07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਾਬਾ ਮੋਤੀ ਰਾਮ ਮਹਿਰਾ ਟਰੱਸਟ ਨੇ ਸਾਰੀਆਂ ਕਸ਼ਿਅਪ ਤੇ ਮਹਿਰਾ ਸਮਾਜ ਦੀਆਂ ਸਭਾਵਾਂ ਨੂੰ ਇਕ ਝੰਡੇ ਹੇਠ ਇਕੱਠੇ ਹੋਣ ਦੀ ਕੀਤੀ ਅਪੀਲ ਟਰੱਸਟ ਚੇਅਰਮੈਨ ਵਲੋਂ ਕੈਂਸਰ ਪੀੜਤ, ਹਾਦਸਾ ਗ੍ਰਸਤ ਤੇ ਪੜਾਈ ਲਈ ਦਿੱਤੀ ਗਈ ਆਰਥਿਕ ਮਦਦ

ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਮਨਪ੍ਰੀਤ ਸਿੰਘ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਮੀਟਿੰਗ ਚੇਅਰਮੈਨ ਸੁਖਦੇਵ ਸਿੰਘ ਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਸ਼ਿਅਪ ਸਮਾਜ ਦੀਆਂ ਸਭਾਵਾਂ ਨੇ ਹਿੱਸਾ ਲਿਆ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਅਪੀਲ ਕੀਤੀ ਕਿ ਕਸ਼ਿਅਪ ਤੇ ਮਹਿਰਾ ਸਮਾਜ ਦੀਆਂ ਸਾਰੀਆਂ ਸਭਾਵਾਂ ਇੱਕ ਝੰਡੇ ਹੇਠ ਇਕੱਠੇ ਹੋ ਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫ਼ਤਿਹਗੜ੍ਹ ਸਾਹਿਬ ਨਾਲ ਜੁੜਨ ਤਾਂ ਜੋ ਸਮਾਜ ਦੇ ਵੱਡੇ ਫ਼ੈਸਲੇ ਲੈਣ ਵਿਚ ਸਮਾਜ ਨੂੰ ਸਹੀ ਸੇਧ ਮਿਲ ਸਕੇ।

ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੀ ਮੀਟਿੰਗ ਦੌਰਾਨ ਕੈਂਸਰ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਚੈੱਕ ਦਿੰਦੇ ਹੋਏ ਚੇਅਰਮੈਨ ਸੁਖਦੇਵ ਸਿੰਘ ਰਾਜ ਤੇ ਟਰੱਸਟੀ। ਅਜੀਤ ਤਸਵੀਰ 07-09-2026
ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਮਨਪ੍ਰੀਤ ਸਿੰਘ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਮੀਟਿੰਗ ਚੇਅਰਮੈਨ ਸੁਖਦੇਵ ਸਿੰਘ ਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਸ਼ਿਅਪ ਸਮਾਜ ਦੀਆਂ ਸਭਾਵਾਂ ਨੇ ਹਿੱਸਾ ਲਿਆ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਅਪੀਲ ਕੀਤੀ ਕਿ ਕਸ਼ਿਅਪ ਤੇ ਮਹਿਰਾ ਸਮਾਜ ਦੀਆਂ ਸਾਰੀਆਂ ਸਭਾਵਾਂ ਇੱਕ ਝੰਡੇ ਹੇਠ ਇਕੱਠੇ ਹੋ ਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫ਼ਤਿਹਗੜ੍ਹ ਸਾਹਿਬ ਨਾਲ ਜੁੜਨ ਤਾਂ ਜੋ ਸਮਾਜ ਦੇ ਵੱਡੇ ਫ਼ੈਸਲੇ ਲੈਣ ਵਿਚ ਸਮਾਜ ਨੂੰ ਸਹੀ ਸੇਧ ਮਿਲ ਸਕੇ। ਚੇਅਰਮੈਨ ਨੇ ਕਿਹਾ ਕਿ ਸਮਾਜ ਦੀ ਤਰੱਕੀ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਪਰਿਵਾਰ ਦੀ ਲਾਸਾਨੀ ਸ਼ਹਾਦਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਸਾਰੇ ਸਮਾਜ ਨੂੰ ਇਕੱਠਾ ਕਰਕੇ ਆਪਣੇ ਸਮਾਜ ਦੀਆਂ ਸਮੱਸਿਆਵਾਂ ਦਾ ਸਾਰਥਿਕ ਹੱਲ ਕੀਤਾ ਜਾ ਸਕੇ। ਉਨ੍ਹਾਂ ਸਾਰੀਆਂ ਕਸ਼ਿਅਪ ਅਤੇ ਮਹਿਰਾ ਸਮਾਜ ਦੀਆਂ ਸਭਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜ ਪਿਆਰਿਆ ਚੋ ਭਾਈ ਹਿੰਮਤ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਪਿੰਡ ਸੰਗਤਪੁਰਾ ਸੋਢੀਆਂ ਵਿਖੇ ਜੋ ਕਾਰਸੇਵਾ ਚਲਾਈ ਜਾ ਰਹੀ ਹੈ, ਉਸ ਵਿਚ ਵੱਧ ਤੋ ਵੱਧ ਸਹਿਯੋਗ ਦੇਣ। ਇਸ ਮੌਕੇ ਗੁਰਚਰਨ ਸਿੰਘ ਮਹਿਰਾ ਧਨੋਲਾ ਸਕੱਤਰ, ਰਾਜ ਕੁਮਾਰ ਪਾਤੜਾਂ, ਸਰਪ੍ਰਸਤ ਸੁਖਬੀਰ ਸਿੰਘ ਸ਼ਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆ, ਰਾਮ ਨਾਥ ਤਪਾ, ਕੁਲਦੀਪ ਸਿੰਘ ਜੰਮੂ, ਨਵਜੋਤ ਸਿੰਘ ਮੈਨੇਜਰ ਕਮ ਖ਼ਜ਼ਾਨਚੀ, ਸਰਵਣ ਸਿੰਘ ਬੇਹਾਲ, ਰਾਮ ਨੰਡਿਆਲੀ, ਨਿਰਮਲ ਸਿੰਘ ਸਨੌਰ, ਮਨਜੀਤ ਸਿੰਘ ਕੋਟ ਖ਼ਾਲਸਾ, ਗਿਆਨੀ ਅਮਰਜੀਤ ਸਿੰਘ ਸਹਿਣੇਵਾਲਾ, ਫ਼ਕੀਰ ਸਿੰਘ, ਮੰਗਤ ਸਿੰਘ, ਮਹਿੰਦਰ ਸਿੰਘ ਬਰਨਾਲਾ, ਬੀਬੀ ਬਲਜਿੰਦਰ ਕੌਰ, ਅਮੀਚੰਦ ਮਾਛੀਵਾੜਾ, ਮਨਦੀਪ ਕੌਰ ਸੰਗਰੂਰ, ਗੁਰਪ੍ਰੀਤ ਸਿੰਘ ਸੰਗਰੂਰ, ਜੈ ਕ੍ਰਿਸ਼ਨ ਕਸ਼ਿਅਪ ਸਾਬਕਾ ਡੀ.ਪੀ. ਆਰ. ਓ, ਜਗਦੀਪ ਸਿੰਘ ਪਿੰਟਾ, ਮਹਿੰਦਰ ਸਿੰਘ ਮੋਰਿੰਡਾ, ਸਿਕੰਦਰ ਸਿੰਘ, ਅਜੈਬ ਸਿੰਘ, ਜਸਵਿੰਦਰ ਸਿੰਘ, ਰਵਿੰਦਰਪਾਲ ਸਿੰਘ ਪਿੰਟੂ ਪਟਿਆਲਾ, ਭੁਪਿੰਦਰ ਸਿੰਘ ਡਾਕਟਰ, ਜਰਨੈਲ ਸਿੰਘ ਮੈਨੇਜਰ ਨੇ ਸੰਬੋਧਨ ਕਰਦਿਆਂ ਚੇਅਰਮੈਨ ਨੂੰ ਹਰ ਪੱਖੋਂ ਸਮਰਥਨ ਦੇਣ ਦਾ ਵਾਅਦਾ ਕੀਤਾ। ਮੀਟਿੰਗ ਉਪਰੰਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰਾਜ ਵਲੋਂ ਅੰਮ੍ਰਿਤਸਰ ਦੀ ਕੈਂਸਰ ਪੀੜਤ ਨੂੰ 31 ਹਜ਼ਾਰ ਅਤੇ ਮੰਡੋਫਲ ਹਾਦਸੇ ਦੇ ਪੀੜਤ ਨੂੰ 11 ਹਜ਼ਾਰ ਰੁਪਏ ਦੇਣ ਦੇ ਨਾਲ-ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਪੀ ਐੱਚ ਡੀ ਕਰਨ ਵਾਲੀ ਸਿਮਰਨਜੀਤ ਕੌਰ ਲੜਕੀ ਨੂੰ ਸਾਰਾ ਖਰਚਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕਸ਼ਿਅਪ ਰਾਜਪੂਤ ਮਹਾ ਸਭਾ ਪੰਜਾਬ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ, ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਪ੍ਰਧਾਨ ਗੁਰਦਰਸ਼ਨ ਸਿੰਘ ਰਾਜੂ, ਮਹਿਰਾ ਮਹਾ ਸਭਾ ਪੰਜਾਬ ਪ੍ਰਧਾਨ ਨਿਰਮਲ ਸਿੰਘ ਐਡਵੋਕੇਟ, ਇਸਤਰੀ ਵਿੰਗ ਦੀ ਪ੍ਰਧਾਨ ਮਨਦੀਪ ਕੌਰ, ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਬਰਨਾਲਾ ਜਰਨਲ ਗਿਆਨੀ ਅਮਰਜੀਤ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਸਭਾਵਾਂ ਤੇ ਟਰੱਸਟੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣਾ ਹੀ ਜਨਮਾਸ਼ਟਮੀ ਦਾ ਅਸਲ ਸੰਦੇਸ਼- ਸੰਜੀਵ ਸ਼ਰਮਾ ਅਗਲੀ ਖ਼ਬਰ ਹਿਊਮਨ ਰਾਈਟਸ ਫ਼ਰੰਟ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।