20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੀ. ਐੱਮ. ਸਵੈਨਿਧੀ ਸਕੀਮ ਅਧੀਨ ਲੋਕ ਕਲਿਆਣ ਮੇਲਾ ਲਗਾਇਆ

ਖਮਾਣੋਂ, 19 ਸਤੰਬਰ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਤੋਂ 30 ਸਤੰਬਰ ਤੱਕ ਪੀ. ਐੱਮ.

ਅਜੀਤ ਡੈਸਕ 20-09-2026
ਖਮਾਣੋਂ, 19 ਸਤੰਬਰ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਤੋਂ 30 ਸਤੰਬਰ ਤੱਕ ਪੀ. ਐੱਮ. ਸਵਨਿਧੀ ਸਕੀਮ ਅਧੀਨ ਲੋਕ ਕਲਿਆਣ ਮੇਲਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ਹਿਰ ਵਿਚ ਰੇਹੜੀ-ਫੜ੍ਹੀ ਲਗਾ ਕੇ ਆਪਣਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਲੋਨ ਕਰਵਾਉਣ ਸਬੰਧੀ ਜਾਣੂ ਕਰਵਾਇਆ। ਕੈਂਪ ਦੌਰਾਨ ਪੀ. ਐੱਮ. ਸਵਨਿਧੀ ਸਕੀਮ ਦੇ ਲਾਭਪਾਤਰੀਆਂ ਦੇ ਕਰੈਡਿਟ ਕਾਰਡ ਅਤੇ ਸਵਨਿਧੀ ਸੇ ਸਮਰਿੱਧੀ ਸਕੀਮ ਅਧੀਨ ਪ੍ਰੋਫਾਈਲਿੰਗ ਕੀਤੀ ਗਈ। ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਡਿਜੀਟਲ ਤੌਰ ’ਤੇ ਐਕਟਿਵ ਕਰਨ ਅਤੇ ਆਯੂਸ਼ਮਾਨ ਕਾਰਡ ਅੱਪਡੇਟ ਕਰਨ ਦੀ ਸਹੂਲਤ ਵੀ ਦਿੱਤੀ ਗਈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਹਰਪ੍ਰੀਤ ਸਿੰਘ, ਕਲਰਕ ਰਵਦੀਪ ਸਿੰਘ, ਬੈਂਕ ਸਟਾਫ਼ ਅਤੇ ਡੇ-ਨੁਲਮ ਸਕੀਮ ਦੇ ਅਧਿਕਾਰੀ ਰਿਸ਼ੀ ਕੁਮਾਰ ਤੇ ਗੁਰਸੇਵਕ ਸਿੰਘ ਹਾਜ਼ਰ ਸਨ। ਅਧਿਕਾਰੀਆਂ ਵਲੋਂ ਲੋਕਾਂ ਨੂੰ ਪੀ. ਐੱਮ. ਸਵਨਿਧੀ ਸਕੀਮ ਤਹਿਤ ਪਹਿਲੇ ਲੋਨ ਲਈ 15 ਹਜ਼ਾਰ, ਦੂਜੇ ਲਈ 25 ਹਜ਼ਾਰ ਅਤੇ ਤੀਜੇ ਲੋਨ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਹੋਰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਮਾਲੋਵਾਲ ਵਿਖੇ ਹੋਣ ਵਾਲੇ ਪੰਥਕ ਇਕੱਠ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ- ਸੋਨੂੰ ਅਗਲੀ ਖ਼ਬਰ ਨਾਭਾ ਫਲਾਈਓਵਰ ਦੇ ਕਾਰਜਾਂ ਦਾ ਵਿਧਾਇਕ ਦੇਵ ਮਾਨ ਵਲੋਂ ਨਿਰੀਖਣ 22 ਸਤੰਬਰ ਤੋਂ ਖੋਲ੍ਹੀ ਜਾਵੇਗੀ ਆਵਾਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।