰਜਿੰਦਰ ਸਿੰਘ, ਕੰਵਲਜੀਤ ਸਿੰਘ, ਰਾਤੇਸ਼ ਸਿੰਗਲਾ, ਦਵਿੰਦਰ ਸਿੰਘ, ਅਨਮੋਲਦੀਪ ਸਿੰਘ, ਅਮਿੱਤ ਸਿੰਘ, ਅਰਸ਼ਦੀਪ ਕੌਰ, ਕੁਲਵਿੰਦਰ ਸਿੰਘ, ਕਾਰਤਿਕ ਸਿੰਗਲਾ, ਅਭੀਸ਼ੇਕ, ਜਗਦੇਵ ਕੁਮਾਰ, ਸਿਮਰਨਜੀਤ ਕੌਰ, ਵਿਸ਼ਾਲ ਗਿੱਲ, ਸਿਧਾਰਥ ਸੰਧੂ, ਨਛੱਤਰ ਸਿੰਘ ਨੈਨਸੀ ਸ਼ਰਮਾ, ਸਿਵਾਨੀ, ਸ਼ੁਭਮ ਸ਼ਰਮਾ, ਅਭੈਜੀਤ ਚੈਹਿਲ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮੋਦੀ ਕਾਲਜ ਵਿਖੇ ‘ਫਰੋਮ ਕਲਾਸਰੂਮ ਟੂ ਕਾਰਪੋਰੇਟ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜਨਰਲ ਕੈਟਾਗਰੀ ਫੈਡਰੇਸ਼ਨ ਪੰਜਾਬ ਦੇ ਨੁਮਾਇੰਦਿਆਂ ਨੇ ਕੈਬਨਿਟ ਮੰਤਰੀ ਸੌਦ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।