18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਘਰ ’ਚ ਵੜ ਕੇ ਤਿੰਨ ਮੋਬਾਈਲ ਚੋਰੀ ਕਰ ਕੇ ਚੋਰ ਹੋਇਆ ਫ਼ਰਾਰ ਵਾਪਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਹੋਈ ਕੈਦ

ਬਨੂੜ, 16 ਸਤੰਬਰ (ਭੁਪਿੰਦਰ ਸਿੰਘ)- ਬੀਤੀ ਰਾਤ ਚੋਰ ਬਨੂੜ ਦੇ ਵਾਰਡ ਨੰਬਰ 12 ’ਚ ਸਥਿਤ ਇਕ ਘਰ ਵਿਚੋਂ ਤਿੰਨ ਮਹਿੰਗੇ ਭਾਅ ਦੇ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਕੁਮਾਰ ਜਾਟ ਵਾਸੀ ਭਿਲਵਾੜਾ ਰਾਜਸਥਾਨ ਹਾਲ ਆਬਾਦ ਵਾਸੀ ਵਾਰਡ ਨੰਬਰ 12 ਬਾਂਡਿਆ ਬਸੀ ਬਨੂੜ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਆਈਸਕ੍ਰੀਮ ਦੀਆਂ ਰੇਹੜੀਆਂ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ।

ਅਜੀਤ ਡੈਸਕ 17-09-2026
ਬਨੂੜ, 16 ਸਤੰਬਰ (ਭੁਪਿੰਦਰ ਸਿੰਘ)- ਬੀਤੀ ਰਾਤ ਚੋਰ ਬਨੂੜ ਦੇ ਵਾਰਡ ਨੰਬਰ 12 ’ਚ ਸਥਿਤ ਇਕ ਘਰ ਵਿਚੋਂ ਤਿੰਨ ਮਹਿੰਗੇ ਭਾਅ ਦੇ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਕੁਮਾਰ ਜਾਟ ਵਾਸੀ ਭਿਲਵਾੜਾ ਰਾਜਸਥਾਨ ਹਾਲ ਆਬਾਦ ਵਾਸੀ ਵਾਰਡ ਨੰਬਰ 12 ਬਾਂਡਿਆ ਬਸੀ ਬਨੂੜ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਆਈਸਕ੍ਰੀਮ ਦੀਆਂ ਰੇਹੜੀਆਂ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਤਕਰੀਬਨ 1 ਵਜੇ ਦੇ ਕਰੀਬ ਉਸ ਦੇ ਕਾਮੇ ਤੇ ਉਹ ਖਾਣਾ ਖਾ ਕੇ ਸੌਂ ਗਏ ਅਤੇ ਸਵੇਰੇ ਤਿੰਨ ਵੱਜ ਕੇ 10 ਮਿੰਟ ’ਤੇ ਇਕ ਨੌਜਵਾਨ ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਚਸ਼ਮੇ ਲਗਾਏ ਅਤੇ ਹੱਥਾਂ ’ਚ ਦਸਤਾਨੇ ਪਹਿਨੇ ਹੋਏ ਸਨ, ਕੰਧ ਟੱਪ ਕੇ ਘਰ ਵਿਚ ਦਾਖ਼ਲ ਹੋਇਆ ਤੇ ਅੰਦਰ ਪਏ ਤਿੰਨ ਮਹਿੰਗੇ ਭਾਅ ਦੇ ਮੋਬਾਇਲ ਅਤੇ ਦੋ ਏਅਰਫੋਨ ਚੋਰੀ ਕਰ ਲੈ ਗਿਆ। ਇਹ ਸਾਰੀ ਘਟਨਾ ਮਕਾਨ ਅੰਦਰ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਿਜਲੀ ਕੱਟਾਂ ਖ਼ਿਲਾਫ਼ ਬਸੀ ਪਠਾਣਾਂ ਗਰਿੱਡ ’ਤੇ ਦਿੱਤਾ ਧਰਨਾ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਰਿਕਾਰਡਤੋੜ ਕੰਮ ਕੀਤੇ- ਚੇਅਰਮੈਨ ਜੱਸੀ ਸੋਹੀਆਂ ਵਾਲਾ ਲੋਕਾਂ ਦੀਆਂ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।