24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭੜੀ ਰੈਲੀ ਤੋਂ ਬਾਅਦ ਕਾਂਗਰਸ ਵਰਕਰਾਂ ’ਚ ਉਤਸ਼ਾਹ ਦੀ ਲਹਿਰ- ਦੀਪਾ

ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ)- ਯੂਥ ਕਾਂਗਰਸ ਵਲੋਂ ਕਾਰਵਾਈ ‘ਸਾਡੀ ਸਾਂਝ’ ਰੈਲੀ ਤੋਂ ਬਾਅਦ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਖਮਾਣੋਂ ਬਲਾਕ ਦੇ ਵਰਕਰਾਂ ਵਿਚ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਰੈਲੀ ਦੇ ਮੁੱਖ ਪ੍ਰਬੰਧਕ ਯੂਥ ਇੰਟਕ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਰੈਲੀ ਵਿਚ ਸ਼ਾਮਲ ਹੋਏ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਬਲਾਕ ਦੇ ਇਨ੍ਹਾਂ ਪਿੰਡਾਂ ਤੋਂ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਦੇ ਇਕੱਠ ਨੂੰ ਦੇਖ ਕੇ ਹਲਕੇ ਵਿਚ ਇਹ ਵਿਚਾਰ ਚਰਚਾ ਸਿਰੇ ਤੇ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਡਾ.

ਅਜੀਤ ਡੈਸਕ 23-09-2026
ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ)- ਯੂਥ ਕਾਂਗਰਸ ਵਲੋਂ ਕਾਰਵਾਈ ‘ਸਾਡੀ ਸਾਂਝ’ ਰੈਲੀ ਤੋਂ ਬਾਅਦ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਖਮਾਣੋਂ ਬਲਾਕ ਦੇ ਵਰਕਰਾਂ ਵਿਚ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਰੈਲੀ ਦੇ ਮੁੱਖ ਪ੍ਰਬੰਧਕ ਯੂਥ ਇੰਟਕ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਰੈਲੀ ਵਿਚ ਸ਼ਾਮਲ ਹੋਏ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਬਲਾਕ ਦੇ ਇਨ੍ਹਾਂ ਪਿੰਡਾਂ ਤੋਂ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਦੇ ਇਕੱਠ ਨੂੰ ਦੇਖ ਕੇ ਹਲਕੇ ਵਿਚ ਇਹ ਵਿਚਾਰ ਚਰਚਾ ਸਿਰੇ ਤੇ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਡਾ. ਮਨੋਹਰ ਸਿੰਘ ਦੀ ਪਾਰਟੀ ਅੰਦਰ ਆਏ ਆਮ ਲੋਕਾਂ ਵਿਚ ਕਿੰਨੀ ਲੋਕਪ੍ਰਿਅਤਾ ਹੈ। ਸਾਬਕਾ ਸਰਪੰਚ ਯੂਨੀਅਨ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਰੈਲੀ ਵਿਚ ਸ਼ਿਰਕਤ ਕਰਨ ਲਈ ਹਲਕੇ ਦੀ ਸੀਨੀਅਰ ਲੀਡਰਸ਼ਿਪ, ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ਤੇ ਸਾਰੇ ਸਮਾਗਮ ਦੇ ਪ੍ਰਬੰਧ ਵਿਚ ਸਹਿਯੋਗ ਦੇਣ ਵਾਲਿਆਂ ਵਿਚ ਨਿਰਮਲ ਸਿੰਘ ਵਾਲੀਆ, ਕਰਮਜੀਤ ਸਿੰਘ ਗਿੱਲ, ਸੁੱਖਾ ਸਰਪੰਚ ਭੜੀ, ਗੁਰਿੰਦਰ ਸਿੰਘ ਮਿੰਟੂ ਸਰਪੰਚ, ਬਲਜੀਤ ਸਿੰਘ ਵਾਲੀਆ, ਜਸਪਾਲ ਸਿੰਘ ਨੰਬਰਦਾਰ ਕੋਟਲਾ ਬਡਲਾ, ਰਣਜੀਤ ਸਿੰਘ ਕੋਟਲਾ ਬਡਲਾ, ਸਾਬਕਾ ਸਰਪੰਚ ਗੁਰਜੀਤ ਸਿੰਘ ਅਜਨੇਰ, ਜਸਵਿੰਦਰ ਸਿੰਘ ਰਿਆ, ਜਗਤਾਰ ਸਿੰਘ ਭੁੱਟਾ ਸਰਪੰਚ, ਜੋਗਾ ਸਿੰਘ ਕੋਟਲਾ ਮਸੂਦ, ਹਲਕਾ ਇੰਟਕ ਪ੍ਰਧਾਨ ਜਗਦੀਪ ਸਿੰਘ ਭਾਂਬਰੀ, ਰਮਲਾ ਸਾਬਕਾ ਸਰਪੰਚ ਖੇੜੀ ਨੋਧ ਸਿੰਘ, ਸਰਪੰਚ ਸਤਨਾਮ ਸਿੰਘ, ਰਿੰਕੂ ਭੜੀ, ਫਤਿਹ ਸਿੰਘ ਭੜੀ, ਸਾਬਕਾ ਸਰਪੰਚ ਗੁਰਜੀਤ ਸਿੰਘ ਕਾਲੇਵਾਲ, ਯੂਥ ਪ੍ਰਧਾਨ ਹਰਮਨ ਸਿੱਧੂ, ਨਵਜੋਤ ਸਿੰਘ ਭੜੀ, ਮੇਹਰ ਸਿੰਘ, ਜਸਪ੍ਰੀਤ ਸਿੰਘ, ਜਗਤਾਰ ਸਿੰਘ, ਮੇਜਰ ਸਿੰਘ, ਹਰਪਾਲ ਸਿੰਘ, ਗੁਰਮੇਲ ਸਿੰਘ, ਮੇਵਾ ਸਿੰਘ, ਜਿੰਦਰ ਸਿੰਘ ਤੇ ਹੋਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵੱਖ-ਵੱਖ ਗਰੁੱਪਾਂ ਤੋਂ ਉੱਪਰ ਉੱਠ ਕੇ ਅਮਲੋਹ ਦੇ ਸਮੂਹ ਪੱਤਰਕਾਰਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਜੂਨੋਵਾ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।