ਰੈਡਕਲਿੱਫ ਲਾਇਨ ’ਤੇ ਕੇਂਦਰ ਸਰਕਾਰ ਵਲੋਂ ਸਿੱਖਾਂ ਨੂੰ ਅਰਦਾਸ ਕਰਨ ਤੋਂ ਨਹੀਂ ਰੋਕਣਾ ਚਾਹੀਦਾ- ਮਾਨ
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਅਗਵਾਈ ਵਿਚ ਅਖੌਤੀ ਰੈਡਕਲਿਫ ਲਾਇਨ ਵਿਖੇ ਭਾਰਤ ਅਤੇ ਪੰਜਾਬ ਦੀਆਂ ਫੋਰਸਾਂ ਵਲੋਂ ਸਿੱਖਾਂ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀ ਜਾਣ ਵਾਲੀ ਅਰਦਾਸ ਸਮੇਂ ਰੋਕਣ ਦੇ ਅਮਲਾਂ ਨੂੰ ਅਤਿ ਦੁਖਦਾਇਕ ਕਰਾਰ ਦਿੰਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਸ.
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਅਗਵਾਈ ਵਿਚ ਅਖੌਤੀ ਰੈਡਕਲਿਫ ਲਾਇਨ ਵਿਖੇ ਭਾਰਤ ਅਤੇ ਪੰਜਾਬ ਦੀਆਂ ਫੋਰਸਾਂ ਵਲੋਂ ਸਿੱਖਾਂ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀ ਜਾਣ ਵਾਲੀ ਅਰਦਾਸ ਸਮੇਂ ਰੋਕਣ ਦੇ ਅਮਲਾਂ ਨੂੰ ਅਤਿ ਦੁਖਦਾਇਕ ਕਰਾਰ ਦਿੰਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਦੀ ਗੁਰਮੁਖੀ ਪੰਜਾਬੀ ਬੋਲੀ, ਸਭਿਅਤਾ, ਵਿਰਸਾ-ਵਿਰਾਸਤ, ਰੀਤੀ-ਰਿਵਾਜ, ਧਾਰਮਿਕ ਰਵਾਇਤਾਂ ਤੇ ਇਤਿਹਾਸ ਸੋਚ ਦਾ ਸੰਬੰਧ ਅਣਵੰਡੇ ਪੰਜਾਬ ਨਾਲ ਹੈ, ਇਸ ਲਈ ਸਿੱਖਾਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹ ਕੇ ਜਾਰੀ ਕਰਨ ਦੀ ਸੋਚ ਨੂੰ ਲੈ ਕੇ ਬੀਤੇ ਕੱਲ੍ਹ ਕੀਤੀ ਜਾਣ ਵਾਲੀ ਅਰਦਾਸ ਕਰਨ ਤਾਂ ਹੁਕਮਰਾਨਾਂ ਅਤੇ ਬੀ.ਐਸ.ਐਫ ਵਲੋਂ ਰੋਕਣ ਦੇ ਅਮਲ ਅਤਿ ਦੁਖਦਾਇਕ ਅਤੇ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਉਨ੍ਹਾਂ ਸਿੱਖਾਂ ਤੇ ਸ਼ਖ਼ਸੀਅਤਾਂ ਦਾ ਸਵਾਗਤ ਕਰਦੀ ਹੈ, ਜੋ ਬਿਨਾਂ ਪਾਸਪੋਰਟ ਤੇ ਵੀਜ਼ੇ ਤੋ ਰੈਡਕਲਿਫ ਲਾਇਨ ਵਿਖੇ ਗਏ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਇਨ੍ਹਾਂ ਨੂੰ ਨਿਸ਼ਚਿਤ ਸਥਾਨ ਤੇ ਜਾਣ ਤੋਂ ਰੋਕਣ ਲਈ ਇਹ ਬਹਾਨਾ ਬਣਾਇਆ ਹੈ ਕਿ ਸਿੱਖ ਕੌਮ ਦੀ ਸੁਰੱਖਿਆ ਦਾ ਮੁੱਦਾ ਹੈ। ਅਸੀਂ ਇਨ੍ਹਾਂ ਹੁਕਮਰਾਨਾਂ ਨੂੰ ਪੁੱਛਣਾ ਚਾਹਵਾਂਗੇ ਕਿ ਜਦੋਂ ਅਮਰਨਾਥ ਯਾਤਰਾ ਚੱਲਦੀ ਹੈ ਅਤੇ ਉੱਥੇ ਵੀ ਇਸ ਤੋਂ ਵੀ ਵੱਡੀ ਹਿੰਦੂ ਯਾਤਰੀਆਂ ਦੀ ਸੁਰੱਖਿਆ ਦਾ ਮਾਮਲਾ ਹੈ, ਫਿਰ ਉਸ ਯਾਤਰਾ ਨੂੰ ਪ੍ਰਵਾਨਗੀ ਕਿਵੇਂ ਦਿੱਤੀ ਜਾ ਰਹੀ ਹੈ? ਇਹ ਤਾਂ ਬਹੁਗਿਣਤੀ ਹੁਕਮਰਾਨਾਂ ਵਲੋਂ ਘੱਟ ਗਿਣਤੀ ਸਿੱਖ ਕੌਮ ਨਾਲ ਵਡਿਆ ਜ਼ਿਆਦਤੀਆਂ ਤੇ ਬੇਇਨਸਾਫ਼ੀ ਵਾਲੀਆਂ ਕਾਰਵਾਈਆਂ ਹਨ, ਜੋ ਸਹਿਣ ਯੋਗ ਨਹੀਂ।