12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਸੀ ਪਠਾਣਾਂ ’ਚ ਬੇਖ਼ੌਫ਼ ਬੁਲਟ ਸਵਾਰ ਨੌਜਵਾਨਾਂ ਨੇ ਪਟਾਕੇ ਮਾਰ ਕੇ ਆਮ ਲੋਕਾਂ ਦਾ ਸਕੂਨ ਕੀਤਾ ਹਰਾਮ

ਬਸੀ ਪਠਾਣਾਂ, 11 ਸਤੰਬਰ (ਰਾਜਿੰਦਰ ਸ਼ਰਮਾ)- ਬਸੀ ਪਠਾਣਾਂ ਸ਼ਹਿਰ ’ਚ ਕੁਝ ਬੁਲਟ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਨਾਲ-ਨਾਲ ਸਾਈਲੈਂਸਰਾਂ ਨਾਲ ਛੇੜਛਾੜ ਕਰਕੇ ਸੜਕਾਂ ’ਤੇ ਪਟਾਕੇ ਮਾਰਨ ਦਾ ਰੁਝਾਨ ਆਮ ਸ਼ਹਿਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਸ਼ਹਿਰ ਵਿਚ ਦਿਨ-ਰਾਤ ਅਚਾਨਕ ਪਟਾਕਿਆਂ ਵਰਗੀ ਤੇਜ਼ ਆਵਾਜ਼ ਨਾਲ ਜਿੱਥੇ ਲੋਕ ਸਹਿਮ ਜਾਂਦੇ ਹਨ, ਉੱਥੇ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਤੇ ਬਿਮਾਰ ਵਿਅਕਤੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 12-09-2026
ਬਸੀ ਪਠਾਣਾਂ, 11 ਸਤੰਬਰ (ਰਾਜਿੰਦਰ ਸ਼ਰਮਾ)- ਬਸੀ ਪਠਾਣਾਂ ਸ਼ਹਿਰ ’ਚ ਕੁਝ ਬੁਲਟ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਨਾਲ-ਨਾਲ ਸਾਈਲੈਂਸਰਾਂ ਨਾਲ ਛੇੜਛਾੜ ਕਰਕੇ ਸੜਕਾਂ ’ਤੇ ਪਟਾਕੇ ਮਾਰਨ ਦਾ ਰੁਝਾਨ ਆਮ ਸ਼ਹਿਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਸ਼ਹਿਰ ਵਿਚ ਦਿਨ-ਰਾਤ ਅਚਾਨਕ ਪਟਾਕਿਆਂ ਵਰਗੀ ਤੇਜ਼ ਆਵਾਜ਼ ਨਾਲ ਜਿੱਥੇ ਲੋਕ ਸਹਿਮ ਜਾਂਦੇ ਹਨ, ਉੱਥੇ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਤੇ ਬਿਮਾਰ ਵਿਅਕਤੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਪੁਲਿਸ ਪ੍ਰਸ਼ਾਸਨ ਦੀ ਪ੍ਰਵਾਹ ਕੀਤੇ ਬਿਨਾਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਬੁਲਟ ਦੁੜਾਉਂਦੇ ਹਨ ਤੇ ਜਾਣਬੁੱਝ ਕੇ ਪਟਾਕੇ ਮਾਰ ਕੇ ਆਪਣਾ ਰੋਅਬ ਦਿਖਾਉਂਦੇ ਹਨ। ਸ਼ਹਿਰ ਦੇ ਵਸਨੀਕਾਂ ਨੇ ਕਿਹਾ ਕਿ ਬਿਨਾਂ ਲੋੜ ਤੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਸ਼ੋਰ ਨੇ ਲੋਕਾਂ ਦਾ ਸੁੱਖ-ਚੈਨ ਪ੍ਰਭਾਵਿਤ ਕੀਤਾ ਹੈ। ਖ਼ਾਸ ਕਰਕੇ ਮਰੀਜ਼ਾਂ, ਬਜ਼ੁਰਗਾਂ, ਰਾਹਗੀਰਾਂ ਦੁਕਾਨਦਾਰਾਂ ਤੇ ਮਹਿਲਾਵਾਂ ਨੂੰ ਅਚਾਨਕ ਪੈਦਾ ਹੋਣ ਵਾਲੀਆਂ ਤੇਜ਼ ਆਵਾਜ਼ਾਂ ਕਾਰਨ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਰੇਸਿੰਗ ਟਰੈਕ ਨਹੀਂ ਹਨ ਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਮਨਮਰਜ਼ੀ ਨਾਲ ਤੇਜ਼ ਰਫ਼ਤਾਰ ਜਾਂ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇਕਰ ਅਜਿਹੇ ਵਾਹਨ ਚਾਲਕਾਂ ’ਤੇ ਸਮੇਂ ਸਿਰ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਇਹ ਸ਼ੌਕ ਕਿਸੇ ਦਿਨ ਵੱਡੇ ਸੜਕ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਸੀ ਪਠਾਣਾਂ ਨੂੰ ਬੇਲੋੜੇ ਸ਼ੋਰ ਤੇ ਤੇਜ਼ ਰਫ਼ਤਾਰ ਤੋਂ ਮੁਕਤ ਕਰਵਾਉਣ ਲਈ ਠੋਸ, ਪ੍ਰਭਾਵਸ਼ਾਲੀ ਕਾਰਵਾਈ ਕਰਕੇ ਅਜਿਹੇ ਬੁਲਟ ਸਵਾਰਾਂ ਵਿਰੁੱਧ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ। ਇਸ ਸਬੰਧੀ ਜਦੋਂ ਪੁਲਿਸ ਦੇ ਅਧਿਕਾਰੀਆਂ ਦਾ ਪੱਖ ਜਾਣਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ ।
ਪਿਛਲੀ ਖ਼ਬਰ ਸੇਬੀ-ਸੀ. ਡੀ. ਐਸ. ਐਲ. ਦੇ ਸਹਿਯੋਗ ਨਾਲ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਲਈ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।