17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪ੍ਰਿਯੰਕਾ ਤੇ ਰਾਹੁਲ ਗਾਂਧੀ ਨਾਲ ਡਾ. ਮਨੋਹਰ ਸਿੰਘ ਮੀਟਿੰਗ ’ਚ ਸ਼ਾਮਿਲ ਹੋਏ

ਖਮਾਣੋਂ,16 ਸਤੰਬਰ (ਮਨਮੋਹਣ ਸਿੰਘ ਕਲੇਰ)- ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ ਨੇ ਬੀਤੇ ਕੱਲ੍ਹ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਦਿੱਲੀ ਵਿਖੇ ਮੀਟਿੰਗ ਵਿਚ ਸ਼ਿਰਕਤ ਕੀਤੀ।

ਡਾ. ਮਨੋਹਰ ਸਿੰਘ ਨਵੀਂ ਦਿੱਲੀ ਵਿਖੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਹੋਰਨਾਂ ਨਾਲ ਮੀਟਿੰਗ ਦੌਰਾਨ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 17-09-2026
ਖਮਾਣੋਂ,16 ਸਤੰਬਰ (ਮਨਮੋਹਣ ਸਿੰਘ ਕਲੇਰ)- ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ ਨੇ ਬੀਤੇ ਕੱਲ੍ਹ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਦਿੱਲੀ ਵਿਖੇ ਮੀਟਿੰਗ ਵਿਚ ਸ਼ਿਰਕਤ ਕੀਤੀ। ਡਾ. ਮਨੋਹਰ ਸਿੰਘ ਪਿਛਲੇ ਸਾਲ ਆਲ ਇੰਡੀਆ ਕਾਂਗਰਸ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਸ਼ੁਰੂ ਕੀਤੇ ਡਾ. ਮਨਮੋਹਨ ਸਿੰਘ ਫੈਲੋਜ਼ ਲਈ ਸਾਰੇ ਦੇਸ਼ ਵਿਚੋਂ ਚੁਣੇ ਗਏ ਪੰਜਾਹ ਪ੍ਰੋਫੈਸ਼ਨਲ ਪੇਸ਼ਾਵਰਾਂ ਵਿਚ ਸ਼ਾਮਿਲ ਸਨ। ਜਿਨ੍ਹਾਂ ਨੂੰ ਦਿੱਲੀ ਸਥਿਤ ਪਾਰਟੀ ਦਫ਼ਤਰ ਇੰਦਰਾ ਭਵਨ ਵਿਖੇ ਬੁਲਾ ਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਰਾਹੀਂ ਇਕ ਵਿਸ਼ੇਸ਼ ਭੇਟ ਵਾਰਤਾ ਰੱਖੀ ਗਈ ਸੀ। ਇਸ ਬੈਠਕ ਵਿਚ ਰਾਜ ਸਭਾ ਮੈਂਬਰ ਤੇ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਚੇਅਰਮੈਨ ਪ੍ਰਵੀਨ ਚੱਕਰਵਰਤੀ ਸਮੇਤ ਨਵਨਿਯੁਕਤ ਚੇਅਰਮੈਨ ਸਾਬਕਾ ਸੰਸਦ ਮੈਂਬਰ ਮਧੂ ਗੌਡ ਯਾਸਖੀ ਅਤੇ ਹੈਦਰਾਬਾਦ ਜ਼ਿਲ੍ਹਾ ਕਾਂਗਰਸ ਪ੍ਰਧਾਨ ਖ਼ਾਲਿਦ ਸੈਫਉੱਲਾ ਵੀ ਮੌਜੂਦ ਸਨ। ਡਾ. ਮਨੋਹਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਵਲੋਂ ਮੀਟਿੰਗ ਦੌਰਾਨ ਸਾਰਿਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਮੀਟਿੰਗ ਵਿਚ ਸ਼ਾਮਲ ਡਾ. ਮਨਮੋਹਨ ਸਿੰਘ ਫੈਲੋਸ਼ਿਪ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਮੁਬਾਰਕਬਾਦ ਦਿੰਦਿਆਂ ਆਪਣੇ ਵਿਚਾਰ ਅਤੇ ਦੇਸ਼ ਪ੍ਰਤੀ ਸੋਚ ਨੂੰ ਸਾਂਝਾ ਕੀਤਾ। ਰਾਹੁਲ ਗਾਂਧੀ ਨੇ ਸ਼ਾਮਲ ਫੈਲੋਜ਼ ਨੂੰ ਪਾਰਟੀ ਲਈ ਕੰਮ ਕਰਨ ਲਈ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ ਲਈ ਆਖਿਆ। ਰਾਹੁਲ ਗਾਂਧੀ ਨੇ ਡਾ. ਮਨੋਹਰ ਸਿੰਘ ਸਮੇਤ ਦੇਸ਼ ਦੇ 15 ਰਾਜਾਂ ਤੋਂ ਆਏ ਤਜਰਬੇਕਾਰ ਪ੍ਰੋਫੈਸ਼ਨਲ ਪੇਸ਼ਾਵਰ ਵਿਅਕਤੀਆਂ ਨਾਲ ਖੁੱਲ ਕੇ ਜਾਣ ਪਹਿਚਾਣ ਕੀਤੀ ਅਤੇ ਦੇਸ਼ ਵਿਚ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਬਾਰੇ ਸਵਾਲ ਜਵਾਬ ਵੀ ਕੀਤੇ। ਕਾਂਗਰਸ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਬੈਠਕ ਵਿਚ ਹਿੱਸਾ ਲੈ ਰਹੇ ਵਿਅਕਤੀਆਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਡਾ. ਮਨਮੋਹਨ ਸਿੰਘ ਫੈਲੋਜ਼ ਨਾਲ ਮਿਲ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਖ਼ੁਸ਼ੀ ਮਹਿਸੂਸ ਹੋਈ। ਪ੍ਰਿਅੰਕਾ ਗਾਂਧੀ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਤੇ ਡਾ. ਮਨਮੋਹਨ ਸਿੰਘ ਫੈਲੋਜ਼ ਨੂੰ ਪਾਰਟੀ ਵਿਚ ਅਹਿਮ ਭੂਮਿਕਾ ਨਿਭਾਉਣ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਮਨੋਹਰ ਸਿੰਘ ਨੇ ਆਪਣੇ ਜਾਣ ਪਹਿਚਾਣ ਸਾਂਝੇ ਕਰਦਿਆਂ ਰਾਹੁਲ ਗਾਂਧੀ ਵਲੋਂ ਚਲਾਏ ਗਏ ਦੇਸ਼ ਵਿਆਪੀ ਸੰਵਿਧਾਨ ਬਚਾਓ ਅੰਦੋਲਨ ਬਾਰੇ ਆਪਣੇ ਵਿਚਾਰ ਰੱਖੇ। ਮੀਟਿੰਗ ਦੇ ਅਖੀਰ ਵਿਚ ਸੰਸਦ ਪ੍ਰਵੀਨ ਚੱਕਰਵਰਤੀ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਨਵਨਿਯੁਕਤ ਚੇਅਰਮੈਨ ਮਧੂ ਗੌਡ ਯਾਸਖੀ ਤੇ ਡਾ. ਮਨਮੋਹਨ ਸਿੰਘ ਫੈਲੋਸ਼ਿਪ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਅਗਲੀ ਖ਼ਬਰ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਨਿੱਜੀ ਜ਼ਮੀਨ ’ਚ ਕਿਸੇ ਹੋਰ ਦਾ ਮੀਟਰ ਲਗਾਉਣ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।