06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੰਤ ਰਾਮਪਾਲ ਦਾ ਅਵਤਾਰ ਦਿਵਸ ਅੱਠ ਰਾਜਾਂ ਦੇ 14 ਸਤਲੋਕ ਆਸ਼ਰਮਾਂ ਵਿਚ ਹੋਣਗੇ ਇਕੱਠੇ ਮਹਾਂ ਸਮਾਗਮ

ਖਮਾਣੋਂ, 5 ਸਤੰਬਰ (ਜੋਗਿੰਦਰ ਪਾਲ)-ਸੰਤ ਰਾਮਪਾਲ ਜੀ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਅਵਤਾਰ ਦਿਵਸ ਦੇ ਮੌਕੇ ਤੇ ਨੇਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ ਇਕੱਠੇ 14 ਸਤਲੋਕ ਆਸ਼ਰਮਾਂ ਵਿਚ ਇਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸਾਰੇ ਹੀ ਸਤਲੋਕ ਆਸ਼ਰਮਾਂ ਵਿਚ 6 ਸਤੰਬਰ ਨੂੰ ਸੰਤ ਗ਼ਰੀਬ ਦਾਸ ਜੀ ਮਹਾਰਾਜ ਪਿੰਡ ਛੁਡਾਣੀ ਹਰਿਆਣਾ ਵਾਲਿਆਂ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ।

ਅਜੀਤ ਡੈਸਕ 06-09-2026
ਖਮਾਣੋਂ, 5 ਸਤੰਬਰ (ਜੋਗਿੰਦਰ ਪਾਲ)-ਸੰਤ ਰਾਮਪਾਲ ਜੀ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਅਵਤਾਰ ਦਿਵਸ ਦੇ ਮੌਕੇ ਤੇ ਨੇਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ ਇਕੱਠੇ 14 ਸਤਲੋਕ ਆਸ਼ਰਮਾਂ ਵਿਚ ਇਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸਾਰੇ ਹੀ ਸਤਲੋਕ ਆਸ਼ਰਮਾਂ ਵਿਚ 6 ਸਤੰਬਰ ਨੂੰ ਸੰਤ ਗ਼ਰੀਬ ਦਾਸ ਜੀ ਮਹਾਰਾਜ ਪਿੰਡ ਛੁਡਾਣੀ ਹਰਿਆਣਾ ਵਾਲਿਆਂ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ। ਸਮਾਗਮ ਦੇ ਦੂਸਰੇ ਦਿਨ 7 ਸਤੰਬਰ ਨੂੰ ਦੇਸ਼ ਭਰ ਵਿਚ ਦਹੇਜ ਫ਼ਜ਼ੂਲ ਖ਼ਰਚੀ ਅਤੇ ਅਡੰਬ ਰਹਿਤ ਵਿਆਹਾਂ ਦਾ ਆਯੋਜਨ ਕੀਤਾ ਜਾਵੇਗਾ। 7 ਸਤੰਬਰ ਨੂੰ ਹੀ ਸਾਰੇ ਆਸ਼ਰਮਾਂ ਵਿਚ ਵੱਡੇ ਪੱਧਰ ਤੇ ਖ਼ੂਨ ਦਾਨ ਕੈਂਪਾਂ ਦਾ ਵੀ ਆਯੋਜਨ ਹੋ ਰਿਹਾ ਹੈ। ਇਸੇ ਦਿਨ ਦੇਹ ਦਾਨ, ਨੇਤਰ ਦਾਨ, ਅੰਗ ਦਾਨ ਅਤੇ ਦੰਦਾਂ ਦੇ ਚੈੱਕ ਅੱਪ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। 8 ਸਤੰਬਰ ਨੂੰ ਸੰਤ ਰਾਮਪਾਲ ਜੀ ਦੇ ਅਵਤਾਰ ਦਿਵਸ ਵਾਲੇ ਦਿਨ ਸਾਰੇ ਆਸ਼ਰਮਾਂ ਵਿਚ ਸਵੇਰੇ 9:15 ਵਜੇ ਸੰਤ ਗ਼ਰੀਬ ਦਾਸ ਜੀ ਮਹਾਰਾਜ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਤਿੰਨੇ ਦਿਨ ਸੰਤ ਰਾਮਪਾਲ ਜੀ ਮਹਾਰਾਜ ਵਰਚੂਅਲ ਤੌਰ ਤੇ ਪ੍ਰੋਜੈਕਟਰ ਰਾਹੀਂ ਸੰਗਤਾਂ ਨੂੰ ਸਾਰੇ ਪਵਿੱਤਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੇ ਆਧਾਰ ਤੇ ਸਤ ਗਿਆਨ ਦੇ ਅੰਮ੍ਰਿਤ ਵਚਨਾਂ ਨਾਲ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਅਧਿਆਤਮਿਕ ਪ੍ਰਦਰਸ਼ਨੀ ਹੋਵੇਗੀ ਜਿਸ ਵਿਚ ਕਬੀਰ ਸਾਹਿਬ ਜੀ ਦੀ ਜੀਵਨ ਲੀਲ੍ਹਾ ਅਤੇ ਸੰਤ ਰਾਮਪਾਲ ਜੀ ਮਹਾਰਾਜ ਦੇ ਅਧਿਆਤਮਿਕ ਸਫ਼ਰ ਨੂੰ ਦਿਲ ਖਿੱਚਵੇਂ ਚਿੱਤਰਾਂ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਸਮਾਗਮ ਵਿਚ ਤਿੰਨੇ ਦਿਨ ਸ਼ੁੱਧ ਦੇਸੀ ਘਿਉ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ਅਧਿਆਪਕ ਸਾਨੂੰ ਚੰਗੇ ਸਸਕਾਰ ਤੇ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ-ਮਲਹੋਤਰਾ ਅਗਲੀ ਖ਼ਬਰ ਰਾਮ ਬਾਗ਼ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਦੀਪਕ ਗੋਇਲ ਪਰਿਵਾਰ ਨੇ ਲਾਇਆ ਨਵਾਂ ਵਾਟਰ ਕੂਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।