05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਮੁਖ ਸਿੰਘ ਭੰਗੂ ਦਾ ਗੁਰਦੀਪ ਸਿੰਘ ਘੁਮਾਣ ਤੇ ਸਾਥੀਆਂ ਵਲੋਂ ਸਨਮਾਨ

ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- ਸਮਾਜ ਸੇਵਕ ਗੁਰਮੁਖ ਸਿੰਘ ਭੰਗੂ ਟਰਾਂਸਪੋਰਟਰ ਜੀ. ਟੀ.

ਸਾਬਕਾ ਚੇਅਰਮੈਨ ਗੁਰਦੀਪ ਸਿੰਘ ਘੁਮਾਣ ਤੇ ਉਨ੍ਹਾਂ ਦੇ ਸਾਥੀ ਸਮਾਜ ਸੇਵਕ ਗੁਰਮੁਖ ਸਿੰਘ ਭੰਗੂ ਦਾ ਸਨਮਾਨ ਕਰਨ ਮੌਕੇ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 05-09-2026
ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- ਸਮਾਜ ਸੇਵਕ ਗੁਰਮੁਖ ਸਿੰਘ ਭੰਗੂ ਟਰਾਂਸਪੋਰਟਰ ਜੀ. ਟੀ. ਸੀ. ਕੰਪਨੀ (ਮੱਧ ਪ੍ਰਦੇਸ਼ ਭਲਾਈ) ਦਾ ਖਮਾਣੋਂ ਵਿਖੇ ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤੇ ਸਾਥੀਆਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਘੁਮਾਣ ਨੇ ਦੱਸਿਆ ਕਿ ਗੁਰਮੁਖ ਸਿੰਘ ਭੰਗੂ ਸਮੁੱਚੇ ਇਲਾਕੇ ਵਿਚ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ ਜਿਨ੍ਹਾਂ ਵਲੋਂ ਸਮਾਜ ਵਿਚ ਹਰੇਕ ਖੇਤਰ ਦੇ ਲੋਕਾਂ ਲਈ ਵੱਖ-ਵੱਖ ਤੌਰ ਤੇ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਉਨ੍ਹਾਂ ਵਲੋਂ ਖਮਾਣੋਂ ਇਲਾਕੇ ਦੀਆਂ ਵੱਖ-ਵੱਖ ਸੰਪਰਕ ਸੜਕਾਂ, ਹਵਾਰਾ ਕਲਾਂ ਤੋਂ ਰਤੋਂ ਲਖਨਪੁਰ ਤੋਂ ਝਾੜ ਸਾਹਿਬ ਆਦਿ ਸੜਕਾਂ ਬਣਾਉਣ ਲਈ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੱਕ ਪਹੁੰਚ ਕਰਕੇ ਇਨ੍ਹਾਂ ਸੜਕਾਂ ਨੂੰ ਨਵੀਆਂ ਬਣਾਉਣ ਲਈ ਉਪਰਾਲੇ ਕੀਤੇ ਗਏ ਹਨ। ਆਪਣੇ ਸਨਮਾਨ ਉਪਰੰਤ ਗੁਰਮੁਖ ਸਿੰਘ ਭੰਗੂ ਵਲੋਂ ਗੁਰਦੀਪ ਸਿੰਘ ਘੁਮਾਣ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਡ. ਗੁਰਦਿੱਤ ਸਿੰਘ ਭੰਗੂ, ਸਾਧੂ ਸਿੰਘ ਗਰਚਾ ਤੇ ਬਲਜੀਤ ਸਿੰਘ ਨੀਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਇਸਕਾਨ ਉਤਸਵ ਕਮੇਟੀ ਨੇ ‘ਹਰੇ ਕ੍ਰਿਸ਼ਨ ਉਤਸਵ’ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਗੇਮਜ਼ ’ਚ ਗ੍ਰੀਨਫੀਲਡਜ਼ ਸਕੂਲ ਦੀਆਂ ਵਾਲੀਬਾਲ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।