ਅਧਿਆਪਕ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ-ਰਾਕੇਸ਼ ਗਰਗ
ਅਮਲੋਹ, 5 ਸਤੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ)-ਲਾਲਾ ਫੂਲਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਅਮਲੋਹ ਵਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਦੋ ਹੋਣਹਾਰ ਧੀਆਂ ਤਨਵੀ ਗੋਇਲ ਅਤੇ ਕਨਿਸ਼ਕਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਤਨਵੀ ਗੋਇਲ ਨੇ ਦੇਸ਼ ਦੀ ਵੱਕਾਰੀ ਨੀਟ ਪ੍ਰੀਖਿਆ ਵਿਚ ਕਰੀਬ 22 ਲੱਖ ਉਮੀਦਵਾਰਾਂ ’ਚੋਂ 1405 ਰੈਂਕ ਹਾਸਲ ਕਰਕੇ ਦਿੱਲੀ ਦੇ ਪ੍ਰਸਿੱਧ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਐਮ.
ਅਮਲੋਹ, 5 ਸਤੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ)-ਲਾਲਾ ਫੂਲਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਅਮਲੋਹ ਵਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਦੋ ਹੋਣਹਾਰ ਧੀਆਂ ਤਨਵੀ ਗੋਇਲ ਅਤੇ ਕਨਿਸ਼ਕਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਤਨਵੀ ਗੋਇਲ ਨੇ ਦੇਸ਼ ਦੀ ਵੱਕਾਰੀ ਨੀਟ ਪ੍ਰੀਖਿਆ ਵਿਚ ਕਰੀਬ 22 ਲੱਖ ਉਮੀਦਵਾਰਾਂ ’ਚੋਂ 1405 ਰੈਂਕ ਹਾਸਲ ਕਰਕੇ ਦਿੱਲੀ ਦੇ ਪ੍ਰਸਿੱਧ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਐਮ.ਬੀ.ਬੀ.ਐਸ ਲਈ ਦਾਖਲਾ ਪ੍ਰਾਪਤ ਕੀਤਾ ਹੈ, ਜਦੋਂਕਿ ਕਨਿਸ਼ਕਾ ਨੇ ਭੋਪਾਲ ਵਿਖੇ ਹੋਏ ਕੌਮੀ ਪੱਧਰ ਦੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਹਿੱਸਾ ਲੈ ਕੇ ਖੇਡਾਂ ਦੇ ਖੇਤਰ ਵਿਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪੈਟਰਨ ਪ੍ਰਦੀਪ ਬਾਂਸਲ ਦੀ ਪ੍ਰੇਰਣਾ ਨਾਲ ਕਰਵਾਏ ਇਸ ਸਮਾਗਮ ਦੌਰਾਨ ਸਕੂਲ ਦੇ ਵਾਈਸ ਚੇਅਰਮੈਨ ਸੁਸ਼ੀਲ ਬਾਂਸਲ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਪ੍ਰਿੰਸੀਪਲ ਆਂਚਲ ਰਾਣੀ ਸਮੇਤ ਅਧਿਆਪਕਾਵਾਂ ਨੇਹਾ ਰਾਣੀ, ਭਾਵਨਾ ਰਾਣੀ, ਮੀਨਾ ਰਾਣੀ, ਦਵਿੰਦਰ ਕੌਰ ਅਤੇ ਜਸਵੀਰ ਕੌਰ ਨੂੰ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਤਨਵੀ ਗੋਇਲ ਅਤੇ ਕਨਿਸ਼ਕਾ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਪ੍ਰਤਿਭਾ ਦੇ ਬਲ ’ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹੀ ਮੌਕਾ ਅਤੇ ਯੋਗ ਮਾਰਗਦਰਸ਼ਨ ਮਿਲਣ ’ਤੇ ਲੜਕੀਆਂ ਹਰ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਚੰਗੇ ਵਿੱਦਿਅਕ ਅਦਾਰੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਯੋਗ ਨਾਗਰਿਕ ਬਣਾਉਣ ਵਿਚ ਵੀ ਅਹਿਮ ਯੋਗਦਾਨ ਪਾਉਂਦੇ ਹਨ। ਇਸ ਮੌਕੇ ਸਕੂਲ ਪ੍ਰਬੰਧਨ ਦੇ ਚੇਅਰਮੈਨ ਰਾਜਪਾਲ ਗਰਗ, ਪ੍ਰਧਾਨ ਮੋਹਿਤ ਬਾਂਸਲ, ਕੈਸ਼ੀਅਰ ਮੁਨੀਸ਼ ਗੋਇਲ, ਡਾ. ਰਾਮਸਵਰੂਪ, ਰਾਜ ਕੁਮਾਰ ਪਜਨੀ, ਅਸ਼ੋਕ ਮਿੱਤਲ, ਅਨਿਲ ਗੋਇਲ, ਪ੍ਰਮੋਦ ਅਬਰੋਲ, ਵਿਨੋਦ ਮਿੱਤਲ, ਰਾਜਨ ਮਿੱਤਲ, ਨਰਿੰਦਰ ਬੇਦੀ, ਮੋਹਿਤ ਗਰਗ, ਸਾਬਕਾ ਪ੍ਰਿੰਸੀਪਲ ਅੱਛਰ ਦੇਵ, ਲੈਕਚਰਾਰ ਬੰਤ ਸਿੰਘ ਅਤੇ ਲੈਕਚਰਾਰ ਦਰਸ਼ਨ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।